No stopping of Corona in Patiala,8 deaths reported 27 March

March 27, 2021 - PatialaPolitics

262 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

826 ਸੀਨੀਅਰ ਸਿਟੀਜਨਾਂ ਸਮੇਤ 2289 ਨੇ ਲਗਵਾਈ ਕੋਵਿਡ ਵੈਕਸੀਨ

ਕੈਂਪ ਵਿੱਚ ਐਕਸਾਈਜ ਤੇਂ ਕਰ ਵਿਭਾਗ ਦੇ 130 ਮੁਲਾਜਮਾ ਨੇ ਲਗਵਾਈ ਕੋਵਿਡ ਵੈਕਸੀਨ : ਸਿਵਲ ਸਰਜਨ

ਪਟਿਆਲਾ, 27 ਮਾਰਚ ( ) ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 2289 ਵਿਅਕਤੀਆਂ ਨੇ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ ਸਰਕਾਰੀ ਸਿਹਤ ਸੰਸ਼ਥਾਵਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 2289 ਟੀਕੇ ਲਗਾਏ ਗਏ।ਜਿਹਨਾਂ ਵਿੱਚੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 826 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ। ਉਹਨਾਂ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੁੱਲ 44466 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ । ਜਿਲਾ ਟੀਕਾਕਰਨ ਅਧਿਕਾਰੀ ਡਾ. ਵੀਨੰੁ ਗੋਇਲ ਨੇਂ ਕਿਹਾ ਕਿ ਸਿਵਲ ਸਰਜਨ ਜੀ ਦੇ ਵਿਸ਼ੇਸ਼ ਉਦਮਾਂ ਸਦਕਾ ਅੱਜ ਸ.ਮਨੋਹਰ ਸਿੰਘ ,ਸਹਾਇਕ ਕਮਿਸ਼ਨਰ ਦੀ ਅਗਵਾਈ ਵਿੱਚ ਐਕਸਾਈਜ ਤੇਂ ਕਰ ਵਿਭਾਗ ਦੇ ਦਫਤਰ ਵਿੱਚ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿੱਚ ਜਿਲ੍ਹਾ ਸਿਹਤ ਵਿਭਾਗ ਵੱਲੋ ਟੀਕਾਕਰਨ ਮੋਬਾਇਲ ਟੀਮ ਭੇਜੀ ਗਈ ਅਤੇ ਇਸ ਕੈਂਪ ਵਿੱਚ ਵਿਭਾਗ ਦੇ 130 ਮੁਲਾਜਮਾਂ ਵੱਲੋ ਕੋਵਿਡ ਟੀਕਾਕਰਨ ਕਰਵਾਇਆਂ ਗਿਆ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁੁਸਾਰ ਹੁਣ ਕੋਈ ਵੀ ਸੰਸਥਾ ਜਾ ਵਿਭਾਗ ਜੋ ਕਿ ਇੱਕੋ ਸਮੇਂ 100 ਜਾਂ 100 ਤੋਂ ਵੱਧ ਮੁਲਾਜਮਾ/ ਮੈਂਬਰਾ ਦਾ ਕੋਵਿਡ ਟੀਕਾਕਰਨ ਇੱਕੋ ਜਗਾਂ ਤੇਂ ਕਰਵਾਉਣ ਲਈ ਇੱਛੁਕ ਹੋਵੇਗਾ ਤਾਂ ਉਹਨਾਂ ਨੁੰ ਸਿਹਤ ਕੇਂਦਰ ਵਿੱਚ ਜਾਣ ਦੀ ਜਰੂਰਤ ਨਹੀ ਹੋਵੇਗੀ,ਬਲਕਿ ਉਹ ਸਿਹਤ ਵਿਭਾਗ ਨੂੰ ਪੰਹੁਚ ਕਰਕੇ ਟੀਕਾਕਰਨ ਕੈਂਪ ਲਗਵਾ ਸਕਦੇ ਹਨ। ਜਿਸ ਵਿੱਚ ਸਿਹਤ ਵਿਭਾਗ ਵੱਲੋ ਮੋਬਾਇਲ ਟੀਮ ਭੇਜ ਕੇ ਕੈਂਪ ਲਗਾ ਕੇ ਇੱਕੋ ਹੀ ਜਗਾਂ ਉਹਨਾਂ ਦਾ ਟੀਕਾਕਰਨ ਕਰ ਦਿੱਤਾ ਜਾਵੇਗਾ।ਜਿਸ ਨਾਲ ਮੁਲਾਜਮਾਂ/ ਮੈਂਬਰਾਂ ਦੇ ਆਉਣ ਜਾਣ ਦੀ ਖੇਚਲਾ ਅਤੇ ਸਮੇਂ ਦੀ ਕਾਫੀ ਬੱਚਤ ਹੋਵੇਗੀ।

ਅੱਜ ਜਿਲੇ ਵਿੱਚ 262 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 2544 ਦੇ ਕਰੀਬ ਰਿਪੋਰਟਾਂ ਵਿਚੋਂ 262 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 21460 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 201 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 18434 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2453 ਹੈ। ਅੱਠ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 573 ਹੋ ਗਈ ਹੈ, ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 262 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 173, ਨਾਭਾ ਤੋਂ 17, ਸਮਾਣਾ ਤੋਂ 06, ਰਾਜਪੁਰਾ ਤੋਂ 22, ਬਲਾਕ ਭਾਦਸੋ ਤੋਂ 07, ਬਲਾਕ ਕੌਲੀ ਤੋਂ 14, ਬਲਾਕ ਕਾਲੋਮਾਜਰਾ ਤੋਂ 06, ਬਲਾਕ ਸ਼ੁਤਰਾਣਾਂ ਤੋਂ 02, ਬਲਾਕ ਹਰਪਾਲਪੁਰ ਤੋਂ 09 ਅਤੇ ਬਲਾਕ ਦੁਧਣ ਸਾਧਾਂ ਤੋਂ 06 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 42 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 220 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਪਟਿਆਲਾ ਸ਼ਹਿਰ ਦੇ ਧਾਲੀਵਾਲ ਕਲੋਨੀ ਵਿਚੋਂ ਜਿਆਦਾ ਪੋਜਟਿਵ ਆਉਣ ਕਾਰਨ ਕੁਝ ਏਰੀਏ ਨੂੰ ਮਾਈਕਰੋ ਕੰਨਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਕੋਈ ਹੋਰ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਅਰਬਨ ਅਸਟੇਟ ਫੇਜ 2 ਵਿਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2886 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,21,621 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 21460 ਕੋਵਿਡ ਪੋਜਟਿਵ, 3,97,316 ਨੈਗੇਟਿਵ ਅਤੇ ਲਗਭਗ 2445 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਫੋਟੋ ਕੈਪਸ਼ਨ : ਐਕਸਾਈਜ ਤੇਂ ਕਰ ਵਿਭਾਗ ਦੇ ਦਫਤਰ ਵਿੱਚ ਲਗਾਏ ਕੋਵਿਡ ਟੀਕਾਕਰਨ ਕੈੰਪ ਵਿੱਚ ਸਿਵਲ ਸਰਜਨ ਅਤੇ ਜਿਲ੍ਹਾ ਟੀਕਾਕਰਨ ਅਫਸਰ ਦੀ ਮੋਜੂਦਗੀ ਵਿੱਚ ਕੋਵਿਡ ਟੀਕਾਕਰਨ ਕਰਵਾਉਂਦੇ ਵਿਭਾਗ ਦੇ ਮੁਲਾਜਮ।