Patiala Covid Vaccination Schedule 19 September

September 18, 2021 - PatialaPolitics

ਮੈਗਾਡਰਾਈਵ ਮੁਹਿੰਮ ਤਹਿਤ 28399 ਨਾਗਰਿਕਾਂ ਨੇਂ ਲਗਵਾਈ ਕੋਵਿਡ ਵੈਕਸੀਨ।

ਕੱਲ ਦਿਨ ਐਤਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਲੱਗਣਗੇ ਕੋਵਿਡ ਟੀਕਾਕਰਨ ਕੈਂਪ ।

ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ।

ਪਹਿਲੀ ਡੋਜ ਦਾ ਸਮਾਂ ਪੁਰਾ ਹੋਣ ਤੇ ਵੈਕਸੀਨ ਦੀ ਦੁਜੀ ਡੋਜ ਜਰੂਰ ਲਗਵਾਓ।

02 ਕੋਵਿਡ ਪੋਜੀਟਿਵ ਕੇਸ ਹੋਏ ਰਿਪੋਰਟ : ਸਿਵਲ ਸਰਜਨ

ਪਟਿਆਲਾ,18 ਸਤੰਬਰ ( )ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਮੈਗਾ ਡਰਾਈਵ ਤਹਿਤ ਕੋਵਿਡ ਟੀਕਾਕਰਨ ਕੈਂਪਾਂ ਵਿੱਚ 28,399 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 11,93,973 ਹੋ ਗਈ ਹੈ ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕੋਵਿਡ ਤਂੋ ਪੂਰਨ ਸੁਰੱਖਿਆ ਲਈ ਕੋਵਿਡ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲਗਵਾਉਣੀਆਂ ਜਰੂਰੀ ਹਨ।ਜਿਨ੍ਹਾਂ ਨਾਗਰਿਕਾਂ ਦੇ ਪਹਿਲੀ ਡੋਜ਼ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਲੱਗੀ ਹੈ, ਉਹ ਦੂਜੀ ਡੋਜ਼ 84 ਦਿਨਾਂ ਬਾਅਦ ਅਤੇ ਜਿਨ੍ਹਾਂ ਦੇ ਪਹਿਲੀ ਡੋਜ਼ ਕੋਵੈਕਸੀਨ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 28 ਦਿਨਾਂ ਬਾਅਦ ਦੂਜੀ ਡੋਜ ਲਗਵਾਉਣਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਹਰੇਕ ਐਤਵਾਰ ਨੁੰ ਸਿਹਤ ਸੰਸ਼ਥਾਂਵਾ ਵਿੱਚ ਕੋਵਿਡ ਵੈਕਸੀਨ ਦੀ ਦੂਜੀ ਡੋਜ ਲਗਾਉਣ ਦੇ ਆਦੇਸ਼ ਤਹਿਤ ਜਿਹਨਾਂ ਦੀ ਪਹਿਲੀ ਡੋਜ ਨੂੰ ਲੱਗੇ ਨੁੰ ਸਮਾਂ ਪੁਰਾ ਹੋ ਗਿਆ ਹੈ ਉਹ ਐਤਵਾਰ ਨੁੰ ਇਹਨਾਂ ਸਿਹਤ ਸੰਸਥਾਂਵਾ ਵਿੱਚ ਪੰਹੁਚ ਕੇ ਵੈਕਸੀਨ ਦੀ ਦੂਜੀ ਡੋਜ ਜਰੂਰ ਲਗਵਾਉਣ।

ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਕੱਲ ਮਿਤੀ 19 ਸਤੰਬਰ ਦਿਨ ਐਤਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ (ਸੈਕਿੰਡ ਡੋਜ) , ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ( ਸੈਕਿੰਡ ਡੋਜ), ਡੀ.ਐਮ.ਡਬਲਯੂ ਰੇਲਵੇ ਹਸਪਤਾਲ ( ਸੈਕਿੰਡ ਡੋਜ), ਸਰਕਾਰੀ ਰਜਿੰਦਰਾ ਹਸਪਤਾਲ(ਸੈੇਕਿੰਡ ਡੋਜ), ਮਿਲਟਰੀ ਹਸਪਤਾਲ ( ਸੈਕਿੰਡ ਡੋਜ), ਗੁਰੂਦੁਆਰਾ ਸਾਹਿਬ ਅਰਬਨ ਅਸਟੇਟ ਫੇਜ ਇੱਕ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ (ਸੈਕਿੰਡ ਡੋਜ),ਸਮਾਣਾ ਦੇ ਅਗਰਵਾਲ ਧਰਮਸ਼ਾਲਾ ( ਸੈਕਿੰਡ ਡੋਜ),ਪਾ੍ਰਇਮਰੀ ਸਿਹਤ ਕੇਂਦਰ ਕੌਲੀ (ਸੈਕਿੰਡ ਡੋਜ), ਪ੍ਰਾਇਮਰੀ ਸਿਹਤ ਕੇਂਦਰ ਭਾਦਸੋਂ (ਸੈਕਿੰਡ ਡੋਜ), ਪ੍ਰਾਇਮਰੀ ਸਿਹਤ ਕੇਂਦਰ ਦੁਧਨਸਾਧਾ (ਸੈਕਿੰਡ ਡੋਜ) ਵਿੱਚ ਕੋਵਿਡ ਟੀਕਾਕਰਣ ਕੈਂਪ ਲਗਾਏ ਜਾਣਗੇ ।ਇਸ ਤੋਂ ਇਲਾਵਾ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਅਨੈਕਸੀ ਮਾਡਲ ਟਾਉਨ, ਨਾਭਾ ਦੇ ਹਰੀਦਾਸ ਕਲੋਨੀ ਅਤੇ ਐਮ.ਪੀ.ਡਬਲਿਉ ਸਕੂਲ, ਪਟਿਆਲਾ, ਨਾਭਾ , ਰਾਜਪੁਰਾ, ਸਨੌਰ, ਦੇਵੀਗੜ, ਕਾਹਨਗੜ, ਪਾਤੜਾਂ, ਬਖਸ਼ੀਵਾਲਾ,ਡਕਾਲਾ ਅਤੇ ਪਿੰਡ ਬਾਰਨ ਦੇ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ ਪ੍ਰਾਪਤ 2221 ਕੋਵਿਡ ਰਿਪੋਰਟਾਂ ਵਿਚੋਂ ਦੋ ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪਟਿਆਲਾ ਸ਼ਹਿਰ ਅਤੇ ਇੱਕ ਰਾਜਪੁਰਾ ਨਾਲ ਸਬੰਧਤ ਹੈ।ਜਿਸ ਨਾਲ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48862 ਹੋ ਗਈ ਹੈ ।ਮਿਸ਼ਨ ਫਹਿਤ ਤਹਿਤ ਪੰਜ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47488 ਹੋ ਗਈ ਹੈ,ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 21 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1974 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,36,543 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,862 ਕੋਵਿਡ ਪੋਜਟਿਵ, 8,86,328 ਨੈਗੇਟਿਵ ਅਤੇ ਲਗਭਗ 1353 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।