Patiala MC Elections 2017:Total Candidates

December 7, 2017 - PatialaPolitics

ਨਾਮਜਦਗੀਆਂ ਦੀ ਪੜਤਾਲ ਉਪਰੰਤ 373 ਉਮੀਦਵਾਰ ਚੋਣ ਮੈਦਾਨ ‘ਚ
*ਨਗਰ ਨਿਗਮ ਪਟਿਆਲਾ ਲਈ 281, ਨਗਰ ਪੰਚਾਇਤ ਘੱਗਾ
ਲਈ 68 ਅਤੇ ਘਨੌਰ ਲਈ 24 ਉਮੀਦਵਾਰ ਚੋਣ ਮੈਦਾਨ ‘ਚ
*ਨਗਰ ਨਿਗਮ ਪਟਿਆਲਾ ‘ਚ 11, ਨਗਰ ਪੰਚਾਇਤ ਘੱਗਾ ‘ਚ 11 ਅਤੇ ਘਨੌਰ ‘ਚ 1 ਨਾਮਜਦਗੀ ਰੱਦ
ਪਟਿਆਲਾ, 7 ਦਸੰਬਰ:
ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨ”ੌਰ ਦੀਆਂ ਆਮ ਚੋਣਾਂ-2017 ਦੇ ਸਬੰਧ ਵਿੱਚ   ਦਾਖ਼ਲ ਹੋਈਆਂ ਨਾਮਜਦਗੀਆਂ ਦੀ ਪੜਤਾਲ ਉਪਰੰਤ ਹੁਣ 373 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਵਾਰਡਾਂ ਲਈ 292 ਉਮੀਦਵਾਰਾਂ ਵੱਲੋਂ ਨਾਮਦਜਗੀ ਪੱਤਰ ਦਾਖਲ ਕੀਤੇ ਗਏ ਸਨ ਜੋ ਕਿ ਪੜਤਾਲ ਦੌਰਾਨ 11 ਨਾਮਜਦਗੀ ਪੱਤਰ ਰੱਦ ਹੋਣ ਕਾਰਨ ਹੁਣ 281 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ । ਸ਼੍ਰੀ ਪਰੇ ਨੇ ਦੱਸਿਆ ਕਿ ਜਦਕਿ ਨਗਰ ਪੰਚਾਇਤ ਘੱਗਾ ਲਈ ਦਾਖਲ ਹੋਈਆਂ 79 ਨਾਮਜਦਗੀਆਂ ਵਿੱਚੋਂ 11 ਰੱਦ ਹੋਣ ਕਾਰਨ 68 ਅਤੇ ਨਗਰ ਪੰਚਾਇਤ ਘਨੌਰ ਲਈ  ਦਾਖ਼ਲ ਹੋਈਆਂ 25 ਨਾਮਜਦਗੀਆਂ ਵਿੱਚੋਂ 1 ਰੱਦ ਹੋਣ ਕਾਰਨ ਹੁਣ 24 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। 
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 1 ਤੋਂ 10 ਲਈ 48 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 1 ਨਾਮਜਦਗੀ ਪੱਤਰ ਰੱਦ ਹੋਣ ਕਾਰਨ ਹੁਣ 47 ਉਮਦੀਵਾਰ ਚੋਣ ਮੈਦਾਨ ‘ਚ ਰਹਿ ਗਏ ਹਨ ਜਦ ਕਿ ਵਾਰਡ ਨੰਬਰ 11 ਤੋਂ 20 ਲਈ ਦਾਖ਼ਲ ਹੋਏ 48 ਨਾਮਜਦਗੀ ਪੱਤਰ ਸਹੀ ਪਾਏ ਗਏ। ਉਹਨਾਂ ਦੱਸਿਆ ਕਿ ਵਾਰਡ ਨੰਬਰ 21 ਤੋਂ 30 ਵਿੱਚ 55 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 2 ਦੇ ਨਾਮਜਦਗੀ ਪੱਤਰ ਰੱਦ ਹੋਣ ਕਾਰਨ 53 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ।  ਵਾਰਡ ਨੰਬਰ 31 ਤੋਂ 40 ਵਿੱਚ ਦਾਖ਼ਲ ਹੋਏ 39 ਨਾਮਜਦਗੀ ਪੱਤਰ ਸਹੀ ਪਾਏ ਗਏ।  ਵਾਰਡ ਨੰਬਰ 41 ਤੋਂ 50 ਵਿੱਚ 52 ਉਮੀਦਵਾਰਾਂ ਨੇ ਅਪਣੇ ਨਾਮਦਜਗੀ ਪੱਤਰ ਦਾਖਲ ਕੀਤੇ ਸਨ ਜਿਹਨਾਂ ਵਿੱਚੋਂ 6 ਦੇ ਨਾਮਜਦਗੀ ਪੱਤਰ ਰੱਦ ਹੋਣ ਕਾਰਨ ਹੁਣ 46 ਉਮਦੀਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਸ਼੍ਰੀ ਪਰੇ ਨੇ ਦੱਸਿਆ ਕਿ ਵਾਰਡ ਨੰਬਰ 51 ਤੋਂ 60 ਵਿੱਚ ਕੁੱਲ 50 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ ਜਿਹਨਾਂ ਵਿੱਚੋਂ 2 ਦੇ ਨਾਮਜਦਗੀ ਪੱਤਰ ਰੱਦ ਹੋਣ ਕਾਰਨ ਹੁਣ 48 ਉਮੀਦਵਾਰ ਚੋਣ ਮੈਦਾ ‘ਚ ਰਹਿ ਗਏ ਹਨ।
ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੇ 13 ਵਾਰਡਾਂ ਲਈ 79 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ ਜਿਹਨਾਂ ਵਿੱਚੋਂ 11 ਨਾਮਜਦਗੀਆਂ ਰੱਦ ਹੋਣ ਕਾਰਨ ਹੁਣ 68 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ ਜਦੋਂਕਿ ਨਗਰ ਪੰਚਾਇਤ ਘਨੌਰ ਲਈ ਦਾਖ਼ਲ ਹੋਏ 25 ਨਾਮਜਦਗੀ ਪੱਤਰਾਂ ਵਿੱਚੋਂ 1 ਰੱਦ ਹੋਣ ਕਾਰਨ ਹੁਣ 24 ਉਮੀਦਵਾਰ ਚੋਣ ਮੈਦਾਨ ਚ ਰਹਿ ਗਏ ਹਨ। ਸ੍ਰੀ ਪਰੇ ਨੇ ਦਸਿਆ ਕਿ 8 ਦਸੰਬਰ ਤਕ ਨਾਮਜਦਗੀਆਂ ਵਾਪਸ ਲਈਆਂ ਜਾ ਸਕਣਗੀਆ ਤੇ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤਕ ਵੋਟਾਂ ਪੈਣਗੀਆਂ ਤੇ ਇਸੇ ਦੌਰਾਨ ਵੋਟਾਂ ਪੈਣ ਦੀ ਸਮਾਪਤੀ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