New decision by SSP Patiala 13 September

September 13, 2020 - PatialaPolitics


ਕੋਵਿਡ ਰੋਕਥਾਮ ਜਾਗਰੂਕਤਾ ਲਈ ਪਟਿਆਲਾ ਪੁਲਿਸ ਦਾ ਫੈਸਲਾ,
ਹਰ ਡੀ.ਐਸ.ਪੀ. ਤੇ ਐਸ.ਐਚ.ਓ. ਵੱਲੋਂ ਅਪਣਾਏ ਜਾਣਗੇ 5-5 ਪਿੰਡ-ਐਸ.ਐਸ.ਪੀ.
-ਪਿੰਡਾਂ ਤੇ ਕਲੋਨੀਆਂ ਨੂੰ ਕੋਵਿਡ ਟੈਸਟਿੰਗ ਤੇ ਕੋਰੋਨਾ ਯੋਧਿਆਂ ਦੇ ਨਾਲ ਖੜ੍ਹਨ ਲਈ ਕੀਤਾ ਜਾ ਰਿਹਾ ਹੈ ਤਿਆਰ
-ਇੱਕ ਦਿਨ ‘ਚ 98 ਪਿੰਡਾਂ ਤੇ ਕਲੋਨੀਆਂ ਨੇ ਮਤੇ ਪਾਸ ਕਰਕੇ ਟੈਸਟ ਕਰਵਾਉਣ ਤੇ ਕੋਰੋਨਾ ਯੋਧਿਆਂ ਦਾ ਸਾਥ ਦੇਣ ਦਾ ਕੀਤਾ ਐਲਾਨ-ਦੁੱਗਲ
ਪਟਿਆਲਾ, 13 ਸਤੰਬਰ:
ਕੋਰੋਨਾ ਵਾਇਰਸ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਪਟਿਆਲਾ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਹਰੇਕ ਸਰਕਲ ਡੀ.ਐਸ.ਪੀ. ਅਤੇ ਐਸ.ਐਚ.ਓਜ ਵੱਲੋਂ 5-5 ਪਿੰਡਾਂ ਤੇ ਸ਼ਹਿਰਾਂ ਦੀਆਂ ਕਲੋਨੀਆਂ ਨੂੰ ਅਪਣਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਕੋਵਿਡ ਸਬੰਧੀਂ ਜਾਗਰੂਕ ਕੀਤਾ ਜਾ ਸਕੇ। ਇਸ ਤਹਿਤ ਇਹ ਪਿੰਡ ਅਤੇ ਕਲੋਨੀਆਂ ਮਤੇ ਪਾਸ ਕਰਨਗੀਆਂ ਕਿ ਉਹ ਕੋਵਿਡ ਦੇ ਟੈਸਟ ਕਰਵਾਉਣਗੇ ਅਤੇ ਕੋਰੋਨਾ ਯੋਧਿਆਂ, ਡਾਕਟਰਾਂ, ਪੈਰਾ ਮੈਡੀਕਲ, ਪੁਲਿਸ ਅਤੇ ਹੋਰ ਸਿਹਤ ਅਮਲੇ ਦਾ ਸਾਥ ਦੇਣਗੇ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦਿੱਤੀ।
ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਆਮ ਲੋਕਾਂ ਤੱਕ ਕੋਵਿਡ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਇਸ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੰਚਾਇਤਾਂ ਅਤੇ ਕਲੋਨੀਆਂ ਦੇ ਮੋਹਤਬਰਾਂ ਨੂੰ ਜਾਗਰੂਕ ਕਰਨ ਅਤੇ ਟੈਸਟਿੰਗ ਕਰਵਾਉਣ ਸਮੇਤ ਕੋਰੋਨਾ ਯੋਧਿਆਂ ਦਾ ਸਾਥ ਦੇਣ ਲਈ ਮਤੇ ਪਾਸ ਕਰਵਾਉਣ ਲਈ ਹੰਭਲਾ ਮਾਰਿਆ ਜਾਵੇਗਾ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਮੰਤਵ ਲਈ ਘੱਟੋ-ਘੱਟ 5 ਪਿੰਡ ਜਾਂ ਕਲੋਨੀਆਂ ਨੂੰ ਹਰੇਕ ਥਾਣੇ-ਚੌਂਕੀ ਦੇ ਐਸ.