Patiala district procurement reaches 7lakh 88k metric ton till Sunday

April 25, 2021 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਐਤਵਾਰ ਸ਼ਾਮ ਤੱਕ 7 ਲੱਖ 88 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ
-7 ਲੱਖ 76 ਹਜ਼ਾਰ 670 ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ
-ਕਿਸਾਨਾਂ ਨੂੰ 1046.99 ਕਰੋੜ ਰੁਪਏ ਦੀ ਹੋਈ ਕਣਕ ਦੀ ਅਦਾਇਗੀ
ਪਟਿਆਲਾ, 25 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਐਤਵਾਰ ਸ਼ਾਮ ਤੱਕ 7 ਲੱਖ 88 ਹਜ਼ਾਰ 80 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਜਿਸ ਵਿਚੋਂ 7 ਲੱਖ 76 ਹਜ਼ਾਰ 670 ਮੀਟਰਿਕ ਟਨ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 1046.99 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਅੱਜ ਮੰਡੀਆਂ ‘ਚ ਆਈ ਕਣਕ ਦੇ ਵੇਰਵੇ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 25590 ਮੀਟਰਿਕ ਟਨ ਕਣਕ ਮੰਡੀਆਂ ‘ਚ ਪੁੱਜੀ ਅਤੇ 26253 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦੀ ਕਣਕ ਵਿਚੋਂ ਪਨਗਰੇਨ ਨੇ ਕੁਲ 201003 ਮੀਟਰਿਕ ਟਨ, ਮਾਰਕਫੈਡ ਨੇ ਕੁਲ 196785 ਮੀਟਰਿਕ ਟਨ, ਪਨਸਪ ਨੇ 195445 ਮੀਟਰਿਕ ਟਨ, ਵੇਅਰ ਹਾਊਸ ਨੇ 129625 ਮੀਟਰਿਕ ਟਨ, ਐਫ.ਸੀ.ਆਈ ਨੇ ਕੁਲ 53712 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 100 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ‘ਚ ਸੰਭਾਵਤ ਆਮਦ ਦੀ 94 ਫ਼ੀਸਦੀ ਕਣਕ ਪੁੱਜੀ ਹੈ ਅਤੇ ਮੰਡੀਆਂ ‘ਚ ਆਈ ਕਣਕ ਵਿਚੋਂ 98 ਫ਼ੀਸਦੀ ਦੀ ਖ਼ਰੀਦ ਵੀ ਕਰ ਲਈ ਗਈ ਹੈ ਅਤੇ ਖਰੀਦੀ ਕਣਕ ‘ਚੋਂ 65 ਫ਼ੀਸਦੀ ਦੀ ਲਿਫ਼ਟਿੰਗ ਵੀ ਕੀਤੀ ਜਾ ਚੁੱਕੀ ਹੈ।