Notice for Arm Data verification in Patiala

January 24, 2019 - PatialaPolitics

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿ ਪਟਿਆਲਾ ਜ਼ਿਲ੍ਹੇ ਦੇ ਅਸਲਾ ਧਾਰਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਅਸਲਾ ਲਾਇਸੈਂਸਾਂ ਦੇ ਡਾਟਾ ਦੀ ਤਸਦੀਕ 31 ਜਨਵਰੀ 2019 ਤੱਕ ਉਨ੍ਹਾਂ ਦੇ ਦਫ਼ਤਰ ਸਥਿਤ ਸਬੰਧਤ ਬ੍ਰਾਂਚ ਕੋਲ ਆ ਕੇ ਕਰਵਾਉਣੀ ਯਕੀਨੀ ਬਨਾਉਣ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਈ-ਗਵਰਨੈਂਸ ਰਿਫ਼ਾਰਮ ਦੇ ਡਾਇਰੈਕਟਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਇਹ ਤਸਦੀਕ ਕਰਵਾਉਣੀ ਜਰੂਰੀ ਹੈ, ਇਸ ਲਈ ਜ਼ਿਲ੍ਹਾ ਪਟਿਆਲਾ ਦੇ ਅਸਲਾ ਧਾਰਕਾਂ ਦਾ ਡਾਟਾ ਤਸਦੀਕ ਕਰਵਾਉਣ ਲਈ ਤੁਰੰਤ ਉਨ੍ਹਾਂ ਦੇ ਦਫ਼ਤਰ ਦੀ ਸਬੰਧਤ ਬ੍ਰਾਂਚ ਕੋਲ ਪਹੁੰਚ ਕਰਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਜ਼ਿਲ੍ਹੇ ਪਟਿਆਲਾ ਦਾ ਕੋਈ ਸ਼ੂਟਰ, ਕੋਈ ਸੰਸਥਾ ਅਤੇ ਕਲੱਬ ਆਦਿਕ ਜਾਂ ਜਿਨ੍ਹਾਂ ਦੇ ਅਸਲਾ ਲਾਇਸੈਂਸਾਂ ਦੇ ਡਾਟਾ ‘ਚ ਕੋਈ ਤਰੁੱਟੀ ਹੈ ਉਹ ਵੀ ਆਪਣੇ ਅਸਲਾ ਲਾਇਸੈਂਸ ਸਬੰਧੀਂ ਡਾਟਾ ਤਸਦੀਕ ਕਰਵਾਉਣ।