Patiala Police arrest 2 involved in vehicle-theft racket; find stolen bikes

January 15, 2021 - PatialaPolitics


ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 16 ਵਾਹਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਸੀ.ਆਈ.ਏ ਪਟਿਆਲਾ ਵੱਲੋਂ ਇੰਚਾਰਜ ਰਾਹੁਲ ਕੌਸ਼ਲ ਦੀ ਅਗਵਾਈ ‘ਚ ਕਰਵਾਈ ਕਰਦਿਆ ਗੁਰਤੇਜ ਸਿੰਘ ਉਰਫ਼ ਗੁਰੀ ਵਾਸੀ ਪਿੰਡ ਤਰੈ ਜ਼ਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਵਾਸੀ ਪਿੰਡ ਥੇਹ ਜ਼ਿਲ੍ਹਾ ਕੈਂਥਲ (ਹਰਿਆਣਾ) ਨੂੰ ਪਟਿਆਲਾ ਚੀਕਾ ਰੋਡ ਬੱਸ ਅੱਡਾ ਪਿੰਡ ਸੁਨਿਆਰਹੇੜੀ ਤੋਂ ਗ੍ਰਿਫ਼ਤਾਰ ਕੀਤਾ ਅਤੇ ਤਫ਼ਤੀਸ਼ ਦੌਰਾਨ ਉਨ੍ਹਾਂ ਪਾਸੋਂ 15 ਮੋਟਰਸਾਈਕਲ ਅਤੇ 1 ਐਕਟਿਵਾ (16 ਵਾਹਨਾ ਦੀ ਕੁੱਲ ਮਲਕੀਤੀ 8 ਲੱਖ ਰੁਪਏ) ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ. ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 14 ਜਨਵਰੀ 2021 ਨੂੰ ਏ.ਐਸ.ਆਈ ਸੁਰਜੀਤ ਸਿੰਘ ਸੀ.ਆਈ.ਏ.ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਪਟਿਆਲਾ – ਚੀਕਾ ਰੋਡ ਨੇੜੇ ਬੱਸ ਅੱਡਾ ਪਿੰਡ ਸੁਨਿਆਰਹੇੜੀ ਵਿਖੇ ਮੌਜੂਦ ਸੀ ਜਿਥੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਾਕਾਬੰਦੀ ਦੌਰਾਨ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਤਰੈਂ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਥੇਹ ਮੁਕੇਰੀਆਂ ਥਾਣਾ ਗੁਹਲਾ ਜ਼ਿਲ੍ਹਾ ਕੈਥਲ (ਹਰਿਆਣਾ) ਨੂੰ ਮੋਟਰਸਾਈਕਲ ਹੀਰਹਾਡਾ ਡੀ – ਲੈਕਸ ਜਿਸਦੀ ਅਗਲੀ ਨੰਬਰ ਪਲੇਟ ਟੁੱਟੀ ਹੋਈ ਸੀ ਅਤੇ ਪਿਛਲੀ ਨੰਬਰ ਪਲੇਟ ‘ਤੇ ਪੀ.ਬੀ. 11 ਏ.ਪੀ. 