Patiala Family of social worker tests positive for Coronavirus

April 15, 2020 - PatialaPolitics

Patiala: 3 more positive cases.

Three high-risk contacts of yesterday’s positive case from Safabadi Gate area came out to be positive.

Area being contained, contact tracing commenced. SOP shall be followed.

ਪਟਿਆਲਾ ਦੇ ਸਫਾਵਾਦੀ ਗੇਟ ਦੇ ਵਸਨੀਕ ਜਿਹੜੇ ਇੱਕ ਸਮਾਜ ਸੇਵੀ ਦੀ ਰਿਪੋਰਟ ਕੱਲ੍ਹ ਰਾਤ ਪਾਜੇਟਿਵ ਆਈ ਸੀ ਉਸ ਦੀ ਪਤਨੀ ਅਤੇ ਦੋ ਬੇਟਿਆਂ ਦੀ ਕਰੋਨਾ ਵਾਇਰਸ ਸਬੰਧੀ ਬੁੱਧਵਾਰ ਰਾਤੀਂ ਨੌਂ ਵਜੇ ਆਈਆਂ ਰਿਪੋਰਟਾਂ ਵੀ ਪੌਜੇਟਿਵ ਆਈਆ ਹਨ ਜਿਸ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਕਰੋਨਾ ਦੇ ਮਰੀਜਾਂ ਦੀ ਗਿਣਤੀ ਸੱਤ ਹੋ ਗਈ ਹੁਣ ਜਿਨ੍ਹਾਂ ਚੋ ਦੋ ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ
ਉਕਤ ਸਮਾਜ ਸੇਵੀ ਪਿਛਲੇ ਕਈ ਦਿਨਾਂ ਤੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਅਤੇ ਲੰਗਰ ਵਰਤਾ ਰਿਹਾ ਸੀ ਜਿਸ ਤਹਿਤ ਅਜਿਹਾ ਰਾਸ਼ਨ ਹਾਸਲ ਕਰਨ ਵਾਲੇ ਪੰਜ ਸੌ ਵਿਅਕਤੀਆਂ ਨੂੰ ਇਕਾਂਤਵਾਸ ਚ ਰੱਖਿਆ ਗਿਆ ਹੈ ਜਦਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪਟਿਆਲਾ ਸ਼ਹਿਰ ਦੇ ਸਮੂਹ ਸਵਾ ਚਾਰ ਲੱਖ ਵਸਨੀਕਾਂ ਦੀ ਮੈਡੀਕਲ ਤੌਰ ਤੇ ਸਕਰੀਨਿੰਗ ਕੀਤੀ ਜਾਵੇ