ਐਚ.ਓ ਅਤੇ ਡੀ.ਐਸ.ਪੀਜ ਵੱਲੋਂ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਦੇ ਕੁਝ ਸਮੇਂ ਬਾਅਦ ਹੀ ਲੋਕਾਂ ਨੇ ਪੁਲਿਸ ਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਇੱਕ ਦਿਨ ਵਿੱਚ ਹੀ 98 ਪਿੰਡਾਂ, ਕਲੋਨੀਆਂ ਨੇ ਅਜਿਹੇ ਮਤੇ ਪਾਸ ਵੀ ਕਰ ਦਿੱਤੇ ਹਨ। ਇਨ੍ਹਾਂ ਮਤਿਆਂ ‘ਚ ਕਿਹਾ ਗਿਆ ਹੈ ਕਿ ਉਹ ਕੋਵਿਡ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੜੀ ਜਾ ਰਹੀ ਜੰਗ ‘ਚ ਮੂਹਰੀ ਕਤਾਰ ਦੇ ਕੋਰੋਨਾ ਯੋਧਿਆਂ ਦਾ ਇਸ ਮਹਾਂਮਾਰੀ ‘ਚ ਸਾਥ ਦੇਣਗੇ।
ਐਸ.ਐਸ.ਪੀ. ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਲਈ ਜਿਸ ਕਦਰ ਸਥਾਨਕ ਵਸਨੀਕਾਂ ਵੱਲੋਂ ਹਮਾਇਤ ਮਿਲ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਇਸ ਦਾ ਹਾਂਪੱਖੀ ਸੁਨੇਹਾ ਆਮ ਲੋਕਾਂ ਤੱਕ ਪੁੱਜੇਗਾ ਅਤੇ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ‘ਚ ਸਾਡੀ ਫ਼ਤਿਹ ਹੋਵੇਗੀ।
ਐਸ.ਐਸ.ਪੀ. ਨੇ ਹੋਰ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਥਾਣਾਂ ਸਿਵਲ ਲਾਇਨ ਵੱਲੋਂ ਸੰਤ ਨਗਰ, ਪਰਤਾਪ ਨਗਰ, ਗੁਰਦੀਪ ਕਲੋਨੀ, ਅਜੀਤ ਨਗਰ, ਮਾਨਸ਼ਾਹੀਆ ਕਲੋਨੀ, ਪਿੰਡ ਅਬਲੋਵਾਲ, ਥਾਣਾ ਕੋਤਵਾਲੀ ਵੱਲੋਂ ਇੱਕ ਪੂਰੀ ਵਾਰਡ ਨੰਬਰ 40, ਥਾਣਾ ਲਹੌਰੀ ਗੇਟ ਵੱਲੋਂ ਕਾਰਖਾਸ ਕਲੋਨੀ ਤੇ ਮਹਾਜਨ ਗਲੀ, ਥਾਣਾ ਅਰਬਨ ਅਸਟੇਟ ਵੱਲੋਂ ਪਿੰਡ ਚੌਰਾ, ਫਲੌਲੀ, ਰਿਸ਼ੀ ਕਲਨੀ, ਵਿਦਿਆ ਨਗਰ ਅਪਣਾਏ ਗਏ। ਜਦੋਂਕਿ ਥਾਣਾ ਬਖ਼ਸ਼ੀ ਵਾਲਾ ਵੱਲੋਂ ਸਿੱਧੁਵਾਲ, ਨਵਾਂ ਰੱਖੜਾ, ਥਾਣਾ ਤ੍ਰਿਪੜੀ ਵੱਲੋਂ ਨਵੀਂ ਤ੍ਰਿਪੜੀ, ਪੁਰਾਣੀ ਤ੍ਰਿਪੜੀ, ਪਿੰਡ ਜੱਸੋਵਾਲ, ਸਿਊਨਾ, ਕਮਲ ਕਲੋਨੀ, ਥਾਣਾਂ ਅਨਾਜ ਮੰਡੀ ਵੱਲੋਂ ਬਾਰਨ, ਨਵਾਂ ਬਾਰਨ, ਹਰਦਾਸਪੁਰ, ਕਾਲਵਾ, ਕਸਿਆਣਾ, ਥਾਣਾ ਸਨੌਰ ਵੱਲੋਂ ਪਿੰਡ ਖੁੱਡਾ, ਥਾਣਾ ਸਦਰ ਵੱਲੋਂ ਸਬਜੀ ਮੰਡੀ ਸਨੌਰ ਰੋਡ, ਥਾਣਾ ਜੁਲਕਾਂ ਵੱਲੋਂ ਜਲਾਲਾਬਾਦ, ਹਸਨਪੁਰ ਕੰਬੋਆਂ, ਬਾਦਸ਼ਾਹਪੁਰ ਫਕੀਰਾਂ, ਥਾਣਾ ਭਾਦਸੋਂ ਵੱਲੋਂ ਚਹਿਲ, ਦਿੱਤੂਪੁਰ ਜੱਟਾਂ, ਘੁੰਡਰ ਤੇ ਲੌਟ, ਥਾਣਾ ਸਦਰ ਨਾਭਾਂ ਵੱਲੋਂ ਸੌਜਾ, ਧਨੌਰੀ, ਗੁਰਦਿੱਤਪੁਰਾ, ਪਿੰਡ ਫੈਗੜ੍ਹ, ਬੀਨਾ ਹੇੜੀ, ਰਾਜਗੜ੍ਹ, ਅਲੌਹਰਾਂ ਖੁਰਦ, ਮੰਡੌੜ, ਲੁਬਾਣਾ ਟੇਕੂ, ਥਾਣਾਂ ਕੋਤਵਾਲੀ ਨਾਭਾ ਵੱਲੋਂ ਬਠਿੰਡੀਆਂ ਮੁਹੱਲਾ, ਹਿਮਤ ਨਗਰ, ਪਟੇਲ ਨਗਰ, ਇੰਦਰਾ ਕਲੋਨੀ ਅਪਣਾਏ ਗਏ।
ਇਸੇ ਤਰ੍ਹਾਂ ਥਾਣਾਂ ਸਿਟੀ ਸਮਾਣਾ ਨੇ ਪਿੰਡ ਰੇਤਗੜ੍ਹ, ਸਾਧੂਗੜ੍ਹ, ਚੱਕ ਅੰਮ੍ਰਿਤਸਰੀਆ, ਕੁਤਬਨਪੁਰ, ਥਾਣਾ ਸਦਰ ਸਮਾਣਾ ਨੇ ਸੈਦੀਪੁਰ, ਧਨੇਠਾ, ਖੁਦਾਦਪੁਰ, ਨਮਾਦਾ, ਮਿਆਲ ਕਲਾਂ, ਥਾਣਾ ਪਸਿਆਣਾ ਨੇ ਰਾਜਗੜ੍ਹ, ਸੈਂਸਰਵਾਲ, ਰਾਮਗੜ੍ਹ, ਦਸਮੇਸ਼ ਨਗਰ, ਝੰਡੀ, ਥਾਣਾ ਸ਼ੁਤਰਾਣਾ ਨੇ ਪੈਂਦ, ਨਾਈਵਾਲ, ਰਸੌਲੀ, ਪੁਲਿਸ ਚੌਕੀ ਠਰੂਆ ਨੇ ਪਿੰਡ ਠਰੂਆ, ਅਰਨੋ, ਥਾਣਾ ਪਤਾੜਾਂ ਨੇ ਦੁਤਾਲ, ਖਾਸਪੁਰ, ਥਾਣਾਂ ਘੱਗਾ ਨੇ ਦੇਧਨਾ, ਛਬੀਲਪੁਰ, ਨਾਗਰੀ, ਹਰਚੰਦਪੁਰਾ, ਹਰਚੰਦਪੁਰਾ ਨਵਾਂ, ਥਾਣਾ ਸਿਟੀ ਪਾਤੜਾਂ ਨੇ ਸ਼ਹਿਰ ਪਾਤੜਾਂ, ਥਾਣਾਂ ਰਾਜਪੁਰਾ ਸਿਟੀ ਨੇ ਖਰਾਜਪੁਰ, ਜੰਡੋਲੀ, ਸਾਮਦੂ, ਸਾਮਦੂ ਕੈਂਪ, ਥਾਣਾ ਸਦਰ ਰਾਜਪੁਰਾ ਨੇ ਬਸੰਤਪੁਰਾ, ਬਲਸੂਆਂ, ਨੇਪਰਾ, ਥਾਣਾ ਬਨੂੜ ਨੇ ਵਾਰਡ ਨੰਬਰ 3, 5, 11 ਤੇ ਪਿੰਡ ਧਰਮਗੜ੍ਹ, ਮਾਣਕਪੁਰ, ਥਾਣਾਂ ਖੇੜੀ ਗੰਢਿਆ ਨੇ ਅਜਰਾਵਰ, ਤਖਤੂਮਾਜਰਾ, ਸਾਹਲ, ਥਾਣਾ ਘਨੌਰ ਨੇ ਕਮਾਲਪੁਰ, ਰਾਏਪੁਰ, ਲੰਜਾ, ਨਨਹੇੜੀ, ਸੋਗਲਪੁਰ ਅਤੇ ਥਾਣਾ ਸ਼ੰਭੂ ਨੇ ਸੁਰਜਗੜ੍ਹ, ਮੋਹੀ ਖੁਰਦ, ਫਰੀਦਪੁਰ ਜੱਟਾਂ ਅਤੇ ਗੁਰ ਤੇਗ਼ ਬਹਾਦਰ ਕਲੋਨੀ ਨੂੰ ਅਪਣਾਇਆ ਹੈ। ਇਨ੍ਹਾਂ ਸਭ ਨੇ ਸਿਹਤ ਵਿਭਾਗ ਅਤੇ ਪੁਲਿਸ ਨੂੰ ਟੈਸਟਿੰਗ ਅਤੇ ਕਰੋਨਾ ਯੋਧਿਆਂ ਦਾ ਸਾਥ ਦੇਣ ਦੇ ਮਤੇ ਪਾਏ ਹਨ।