Patiala Politics

Patiala News Politics

Patiala Candidates for Lok Sabha elections 2019

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਦੇ ਆਖਰੀ ਦਿਨ ਤਿੰਨ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਪਿੱਛੋਂ 25 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 1 ਮਈ ਨੂੰ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਸਨ ਤੇ ਅੱਜ ਨਾਮਜ਼ਦਗੀਆਂ ਦੀ ਵਾਪਸੀ ਦੇ ਆਖਰੀ ਦਿਨ ਤਿੰਨ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ ਜਿਸ ਨਾਲ ਕੁੱਲ ਚਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ 25 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਸ੍ਰੀ ਰਾਜਿੰਦਰ ਸਿੰਘ, ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰੀ ਨਰਿੰਦਰ ਸਿੰਘ ਅਤੇ ਆਜ਼ਾਦ ਉਮੀਦਵਾਰ ਸ੍ਰੀ ਅਵਤਾਰ ਸਿੰਘ ਵੱਲੋ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ।

ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ. ਸੁਰਜੀਤ ਸਿੰਘ ਰੱਖੜਾ ਨੂੰ ਚੋਣ ਨਿਸ਼ਾਨ ਤੱਕੜੀ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਨੂੰ ਚੋਣ ਨਿਸ਼ਾਨ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਚੋਣ ਨਿਸ਼ਾਨ ਹੱਥ ਅਲਾਟ ਕੀਤਾ ਗਿਆ ਹੈ।
ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਉਮੀਦਵਾਰ ਸ੍ਰੀ ਅਸ਼ਵਨੀ ਕੁਮਾਰ ਨੂੰ ਚੋਣ ਨਿਸ਼ਾਨ ਤੀਰ ਅਤੇ ਕਮਾਨ, ਰਾਸ਼ਟਰੀਆ ਜਨਸ਼ਕਤੀ ਪਾਰਟੀ (ਸੈਕੂਲਰ) ਦੇ ਉਮੀਦਵਾਰ ਸ੍ਰੀ ਅਜੈਬ ਸਿੰਘ ਨੂੰ ਚੋਣ ਨਿਸ਼ਾਨ ਟਰੈਕਟਰ ਚਲਾਉਂਦਾ ਕਿਸਾਨ, ਅੰਬੇਡਕਰਾਈਟ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਨੂੰ ਚੋਣ ਨਿਸ਼ਾਨ ਕੋਟ, ਹਿੰਦੂਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਸ੍ਰੀ ਛਮਾਕਾਂਤ ਪਾਂਡੇ ਨੂੰ ਚੋਣ ਨਿਸ਼ਾਨ ਹੀਰਾ ਅਤੇ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰੀ ਧਰਮਵੀਰ ਗਾਂਧੀ ਨੂੰ ਚੋਣ ਨਿਸ਼ਾਨ ਮਾਈਕ ਅਲਾਟ ਕੀਤਾ ਗਿਆ ਹੈ।
ਰਿਟਰਨਿੰਗ ਅਧਿਕਾਰੀ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਵਿਚੋਂ ਸ੍ਰੀ ਅਮਰਪ੍ਰੀਤ ਸਿੰਘ ਨੂੰ ਚੋਣ ਨਿਸ਼ਾਨ ਕੰਪਿਊਟਰ, ਸ੍ਰੀ ਸ਼ੰਕਰ ਲਾਲ ਨੂੰ ਚੋਣ ਨਿਸ਼ਾਨ ਕੈਰਮ ਬੋਰਡ, ਸ੍ਰੀ ਹਰਭਜਨ ਸਿੰਘ ਵਿਰਕ ਨੂੰ ਚੋਣ ਨਿਸ਼ਾਨ ਟੈਲੀਵਿਜ਼ਨ, ਸ੍ਰੀ ਗੁਰਨਾਮ ਸਿੰਘ ਨੂੰ ਚੋਣ ਨਿਸ਼ਾਨ ਏਅਰ ਕੰਡੀਸ਼ਨਰ, ਸ੍ਰੀ ਜਸਬੀਰ ਸਿੰਘ ਨੂੰ ਚੋਣ ਨਿਸ਼ਾਨ ਅਲਮਾਰੀ, ਸ੍ਰੀ ਜਗਮੇਲ ਸਿੰਘ ਨੂੰ ਚੋਣ ਨਿਸ਼ਾਨ ਹਰਮੋਨੀਅਮ, ਸ੍ਰੀ ਪਰਮਿੰਦਰ ਕੁਮਾਰ ਨੂੰ ਚੋਣ ਨਿਸ਼ਾਨ ਕੁੰਜੀ, ਸ੍ਰੀ ਪਰਵੀਨ ਕੁਮਾਰ ਨੂੰ ਚੋਣ ਨਿਸ਼ਾਨ ਕੈਮਰਾ, ਸ੍ਰੀ ਬਨਵਾਰੀ ਲਾਲ ਨੂੰ ਚੋਣ ਨਿਸ਼ਾਨ ਕਮਰਾ ਕੂਲਰ, ਸ੍ਰੀ ਬਲਦੀਪ ਸਿੰਘ ਨੂੰ ਚੋਣ ਨਿਸ਼ਾਨ ਲੈਪਟਾਪ, ਸ੍ਰੀ ਮੱਖਣ ਸਿੰਘ ਨੂੰ ਚੋਣ ਨਿਸ਼ਾਨ ਸੜਕ ਰੋਲਰ, ਸ੍ਰੀ ਮਨਜੀਤ ਸਿੰਘ ਨੂੰ ਚੋਣ ਨਿਸ਼ਾਨ ਬਾਲਟੀ, ਸ੍ਰੀ ਮੋਹਣ ਲਾਲ ਨੂੰ ਚੋਣ ਨਿਸ਼ਾਨ ਹਾਕੀ ਅਤੇ ਗੇਂਦ, ਸ੍ਰੀ ਰਣਧੀਰ ਸਿੰਘ ਖੰਗੂੜਾ ਨੂੰ ਚੋਣ ਨਿਸ਼ਾਨ ਫੁੱਟਬਾਲ, ਸ੍ਰੀ ਰਾਜੇਸ਼ ਕੁਮਾਰ ਨੂੰ ਚੋਣ ਨਿਸ਼ਾਨ ਸਲਾਈ ਮਸ਼ੀਨ, ਸ੍ਰੀ ਰੀਸ਼ਭ ਸ਼ਰਮਾ ਨੂੰ ਚੋਣ ਨਿਸ਼ਾਨ ਬੈਂਚ ਅਤੇ ਸ੍ਰੀ ਲਾਲ ਚੰਦ ਨੂੰ ਚੋਣ ਨਿਸ਼ਾਨ ਖੂਹ ਅਲਾਟ ਕੀਤੇ ਗਏ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ 19 ਮਈ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।

Facebook Comments