Patiala MC Elections 2017 winner

December 17, 2017 - PatialaPolitics

 Click Here To See List of Winners


ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ ਚੋਣਾਂ ਸੰਪੰਨ, ਨਤੀਜਿਆਂ ਦਾ ਐਲਾਨ


-ਪਟਿਆਲਾ ਦੇ 60 ਵਾਰਡਾਂ ਵਿਚੋਂ ਕਾਂਗਰਸ ਦੇ 59 ਉਮੀਦਵਾਰ ਜੇਤੂ, ਵਾਰਡ ਨੰਬਰ 37 ਦੇ ਇਕ ਬੂਥ ‘ਤੇ ਮੁੜ ਚੋਣ ਹੋਵੇਗੀ


-ਘਨੌਰ ‘ਚ ਕਾਂਗਰਸ 10 ਤੇ ਬੀ.ਜੇ.ਪੀ. ਦਾ 1 ਜਦਕਿ ਘੱਗਾ ਵਿਖੇ 8 ਕਾਂਗਰਸ, 2 ਬੀ.ਜੇ.ਪੀ., 1 ਅਕਾਲੀ ਦਲ ਤੇ 2 ਆਜ਼ਾਦ ਜੇਤੂ


-ਪਟਿਆਲਾ ‘ਚ 62.22 ਫ਼ੀਸਦੀ, ਘੱਗਾ ‘ਚ 90 ਅਤੇ ਘਨੌਰ ‘ਚ 80.6 ਫ਼ੀਸਦੀ ਵੋਟਾਂ ਪਈਆਂ


ਪਟਿਆਲਾ, 17 ਦਸੰਬਰ :


ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ ਅੱਜ ਹੋਈਆਂ ਆਮ ਚੋਣਾਂ ਦੌਰਾਨ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ਚੋਣਾਂ ‘ਚ ਨਗਰ ਨਿਗਮ ਪਟਿਆਲਾ ਦੇ 62.22 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਜਦਕਿ ਨਗਰ ਪੰਚਾਇਤ ਘੱਗਾ ‘ਚ 90 ਫ਼ੀਸਦੀ ਅਤੇ ਘਨੌਰ ਨਗਰ ਪੰਚਾਇਤ ਲਈ 80.6 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ। 


ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ ਹੁਣ ਤੱਕ ਐਲਾਨੇ ਜਾ ਚੁੱਕੇ ਨਤੀਜਿਆਂ ਵਿਚੋਂ ਕਾਂਗਰਸ ਪਾਰਟੀ ਦੇ 59 ਉਮੀਦਵਾਰ ਜੇਤੂ ਰਹੇ ਹਨ। ਜਦੋਂਕਿ ਵਾਰਡ ਨੰਬਰ 37 ਦੇ ਇਕ ਬੂਥ ਦੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ‘ਚ ਤਕਨੀਕੀ ਖਰਾਬੀ ਆਉਣ ਕਰਕੇ ਰਾਜ ਚੋਣ ਕਮਿਸ਼ਨ ਵੱਲੋਂ ਮੁੜ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। 


ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਘੱਗਾ ‘ਚ ਕਾਂਗਰਸ ਪਾਰਟੀ ਦੇ 8, ਭਾਰਤੀ ਜਨਤਾ ਪਾਰਟੀ ਦੇ 2, ਸ਼੍ਰੋਮਣੀ ਅਕਾਲੀ ਦਲ ਦੇ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਸੇ ਤਰ੍ਹਾਂ ਨਗਰ ਪੰਚਾਇਤ ਘਨੌਰ ਦੇ ਕੁਲ 11 ਵਾਰਡਾਂ ‘ਚੋਂ ਕਾਂਗਰਸ ਪਾਰਟੀ ਦੇ 5 ਉਮਦੀਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ। ਜਦਕਿ ਅੱਜ ਐਲਾਨੇ ਗਏ ਨਤੀਜਿਆਂ ‘ਚ 5 ਕਾਂਗਰਸ ਅਤੇ ਭਾਜਪਾ ਦੀ 1 ਉਮੀਦਵਾਰ ਜੇਤੂ ਰਹੀ ਹੈ।


ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇઠਨੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਵਿਖੇ ਵਾਰਡ ਨੰਬਰ 1 ਤੋਂ ਆਜ਼ਾਦ ਹਰਵਿੰਦਰ ਕੌਰ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਸ੍ਰੀ ਨਰੇਸ਼ ਕੁਮਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਸਿੰਘ ਨੂੰ ਹਰਾਇਆ। ਵਾਰਡ ਨੰਬਰ 3 ਤੋਂ ਕਾਂਗਰਸ ਦੇ ਸ੍ਰੀਮਤੀ ਜਸਵੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀਮਤੀ ਸਰਬਜੀਤ ਕੌਰ ਨੂੰ ਹਰਾਇਆ। ਵਾਰਡ ਨੰਬਰ 4 ਤੋਂ ਕਾਂਗਰਸ ਦੇ ਸ੍ਰੀ ਰਮੇਸ਼ ਕੁਮਾਰ ਨੇ ਬੀ.ਜੇ.ਪੀ. ਦੇ ਸ਼ਕਤੀ ਗੋਇਲ ਨੂੰ ਹਰਾਇਆ। ਵਾਰਡ ਨੰਬਰ 5 ਤੋਂ ਕਾਂਗਰਸ ਦੇ ਸ੍ਰੀ ਬਲਵਿੰਦਰ ਸਿੰਘ ਨੇ ਬੀ.ਜੇ.ਪੀ. ਦੇ ਜਰਨੈਲ ਸਿੰਘ ਨੂੰ ਹਰਾਇਆ। ਵਾਰਡ ਨੰਬਰ 6 ਤੋਂ ਕਾਂਗਰਸ ਦੇ ਸ੍ਰੀਮਤੀ ਹੰਸੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀਮਤੀ ਜਸਵੰਤ ਕੌਰ ਨੂੰ ਹਰਾਇਆ। ਵਾਰਡ ਨੰਬਰ 7 ਤੋਂ ਬੀ.ਜੇ.ਪੀ. ਦੀ ਸ੍ਰੀਮਤੀ ਸੁਨਿਆਰੀ ਦੇਵੀ ਨੇ ਕਾਂਗਰਸ ਦੀ ਸ੍ਰੀਮਤੀ ਅਮਨਦੀਪ ਕੌਰ ਨੂੰ ਹਰਾਇਆ। ਵਾਰਡ ਨੰਬਰ 8 ਤੋਂ ਕਾਂਗਰਸ ਦੇ ਸ੍ਰੀ ਮਹਿੰਗਾ ਰਾਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸੁਖਵਿੰਦਰ ਸਿੰਘ ਨੂੰ ਹਰਾਇਆ। ਵਾਰਡ ਨੰਬਰ 9 ਤੋਂ ਕਾਂਗਰਸ ਦੇ ਸ੍ਰੀ ਮਨਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਹਰਬੰਸ ਸਿੰਘ ਨੂੰ ਹਰਾਇਆ। ਵਾਰਡ ਨੰਬਰ 10 ਤੋਂ ਆਜ਼ਾਦ ਪਰਮਿੰਦਰ ਕੌਰ ਜੇਤੂ ਰਹੀ। ਵਾਰਡ ਨੰਬਰ 11 ਤੋਂ ਬੀ.ਜੇ.ਪੀ. ਦੇ ਸ੍ਰੀਮਤੀ ਸੁਖਵਿੰਦਰ ਕੌਰ ਨੇ ਕਾਂਗਰਸ ਦੀ ਸ੍ਰੀਮਤੀ ਬੇਅੰਤ ਕੌਰ ਨੂੰ ਹਰਾਇਆ। ਵਾਰਡ ਨੰਬਰ 12 ਤੋਂ ਕਾਂਗਰਸ ਦੇ ਸ੍ਰੀਮਤੀ ਸੁਖਜਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀਮਤੀ ਦਰਸ਼ਨਾ ਦੇਵੀ ਨੂੰ ਹਰਾਇਆ ਅਤੇ ਵਾਰਡ ਨੰਬਰ 13 ਤੋਂ ੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਬਲਵਿੰਦਰ ਸਿੰਘ ਨੇ ਕਾਂਗਰਸ ਦੇ ਸ੍ਰੀ ਦੇਵ ਰਾਜ ਨੂੰ ਹਰਾਇਆ।


ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇઠਨੇ ਦੱਸਿਆ ਕਿ ਨਗਰ ਪੰਚਾਇਤ ਘਨੌਰ ਵਿਖੇ ਵਾਰਡ ਨੰਬਰ 2 ਤੋਂ ਕਾਂਗਰਸ ਦੇ ਸੁਰਿੰਦਰ ਕੁਮਾਰ, ਵਾਰਡ ਨੰਬਰ 4 ਤੋਂ ਕਾਂਗਰਸ ਦੀ ਸ੍ਰੀਮਤੀ ਪੁਸ਼ਪਾ ਦੇਵੀ ਅਤੇ ਵਾਰਡ ਨੰਬਰ 5 ਤੋਂ ਬੀ.ਜੇ.ਪੀ. ਦੀ ਸ੍ਰੀਮਤੀ ਵੰਦਨਾ ਜੇਤੂ ਰਹੀ ਜਦੋਂ ਕਿ ਵਾਰਡ ਨੰਬਰ 8 ਤੋਂ ਕਾਂਗਰਸ ਦੇ ਸ੍ਰੀ ਪਰਮਜੀਤ ਸਿੰਘ ਜੇਤੂ ਰਹੇ। ਵਾਰਡ ਨੰਬਰ 9 ਤੋਂ ਕਾਂਗਰਸ ਦੇ ਸ੍ਰੀਮਤੀ ਅਨੁਰਾਧਾ ਅਤੇ ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਕਾਂਗਰਸ ਦੇ ਸ੍ਰੀ ਗੁਰਨਾਮ ਸਿੰਘ ਜੇਤੂ ਰਹੇ। ਜਿਕਰਯੋਗ ਹੈ ਕਿ ਪਹਿਲਾਂ ਵਾਰਡ ਨੰਬਰ 1, 3, 6, 7 ਅਤੇ 10 ‘ਚੋਂ ਕਾਂਗਰਸ ਦੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ।