Patiala Covid Vaccination Schedule 14 August

August 13, 2021 - PatialaPolitics

ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 14 ਅਗਸਤ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਣ ਅਤੇ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਗੁਰੂਦੁਆਰਾ ਸਾਹਿਬ ਮੋਤੀ ਬਾਗ, ਸ੍ਰੀ ਸਾਂਈ ਬਾਬਾ ਮੰਦਰ ਪੁਰਾਣਾ ਬਿਸ਼ਨ ਨਗਰ , ਧਰਮਸ਼ਾਲਾ ਪ੍ਰਤਾਪ ਨਗਰ ਵਾਰਡ ਨੰ: 58, ਕਿਡਜ਼ ਇੰਟਰਨੈਸ਼ਨਲ ਪ੍ਰੀ ਸਕੂਲ ਗੁਰੂ ਨਾਨਕ ਨਗਰ, ਐਸ.ਡੀ.ਸਕੂਲ, ਮਿਲਟਰੀ ਹਸਪਤਾਲ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਹਨੁਮਾਨ ਮੰਦਰ ਨਜ਼ਦੀਕ ਅਗਰਸੈਨ ਹਸਪਤਾਲ, ਏ.ਸੀ. ਮਾਰਕਿਟ, ਰਾਧਾ ਸੁਆਮੀ ਸਤਸੰਗ ਘਰ ਸੂਲਰ ਅਤੇ ਅਰਬਨ ਅਸਟੇਟ, ਪੰਜਾਬ ਸਰਕਾਰੀ ਇੰਮਪੋਰੀਅਮ ਫੁਲਕਾਰੀ ਮਾਲ ਰੋਡ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਿਉੂ ਸੈਂਚੁਰੀ ਇਨਕਲੇਵ, ਗੁਰੂਦੁਆਰਾ ਸਾਹਿਬ ਫੇਜ਼-1 ਅਰਬਨ ਅਸਟੇਟ, ਭਾਈ ਗੁਰਦਾਸ ਨਰਸਿੰਗ ਕਾਲਜ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ, ਮੋਤੀਪੁਰਾ ਮੰਦਰ, ਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਕੈਥੌਲਿਕ ਚਰਚ, ਇੰਡਸਟਰੀਅਲ ਅਸਟੇਟ, ਈਗਲ ਮੋਟਲ, ਆਰੀਆ ਸਮਾਜ ਮੰਦਰ, ਪਾਤੜਾਂ ਦੇ ਭਗਵਾਨ ਹੈਲਥ ਕੇਅਰ, ਰਾਧਾ ਸੁਆਮੀ ਸਤਸੰਗ ਘਰ, ਘਨੌਰ ਦੇ ਰਾਧਾ ਸੁਆਮੀ ਸਤਸੰਗ ਘਰ ਅਤੇ ਸਰਕਾਰੀ ਸਕੂਲ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਬਲਿਕ ਕਾਲਜ, ਪਿੰਡ ਲੰਗ, ਬਾਰਨ, ਸਨੋਰ, ਭਾਦਸੋਂ, ਬੀਨਾਹੇੜੀ, ਫਹਿਤਪੁਰ, ਕਾਹਨਗੜ੍ਹ, ਕੁਲਾਰਾ, ਅਜਰਾਵਰ, ਮਹਿਮੂਦਪੁਰ, ਦੇਵੀਗੜ੍ਹ ਬਿੰਜਲ, ਜਨਸੁਈ ਦੇ ਰਾਧਾਸੁਆਮੀ ਸਤਸੰਗ ਘਰਾਂ ਤੋ ਇਲਾਵਾ ਬਲਾਕ ਭਾਦਸੋਂ,ਸ਼ਤਰਾਣਾ,ਕੌਲੀ, ਦੁਧਨਸਾਧਾ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਇਸ ਤੋਂ ਇਲਾਵਾ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਥਾਪਰ ਕਾਲਜ, ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ, ਰਾਜਪੂਰਾ, ਨਾਭਾ, ਦੇਵੀਗੜ, ਸਨੋਰ, ਫਤਿਹਪੁਰ, ਕਾਹਨਗੜ, ਪਾਤੜਾਂ, ਕੁਲਾਰਾ ਦੇ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।