Patiala Politics

Patiala News Politics

New bus starts from Patiala to Delhi Airport

ਪੀ.ਆਰ.ਟੀ.ਸੀ ਵੱਲੋਂ ਪਟਿਆਲਾ ਵਾਸੀਆਂ ਦੀ ਸਹੂਲਤ ਲਈ ਪਹਿਲਾਂ ਤੋਂ ਚਲਾਈ ਜਾ ਰਹੀ ਪਟਿਆਲਾ ਤੋਂ ਦਿੱਲੀ ਹਵਾਈ ਅੱਡੇ ਲਈ ਸਰਵਿਸ ਵਿੱਚ ਵਾਧਾ ਕਰਦਿਆਂ ਇਕ ਹੋਰ ਬੱਸ ਸੇਵਾ (ਇੰਟੈਗਰਲ ਕੋਚ) ਸ਼ੁਰੂ ਕੀਤੀ ਹੈ। ਇਸ ਸਬੰਧੀ ਐਮ.ਡੀ. ਪੀ.ਆਰ.ਟੀ.ਸੀ ਸ੍ਰੀ ਮਨਜੀਤ ਸਿੰਘ ਨਾਰੰਗ, ਨੇ ਦੱਸਿਆ ਕਿ ਜੋ ਸਰਵਿਸ ਸ਼ਾਮ 4:00 ਵਜੇ ਪਟਿਆਲਾ ਤੋਂ ਦਿੱਲੀ ਹਵਾਈ ਅੱਡੇ ਨੂੰ ਚਲਾਈ ਜਾ ਰਹੀ ਸੀ ਉਸਨੂੰ ਪਟਿਆਲਾ ਵਾਸੀਆਂ ਵੱਲੋਂ ਭਰਵਾ ਹੁੰਗਾਰਾ ਦਿੱਤਾ ਗਿਆ ਹੈ।

ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪਟਿਆਲਾ ਵਾਸੀਆਂ ਲਈ ਸ਼ਾਮ 6:10 ਵਜੇ ਦਿੱਲੀ ਹਵਾਈ ਅੱਡੇ ਵਾਸਤੇ ਨਵਾਂ ਟਾਈਮ ਸ਼ੁਰੂ ਕੀਤਾ ਗਿਆ ਹੈ। ਇਹ ਬੱਸ ਸ਼ਾਮ 6:10 ਵਜੇ ਤੋਂ ਪਟਿਆਲਾ ਬੱਸ ਅੱਡੇ ਤੋਂ ਚੱਲ ਕੇ ਰਾਤ 12:30 ਵਜੇ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇਗੀ। ਪਟਿਆਲਾ ਵਾਪਸੀ ਲਈ ਦੇਰ ਰਾਤ 1:30 ਵਜੇ ਹਵਾਈ ਅੱਡੇ ਤੋਂ ਚੱਲੇਗੀ ਅਤੇ ਆਈ.ਐਸ.ਬੀ.ਟੀ ਦਿੱਲੀ ਤੋਂ 3:00 ਵਜੇ ਹੁੰਦਿਆਂ ਹੋਇਆ ਇਹ ਬੱਸ ਤਕਰੀਬਨ 8:00 ਵਜੇ ਸਵੇਰੇ ਪਟਿਆਲਾ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਆਨਲਾਈਨ ਬੁਕਿੰਗ ਪੀ.ਆਰ.ਟੀ.ਸੀ ਦੀ ਵੈਬਸਾਈਟ (www.pepsuonline.com) ਅਤੇ ਪੀ.ਆਰ.ਟੀ.ਸੀ ਦੀ ਮੋਬਇਲ ਐਪਲੀਕੇਸ਼ਨ ਤੋਂ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
Facebook Comments