Over 500 covid case 20 deaths in Patiala 12 May

May 12, 2021 - PatialaPolitics

6962 ਨੇਂ ਲਗਵਾਈ ਕੋਵਿਡ ਵੈਕਸੀਨ

540 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਕੋਵਿਡ ਪ੍ਰਮਾਣਤ ਪ੍ਰਾਈਵੇਟ ਹਸਪਤਾਲ ਦਾਖਲ ਕੋਵਿਡ ਮਰੀਜਾਂ ਤੋਂ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਰੇਟਾਂ ਤੇਂ ਹੀ ਰਕਮ ਦੀ ਵਸੁਲੀ ਕਰਨ : ਸਿਵਲ ਸਰਜਨ

ਪਟਿਆਲਾ, 12 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 6962 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,63,375 ਹੋ ਗਿਆ ਹੈ।ਉਹਨਾਂ ਕਿਹਾ ਕਿ ਅੱਜ ਜਿਲੇ੍ਹ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਦੇ ਤੀਸਰੇ ਦਿਨ 244 ਉਸਾਰੀ ਕਾਮਿਆਂ ਵੱਲੋਂ ਕੋਵਿਡ ਟੀਕਾਕਰਣ ਕਰਵਾਇਆ ਗਿਆ।ਉਹਨਾਂ ਵੱਲੋ ਅੱਜ ਪਟਿਆਲਾ ਸ਼ਹਿਰ ਦੇ ਰਾਧਾਸੁਆਮੀ ਸਤਸੰਗ ਭਵਨ ਅਤੇ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਲਗਾਏ ਗਏ ਕੋਵਿਡ ਟੀਕਾਕਰਣ ਕੈਂਪਾ ਦਾ ਨਿਰੀਖਣ ਵੀ ਕੀਤਾ ਗਿਆ।ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਮਿਤੀ 13 ਮਈ ਦਿਨ ਵੀਰਵਾਰ ਨੁੰ 45 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕਾਂ ਨੂੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ। ਪਟਿਆਲਾ ਸ਼ਹਿਰ ਦੇ ਪਟਿਆਲਾ ਸ਼ਹਿਰ ਦੇ ਜਿਲਾ ਲੀਗਲ ਸਰਵਿਸ ਅਥਾਰਟੀ ਦਫਤਰ ਅਤੇ ਐਕਸਾਈਜ ਐਂਡ ਟੈਕਸਟੈਸ਼ਨ ਬਿਲਡਿੰਗ ਸਾਹਮਣੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਵੀ ਆਉਟ ਰੀਚ ਕੈਂਪ ਲਗਣਗੇ।ਇਸ ਤੋਂ ਇਲਾਵਾ 18 ਤੋਂ 44 ਸਾਲ ਤੱਕ ਦੇ ਉਸਾਰੀ ਵਰਕਰਾਂ ਲਈ ਬਾਂਸਲ ਬਰਿਕਸ ਪਿੰਡ ਰਾਜਗੜ ਤੇਪਲਾ ਰੋਡ ਰਾਜਪੁਰਾ ਅਤੇ ਸਿਵਲ ਹਸਪਤਾਲ ਨਾਭਾ ਵਿਖੇ ਕੈਂਪ ਲਗਾਏ ਜਾਣਗੇ।

ਅੱਜ ਜਿਲੇ ਵਿੱਚ 540 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4054 ਦੇ ਕਰੀਬ ਰਿਪੋਰਟਾਂ ਵਿਚੋਂ 540 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 40349 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 372 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 34,728 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4670 ਹੈ।ਜਿਲੇ੍ਹ ਵਿੱਚ 20 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 951 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 540 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 277, ਨਾਭਾ ਤੋਂ 28, ਰਾਜਪੁਰਾ ਤੋਂ 57, ਸਮਾਣਾ ਤੋਂ 04, ਬਲਾਕ ਭਾਦਸਂੋ ਤੋਂ 42, ਬਲਾਕ ਕੌਲੀ ਤੋਂ 39, ਬਲਾਕ ਕਾਲੋਮਾਜਰਾ ਤੋਂ 15, ਬਲਾਕ ਸ਼ੁਤਰਾਣਾ ਤੋਂ 31, ਬਲਾਕ ਹਰਪਾਲਪੁਰ ਤੋਂ 14, ਬਲਾਕ ਦੁਧਣਸਾਧਾਂ ਤੋਂ 32 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 51 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 489 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਉਹਨਾਂ ਕੋਵਿਡ ਪ੍ਰਮਾਣਤ ਪ੍ਰਾਈਵੇਟ ਹਸਪਤਾਲਾ ਨੂੰ ਕਿਹਾ ਕਿ ਉਹ ਦਾਖਲ ਕੋਵਿਡ ਮਰੀਜਾਂ ਤੋਂ ਪੰਜਾਬ ਸਰਕਾਰ ਵੱਲੋਂ ਅਖਬਾਰਾ ਵਿੱਚ ਬਾਰ ਬਾਰ ਪ੍ਰਕਾਸ਼ਿਤ ਕੀਤੇ ਜਾਂਦੇ ਨਿਰਧਾਰਤ ਕੀਤੇ ਰੇਟਾਂ ਤੇਂ ਹੀ ਰਕਮ ਦੀ ਵਸੂਲੀ ਕਰਨ।ਉਹਨਾਂ ਲੋਕਾਂ ਨੁੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਪ੍ਰਾਈਵੇਟ ਹਸਪਤਾਲ ਉਹਨਾਂ ਤੋਂ ਪੰਜਾਬ ਸਰਕਾਰ ਵੱਲੋਂ ਕੋਵਿਡ ਮਰੀਜਾਂ ਦੇ ਦਾਖਲੇ ਲਈ ਨਿਰਧਾਰਤ ਰਕਮ ਤੋਂ ਵੱਧ ਰਕਮ ਦੀ ਵਸੁਲੀ ਕਰਦਾ ਹੈ ਤਾਂ ਉਸ ਦੀ ਸੁਚਨਾ ਜਿਲਾਂ ਸਿਹਤ ਵਿਭਾਗ ਦਫਤਰ ਸਿਵਲ ਸਰਜਨ ਨੁੰ ਦਿੱਤੀ ਜਾਵੇ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਹਰਿੰਦਰ ਨਗਰ ਅਤੇ ਵਿਕਾਸ ਕਲੋਨੀ ਦੇ ਜਿਆਦਾ ਕੋਵਿਡ ਪ੍ਰਭਾਵਤ ਏਰੀਏ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4422 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,90,020 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 40,349 ਕੋਵਿਡ ਪੋਜਟਿਵ, 5,45,820 ਨੈਗੇਟਿਵ ਅਤੇ ਲਗਭਗ 3451 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।