2846 ਲੱਗਾ ਸੀ ਪਰ ਕਾਬੂ ਕਰਨ ‘ਤੇ ਇਨ੍ਹਾਂ ਵੱਲੋਂ ਮੋਟਰਸਾਈਕਲ ਦੀ ਮਲਕੀੜੀ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀਂ ਕੀਤੇ ਜੋ ਤਸਦੀਕ ਕਰਨ ਤੋਂ ਪਾਇਆ ਗਿਆ ਕਿ ਮੋਟਰਸਾਇਕਲ ‘ਤੇ ਲੱਗਾ ਨੰਬਰ ਵੀ ਜਾਅਲੀ ਪਾਇਆ ਗਿਆ ਹੈ ਅਤੇ ਇਹ ਮੋਟਰਸਾਈਕਲ ਚੀਕਾ ਸ਼ਹਿਰ ਵਿਚੋਂ ਚੋਰੀ ਕੀਤਾ ਹੈ ਜਿਸ ‘ਤੇ ਦੋਸ਼ੀਆਂ ਗੁਰਤੇਜ ਸਿੰਘ ਉਰਫ ਗੁਰੀ ਅਤੇ ਸੰਦੀਪ ਸਿੰਘ ਉਕਤ ਖਿਲਾਫ 10 ਮਿਤੀ 14/01/2021 ਅ / ਧ 411/473 ਹਿੰ : ਦੰ : ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੇ ਹੀ ਦੋਸ਼ੀ ਲੇਬਰ ਦਾ ਕੰਮ ਕਰਦੇ ਹਨ। ਦੋਸ਼ੀ ਸੰਦੀਪ ਸਿੰਘ ਉਕਤ ਦੀ ਪਿੰਡ ਤਰੈ ਜ਼ਿਲ੍ਹਾ ਪਟਿਆਲਾ ਵਿਖੇ ਰਿਸ਼ਤੇਦਾਰੀ ਹੈ ਜਿਥੇ ਆਉਣ ਜਾਣ ਕਰਕੇ, ਇਨ੍ਹਾਂ ਦੀ ਆਪਸ ‘ਚ ਜਾਣ-ਪਹਿਚਾਣ ਹੋ ਗਈ ਸੀ। ਜਿਨ੍ਹਾਂ ਨੇ ਸਲਾਹ – ਮਸ਼ਵਰਾ ਕਰਕੇ ਵਾਹਨ ਚੋਰੀ ਕਰਨ ਦੀ ਸਲਾਹ ਬਣਾਈ ਸੀ ਜਿਸ ਤੋ ਦੋਨਾਂ ਨੇ ਰਲਕੇ ਮੋਟਰਸਾਈਕਲ ਚੋਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਗੁਰਦੁਆਰਾ ਮੋਤੀ ਬਾਗ, ਟੀ.ਵੀ.ਹਸਪਤਾਲ ਪਟਿਆਲਾ, ਸਬਜੀ ਮੰਡੀ ਪਟਿਆਲਾ, ਡਕਾਲਾ ਅਤੇ ਚੀਕਾ ਆਦਿ ਥਾਵਾਂ ‘ਤੇ ਵਹੀਕਲ ਚੋਰੀ ਕੀਤੇ ਹਨ। ਦੋਸ਼ੀ ਗੁਰਤੇਜ ਸਿੰਘ ਉਰਫ਼ ਗੁਰੀ ਦੀ ਨਿਸ਼ਾਨਦੇਹੀ ‘ਤੇ ਗੁੱਗਾ ਮਾੜੀ ਪਿੰਡ ਨੈਣਾ ਅਕੌਤ ਅਤੇ ਗੁਰੂਦੁਆਰਾ ਖਿਚੜੀ ਸਾਹਿਬ ਵਿਖੇ ਖੜੇ ਕੀਤੇ ਕੁਲ 09 ਮੋਟਰਸਾਇਕਲ ਅਤੇ ਸੰਦੀਪ ਸਿੰਘ ਉਕਤ ਦੀ ਨਿਸ਼ਾਨਦੇਹੀ ‘ਤੇ ਇਸਦੇ ਘਰ ਤੋਂ ਅਤੇ ਪੀਡਲ ( ਚੀਕਾ ) ਵਿਖੇ ਮਿਸਤਰੀ ਪਾਸ ਰਿਪੈਅਰ ਲਈ ਖੜੇ ਕੀਤੇ ਕੁਲ 05 ਮੋਟਰਸਾਇਕਲ , 1 ਐਕਟਿਵਾ ਬਰਾਮਦ ਕੀਤੇ ਗਏ ਅਤੇ ( 01 ਮੋਟਰਾਇਕਲ ਦੋਨਾ ਦੀ ਗ੍ਰਿਫ਼ਤਾਰੀ ਸਮੇਂ ਬਰਾਮਦ ਕੀਤਾ ਗਿਆ। ਹੁਣ ਤੱਕ ਦੋਸ਼ੀਆਂ ਪਾਸੋਂ ਕੁਲ 16 ਵਾਹਨ ਬਰਾਮਦ ਹੋ ਚੁੱਕੇ ਹਨ।

ਐਸ.ਐਸ.ਪੀ ਨੇ ਦੱਸਿਆ ਕਿ ਬਰਾਮਦਾ ਮੋਟਰਸਾਈਕਲਾ ਸਬੰਧੀ ਨਿਮਨਲਿਖਤ ਮੁਕੱਦਮੇ ਦਰਜ ਹੋਣੇ ਪਾਏ ਗਏ ਹਨ ਜਿਹਨਾ ਦਾ ਵੇਰਵਾ ਹੇਠ ਅਨੁਸਾਰ ਹੈ : 1 ) ਐਚ.