Patiala only city with breathable air quality

February 6, 2019 - PatialaPolitics

It has been about a month since the national programme for air pollution abatement has been launched and there has not been any massive improvement as such. India happens to have 14 cities, which are the most polluted on earth. The country continued to choke with toxic air quality during this winter as well.

Out of the 74 cities, assessed by CPCB, it was just one city which managed to shine through. Patiala was the only city which has been able to meet the safe air standards.

Moreover, Ghaziabad has had PM 2.5 levels average which are six times higher than India’s. In fact, on January 17, the 24-hour PM 2.5 average was 14 times higher than the safe standard of WHO.

Delhi’s air quality remained above the safe limits on all days since November 2018 until January 2019’s first week.

A budget of Rs 300 crore has been chalked out for the programme for the years 2018-19 as well as 2019-20. The programme will now focus on 102 pollute cities with each city getting Rs 2.9 crore. The programme will aim in reducing the overall pollution levels by 20-30% annually until 2024 with the base year being 2017.

The programme will not only issue indoor pollution guidelines but also expand air quality monitoring network in cities, villages along with conducting studies on health impacts of air pollution.

Twenty eight cities on February 4 were struggling to breathe fresh air. Moreover, cities of Delhi, Varanasi, Patna, Lucknow, Ujjain, Patna, Kolkata, saw air quality ranging between poor and very poor.

Also, 35 cities which includes Mumbai, Jaipur, Pune and Jalandhar observed air quality in the moderate category.

