Patiala Politics

Patiala News Politics

Patiala covid 17 November

ਜਿਲੇ ਵਿੱਚ 59 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਦੋ ਕੋਵਿਡ ਪੋਜਟਿਵ ਮਰੀਜ਼ਾਂ ਦੀ ਹੋਈ ਮੌਤ: ਡਾ. ਮਲਹੋਤਰਾ

ਪਟਿਆਲਾ, 17 ਨਵੰਬਰ ( ) ਜਿਲੇ ਵਿੱਚ 59 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ , ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 2050 ਦੇ ਕਰੀਬ ਰਿਪੋਰਟਾਂ ਵਿਚੋਂ 59 ਕੋਵਿਡ ਪੋਜਟਿਵ ਪਾਏ ਗਏ ਹਨ ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13649 ਹੋ ਗਈ ਹੈ ।ਮਿਸ਼ਨ ਫਤਿਹ ਤਹਿਤ ਜਿਲੇ ਦੇ 66 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12803 ਹੋ ਗਈ ਹੈ। ਜਿਲੇ ਵਿੱਚ ਦੋ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 404 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 442 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 59 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 43, ਨਾਭਾ ਤੋਂ 02,ਸਮਾਣਾ ਤੋਂ 02,ਰਾਜਪੁਰਾ ਤੋਂ 04, ਬਲਾਕ ਕੌਲੀ ਤੋਂ 01, ਬਲਾਕ ਕਾਲੋਮਾਜਰਾ ਤੋਂ 02,ਬਲਾਕ ਹਰਪਾਲਪੁਰ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 04 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 19 ਪੋਜਟਿਵ ਕੇਸਾਂ ਦੇ ਸੰਪਰਕ ਅਤੇ 40 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਰਾਮ ਨਗਰ,ਗੋਬਿੰਦ ਨਗਰ,ਤੇਗ ਕਲੋਨੀ,ਅਜੀਤ ਨਗਰ,ਏਕਤਾ ਵਿਹਾਰ, ਬੀ.ਟੈਂਕ,ਵਿਕਾਸ ਕਲੋਨੀ,ਗੁਰੂ ਨਾਨਕ ਨਗਰ,ਅਰਸ਼ ਨਗਰ,ਫਰੈਡਜ਼ ਕਲੋਨੀ,ਚਰਨ ਬਾਗ, ਨਿਉ ਆਫੀਸਰ ਕਲੋਨੀ,ਗਰੀਨ ਵਿਊ,ਟਾਵਰ ਕਲੋਨੀ,ਪੰਜਾਬੀ ਬਾਗ,ਆਨੰਦ ਨਗਰ,ਵਿਕਾਸ ਨਗਰ,ਨਿਊ ਮੇਹਰ ਸਿੰਘ ਕਲੋਨੀ ,ਜੰਡ ਗਲੀ, ਅਰਬਨ ਅਸਟੇਟ ਫੇਜ ਇੱਕ, ਰਘਵੀਰ ਮਾਰਗ,ਐਸ.ਐਸ.ਟੀ ਨਗਰ,ਬਚਿਤਰ ਨਗਰ,ਜੇਲ ਰੋਡ,ਘੁੰਮਣ ਨਗਰ,ਪੰਜਾਬੀ ਬਾਗ,ਅਜਾਦ ਨਗਰ, ਰਾਜਪੁਰਾ ਦੇ ਰਾਜਪੁਰਾ ਟਾਉਨ,ਪਰਾਣਾ ਰਾਜਪੁਰਾ ਐਸ.ਬੀ.ਐਸ ਨਗਰ ਅਤੇ ਨਾਭਾ ਦੇ ਸਿ਼ਵਾ ਇਨਕਲੇਵ,ਸਮਾਣਾ ਦੇ ਨਾਭਾ ਕਲੋਨੀ,ਸਕਤੀ ਵਾਟਿਕਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿਚ ਦੋ ਕੋਵਿਡ ਪੋਜਟਿਵ ਔਰਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਹਨਾਂ ਵਿਚੋ ਇਕ ਪਟਿਆਲਾ ਸ਼ਹਿਰ ਦੀ ਸਵਰਨ ਵਿਹਾਰ ਦੀ ਰਹਿਣ ਵਾਲੀ 66 ਸਾਲਾ ਔਰਤ ਸੀ ਅਤੇ ਪੁਰਾਨੀ ਸ਼ੁਗਰ ਅਤੇ ਦਿਲ ਦੀ ਮਰੀਜ਼ ਦੀ ਮਰੀਜ ਸੀ,ਦੀ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਦੂਸਰੀ ਪਿੰਡ ਘਨੌਰ (ਹਰਪਾਲਪੁਰ ਬਲਾਕ) ਦੀ ਰਹਿਣ ਵਾਲੀ 92 ਸਾਲਾ ਔਰਤ ਸੀ, ਅਤੇ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 404 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ ਜਿਲੇ ਵਿੱਚ 2300 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,18199 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 13,649 ਕੋਵਿਡ ਪੋਜਟਿਵ, 2,02400 ਨੇਗੇਟਿਵ ਅਤੇ ਲੱਗਭਗ 1750 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments