Patiala Covid Vaccination Schedule 21 May
May 20, 2021 - PatialaPolitics
ਕੱਲ ਮਿਤੀ 21 ਮਈ ਦਿਨ ਸ਼ੁੱਕਰਵਾਰ ਨੂੰ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤ, ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰ, ਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ, ਲਈ ਪਟਿਆਲਾ ਸ਼ਹਿਰ ਵਿਚ ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨ, ਚਿਲਡਰਨ ਮੈਮੋਰੀਅਲ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ ,ਕਮਿਊਨਿਟੀ ਹਾਲ ਪੁਲਿਸ ਲਾਈਨ, ਐਸ.ਡੀ.ਐਸ.ਈ ਸਕੂਲ ਸਰਹਿੰਦੀ ਗੇਟ, ਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ,ਕਮਿਊਨਿਟੀ ਮੈਡੀਸ਼ਨ ਵਿਭਾਗ ਰਾਜਿੰਦਰਾ ਹਸਪਤਾਲ,ਡੀ.ਐਮ.ਡਬਲਿਊ ਸਕੂਲ, ਨਾਭਾ ਦੇ ਰਿਪੁਦਮਣ ਕਾਲਜ, ਸਮਾਣਾ ਦੇ ਪਬਲਿਕ ਕਾਲਜ, ਅਗਰਵਾਲ ਧਰਮਸ਼ਾਲਾ ਅਤੇ ਰਾਜਪੁਰਾ ਦੇ ਐਨ.ਟੀ.ਸੀ ਸਕੂਲ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ। ਕੇਂਦਰੀ ਪੂੁਲ ਤਹਿਤ ਵੈਕਸੀਨ ਪ੍ਰਾਪਤ ਨਾ ਹੋਣ ਕਾਰਣ ਕੱਲ ਮਿਤੀ 21 ਮਈ ਨੂੰ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ।ਸਮੂਦਾਇਕ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਕੇਵਲ ਦੂਜੀ ਡੋਜ ਲਗਾਈ ਜਾਵੇਗੀ
Patiala Covid Vaccination Schedule 21 May