ਪਿਛਲੇ ਵਰ੍ਹੇ ਪਟਿਆਲਾ ਸ਼ਹਿਰ ਦੀ ਆਬੋ-ਹਵਾ ਨੂੰ ਲੈਕੇ ਜਤਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾਂ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉਪਰਾਲਿਆਂ ਨੂੰ ਬੂਰ ਪਿਆ ਹੈ। ਕੇਂਦਰੀ ਪ੍ਰਦੂਸਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦਾ ਇੱਕੋ ਸ਼ਹਿਰ ਸਾਫ਼ ਹਵਾ ਵਾਲਾ ਪਾਇਆ ਗਿਆ ਹੈ ਅਤੇ ਉਹ ਹੈ ਪਟਿਆਲਾ।
ਭਾਵੇਂ ਕਿ ਪਟਿਆਲਾ ਦੀ ਆਬੋ ਹਵਾ ਇਸ ਕਦਰ ਪਲੀਤ ਨਹੀਂ ਸੀ ਜਿਸ ਤਰ੍ਹਾਂ ਦੇ ਸ਼ੰਕੇ ਜਤਾਏ ਗਏ ਸਨ ਪਰ ਫ਼ਿਰ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕਮੇਟੀ ਫਾਰ ਨਾਨ ਅਟੇਨਮੈਂਟ ਸਿਟੀ ਪਟਿਆਲਾ, ਵੱਲੋਂ ਕੀਤੇ ਯਤਨਾਂ ਸਦਕਾ ਅੱਜ ਪਟਿਆਲਾ ਦੇਸ਼ ਦੇ 74 ਸ਼ਹਿਰਾਂ ਦੇ ਕੀਤੇ ਗਏ ਸਰਵੇਖਣ ਮਗਰੋਂ ਸਭ ਤੋਂ ਸਵੱਛ ਆਬੋ-ਹਵਾ ਵਾਲਾ ਸ਼ਹਿਰ ਪਾਇਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਇਹ ਇੱਕ ਵੱਡੀ ਸਫ਼ਲਤਾ ਮਿਲੀ ਹੈ, ਕਿਉਂਕਿ ਉਸ ਸਮੇਂ ਜਦੋਂ ਇਹ ਰਿਪੋਰਟ ਮੀਡੀਆ ‘ਚ ਆਈ ਕਿ ਪਟਿਆਲਾ ਸ਼ਹਿਰ ਦੀ ਆਬੋ ਹਵਾ ਨਾਗਰਿਕਾਂ ਲਈ ਅੱਛੀ ਨਹੀਂ ਤਾਂ ਮੁੱਖ ਮੰਤਰੀ ਨੇ ਇਸਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਿਸ਼ਾ ‘ਚ ਵਿਸ਼ੇਸ਼ ਕਦਮ ਪੁੱਟਣ ਦੇ ਆਦੇਸ਼ ਦਿੱਤੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰਾਂ ਨੂੰ ਨਾਲ ਲੈਕੇ ਇਸ ਕਮੇਟੀ ਵੱਲੋਂ ਬਣਾਈ ਕਾਰਜ ਯੋਜਨਾਂ ਨੂੰ ਲਾਗੂ ਕਰਦਿਆਂ ਕੀਤੇ ਯਤਨਾਂ ਨੂੰ ਸਫ਼ਲਤਾ ਹਾਸਲ ਹੋਈ ਹੈ।
ਉਨ੍ਹਾਂ ਦੱਸਿਆ ਕਿ ਵਾਹਨਾਂ ਦਾ ਪ੍ਰਦੂਸ਼ਣ ਘਟਾਉਣ ਲਈ ਸ਼ਹਿਰ ਦੇ ਅੰਦਰ ਅਤੇ ਬਾਹਰੀ ਇਲਾਕੇ ‘ਚ ਸੜਕਾਂ ਨਵੀਆਂ ਬਣਾਈਆਂ ਗਈਆਂ ਤੇ ਲੋੜ ਮੁਤਾਬਕ ਚੌੜੀਆਂ ਕੀਤੀਆਂ ਤਾਂ ਕਿ ਵਾਹਨ ਜਿਆਦਾ ਦੇਰ ਸੜਕ ‘ਤੇ ਚਾਲੂ ਹਾਲਤ ‘ਚ ਖੜ੍ਹੇ ਨਾ ਰਹਿਣ। ਸੜਕਾਂ ਦੇ ਕਿਨਾਰੇ ਬਰਮਾਂ ਦੀ ਸਫ਼ਾਈ ਲਗਾਤਾਰ ਕੀਤੀ ਜਾਂਦੀ ਹੈ ਤਾਂ ਕਿ ਧੂੜ ਘੱਟ ਉਡੇ। ਇਸ ਤੋਂ ਬਿਨ੍ਹਾਂ ਨਵੇਂ ਬੂਟੇ ਲਗਾਉਣ ਸਮੇਤ ਪੁਰਾਣਿਆਂ ਦੀ ਸਾਂਭ ਸੰਭਾਲ ‘ਤੇ ਜ਼ੋਰ ਦਿੱਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸ਼ਹਿਰ ਅੰਦਰ ਕੂੜਾ ਕਰਕਟ ਅਤੇ ਸੁੱਕੇ ਪੱਤਿਆਂ ਨੂੰ ਅੱਗ ਲਗਾਉਣ ਸਬੰਧੀਂ ਨਗਰ ਨਿਗਮ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਪਰਾਲੀ ਨੂੰ ਅੱਗ ਲਗਾਉਣ ‘ਤੇ ਰੋਕ ਲਗਾਉਣ ਦੇ ਵੀ ਯਤਨ ਜਾਰੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀ.ਪੀ.ਸੀ.ਬੀ.) ਨੇ ਪ੍ਰਦੂਸ਼ਣ ਨਾਪਣ ਦੇ ਨਿਰਧਾਰਤ ਮਾਪਦੰਡਾਂ ਤਹਿਤ ਦੇਸ਼ ਭਰ ਦੇ 74 ਸ਼ਹਿਰਾਂ ਦਾ ਸਰਵੇਖਣ ਕੀਤਾ ਸੀ, ਜਿਸ ‘ਚੋਂ ਪਟਿਆਲਾ ਸ਼ਹਿਰ ਕੌਮੀ ਸੁਰੱਖਿਅਤ ਹਵਾ ਮਾਪਦੰਡਾਂ ‘ਤੇ ਖਰਾ ਉਤਰਿਆ ਹੈ, ਇਹ ਸਰਵੇਖਣ ਸੀ.ਪੀ.ਸੀ.ਬੀ. ਵੱਲੋਂ ਹਵਾ ਪ੍ਰਦੂਸ਼ਣ ਘਟਾਉਣ ਲਈ ਅਰੰਭੇ ਕੌਮੀ ਪ੍ਰੋਗਰਾਮ ਦਾ ਇੱਕ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਹ ਪਾਇਆ ਗਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਤ ਪੀ.ਐਮ. 2.5 ਅਤੇ ਪੀ.ਐਮ. 10 ਮਾਪਦੰਡਾਂ ਤਹਿਤ ਪਟਿਆਲਾ ‘ਚ ਹਵਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਸਾਫ਼ ਅਤੇ ਤਾਜੀ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗਤੀਵਿਧੀਆਂ ਸਦਕਾ ਹੀ ਹਵਾ ਦੀ ਗੁਣਵੱਤਾ ‘ਚ ਕਾਫ਼ੀ ਸੁਧਾਰ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਸਾਂਹ ਲੈਣ ਲਈ ਸਾਫ਼ ਹਵਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਟੀਚਾ ਹੈ ਕਿ ਪਟਿਆਲਾ ਨੂੰ ਇੱਕ ਸਾਫ਼ ਸੁਥਰੇ ਅਤੇ ਸੁੰਦਰ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹਾਲ ਪੂਰਾ ਕੀਤਾ ਜਾਵੇਗਾ।