Nayi Roshni project workshop in Patiala

October 24, 2018 - PatialaPolitics

ਭਾਰਤ ਦੇ ਘੱਟ ਗਿਣਤੀ ਮੰਤਰਾਲੇ ਦੇ ਪ੍ਰੋਜੈਕਟ “ਨਈ ਰੋਸ਼ਨੀ” ਦੀ ਵਰਕਸ਼ਾਪ
ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਦੇ ਪ੍ਰੋਜੈਕਟ ”ਨਈ ਰੋਸ਼ਨੀ” ਵਰਕਸ਼ਾਪ ਚੇਤਕ ਵਿਕਾਸ ਅਤੇ ਵਿਕਾਸ ਭਲਾਈ ਸੁਸਾਇਟੀ ਦੁਆਰਾ ਲਗਾਈ ਗਈ। ਇਸ ਪ੍ਰੋਜ਼ੈਕਟ ਦੇ ਤਹਿਤ 25 ਘੱਟ ਗਿਣਤੀ ਵਰਗ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਲੀਗਲ ਅਧਿਕਾਰ, ਸਮਾਜਿਕ ਅਤੇ ਵਿਵਹਾਰਿਕ ਤਬਦੀਲੀ ਅਤੇ ਫਰੀ ਲੀਗਲ ਐਡ ਬਾਰੇ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਗਈ। ਇਸ ਸਕੀਮ ਦਾ ਮੰਤਵ ਹਰ ਪੱਧਰ ਤੇ ਸਰਕਾਰੀ ਪ੍ਰਣਾਲੀਆਂ, ਬੈਂਕਾਂ ਅਤੇ ਹੋਰ ਸੰਸਥਾਵਾਂ ਨਾਲ ਗੱਲਬਾਤ ਕਰਨ ਲਈ ਗਿਆਨ ਅਤੇ ਤਕਨੀਕਾ ਪ੍ਰਦਾਨ ਕਰਕੇ, ਇਕੋ ਪਿੰਡ ਇਲਾਕੇ ਵਿਚ ਰਹਿੰਦੇ ਦੂਜੇ ਭਾਈਚਾਰਿਆਂ ਦੇ ਆਪਣੇ ਗੁਆਂਢੀ ਸਮੇਤ ਘੱਟ ਗਿਣਤੀਆਂ ਦੀਆਂ ਔਰਤਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ ਹੈ। ਇਸ ਮੌਕੇ ਐਡਵੋਕੇਟ ਰਿਸ਼ਭ ਸ਼ਰਮਾਂ ਵਿਸ਼ੇਸ਼ ਤੌਰ ਪਹੁੰਚੇ ਜਿਨ੍ਹਾਂ ਨੇ ਉਕਤ ਪ੍ਰੋਜੈਕਟ ਦੇ ਬਾਰੇ ਵਿਚ ਬੋਲਦੇ ਹੋਏ ਔਰਤਾਂ ਨੂੰ ਸਮੂਹਿਕ ਤੌਰ ਤੇ ਵਿਅਕਤੀਗਤ ਤੌਰ ਤੇ , ਸੇਵਾਵਾਂ, ਸਹੂਲਤਾਂ, ਹੁਨਰ ਅਤੇ ਮੌਕਿਆਂ ਦੀ ਵਰਤੋਂ ਕਰਨ ਦੇ ਨਾਲ ਨਾਲ ਉਨ੍ਹਾਂ ਵਿਕਾਸ ਲਾਭਾ ਦੇ ਉਨ੍ਹਾਂ ਦੇ ਸਾਂਝੇ ਹਿੱਸੇ ਦਾ ਦਾਅਵਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਮੇਂ ਤਕ ਵਿਕਾਸ ਅਤੇ ਵਿਕਾਸ ਭਲਾਈ ਸੁਸਾਇਟੀ ਦੇ ਪ੍ਰਧਾਨ ਅਮਰੇਸ਼ ਸਿੰਘ ਅਤੇ ਪ੍ਰੋਜੈਕਟ ਅਫਸਰ ਰਾਜਵਿੰਦਰ ਕੌਰ ਪ੍ਰੋਜੈਕਟ ਕੋਆਰਡੀਨੇਟਰ ਦੀਪਕ ਮਸੀਹ ਨੇ ਸ਼ਿਰਕਤ ਕੀਤੀ ਅਤੇ ਨਈ ਰੋਸ਼ਨੀ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਦੱਸਿਆ।
ਜਾਰੀਕਰਤਾ
ਰਿਸ਼ਭ ਸ਼ਰਮਾ ਐਡਵੋਕੇਟ
ਮੋ: 9357574422