ਆਰ -39 ਐਫ -7308 (ਅਸਲ ਨੰਬਰ ) ਹੋਡਾ ਡੀਲੈਕਸ ਜਿਸ ਪਰ ਦੋਸੀਆਨ ਵੱਲੋਂ ਜਾਅਲੀ ਨੰਬਰ ਪੀਬੀ -11 ਏਪੀ -2840 ਲਗਾਇਆ ਹੋਇਆ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੋਟਰਸਾਇਕਲ ਸੰਜੇ ਕੁਮਾਰ ਪੁੱਤਰ ਹੁਕਮ ਚੰਦ ਵਾਸੀ ਡਡੋਤਾ ਮੁਹੱਲਾ ਚੀਕਾ ਜਿਲਾ ਕੈਂਥਲ ਹਰਿਆਣਾ ਜ਼ਦੋਂ ਉਹ ਪਾਰਕ ਦੇ ਬਾਹਰ ਮੋਟਰਸਾਇਕਲ ਖੜਾ ਕਰਕੇ ਕਿਸੇ ਕੰਮ ਲਈ ਗਿਆ ਸੀ ਤਾਂ ਉਸਦਾ ਮੋਟਰਸਾਇਕਲ ਚੋਰੀ ਹੋ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 13 ਮਿਤੀ 09/01/2021 ਅ / ਧ 379 ਹਿੰ : ਦੰ : ਥਾਣਾ ਚੀਕਾ ਜਿਲਾ ਕੈਥਲ ਦਰਜ ਹੈ ॥ 2 ) ਸਮਸੇਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੰਡਾਣਾ ਜਿਲਾ ਪਟਿਆਲਾ ਜੋ ਆਪਣਾ ਪੀਬੀ – ਏਜੈਡ -0368 ਹੀਰੋ ਸਪਲੋਡਰ ਪਰੋ ਨੂੰ ਕਿ ਟੀ.ਵੀ ਹਸਪਤਾਲ ਪਟਿਆਲਾ ਦੇ ਦੇ ਬਾਹਰ ਖੜਾ ਕਰਕੇ ਹਸਪਤਾਲ ਅੰਦਰ ਕੋਈ ਕੰਮ ਲਈ ਗਿਆ ਸੀ ਤਾਂ ਹਸਪਤਾਲ ਦੇ ਬਾਹਾਰ ਖੜੇ ਉਸ ਦੇ ਮੋਟਰਸਾਹਿਕਲ ਨੂੰ ਚੋਰੀ ਕਰ ਲਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 14 ਮਿਤੀ 11/01/21 ਅ / ਧ 379 ਹਿੰ : ਦੰ : ਥਾਣਾ ਕੋਤਵਾਲੀ ਪਟਿਆਲਾ ਦਰਜ ਹੈ । 3 ) ਮਿੰਟੂ ਰਾਮ ਪੁੱਤਰ ਮੱਲੂ ਰਾਮ ਵਾਸੀ ਭੂਸਲਾ ਤਹਿਸੀਲ ਗੂਹਲਾ ਜਿਲਾ ਕੈਥਲ ਹਰਿਆਣਾ ਆਪਣੇ ਮੋਟਰਸਾਇਕਲ ਨੰਬਰ ਐਚ.ਆਰ ( 19 ਡੀ – 5-25 ਹਾਡਾ ਡੀ – ਲੈਕਸ ਨੂੰ ਚੀਕਾ ਵਿਖੇ ਪਾਰਕ ਦੇ ਬਾਹਰ ਖੜਾ ਕਰਕੇ ਕਿਸੇ ਕੰਮ ਲਈ ਗਿਆ ਸੀ ਤਾਂ ਬਾਅਦ ਵਿੱਚ ਉਸ ਦਾ ਮੋਟਰਸਾਇਕਲ ਚੋਰੀ ਹੋ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 329 ਮਿਤੀ 15/12/2020 ਅ / ਧ 379 ਹਿੰ : ਦੰ : ਥਾਣਾ ਚੀਕਾ ਜਿਲਾ ਕੈਂਥਲ ਹਰਿਆਣਾ ਦਰਜ ਹੈ । 4 ) ਸਾਹਿਬ ਸਿੰਘ ਪੁੱਤਰ ਰਤਨ ਅਨਮੋਲ ਸਿੰਘ ਵਾਸੀ ਤਾਂ 34 ) ਡੀ ਦੀਪ ਨਗਰ ਪਟਿਆਲਾ ਜੋ ਆਪਣੇ ਪੀਬੀ -13 ਏਆਰ -7690 ਹੀਰੋ ਹਾਡਾ ਸਪਲੈਡਰ ਨੂੰ ਗੁਰੂਦੁਆਰਾ ਮੋਤੀਬਾਗ ਸਾਹਿਬ ਦੇ ਬਾਹਰ ਖੜਾ ਕਰਕੇ ਅੰਦਰ ਮੱਥਾ ਟੇਕਣ ਲਈ ਗਿਆ ਸੀ ਤੇ ਬਾਅਦ ਵਿੱਚ ਉਸ ਦੀ ਮੋਟਰਸਾਇਕਲ ਚੋਰੀ ਹੋ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 12 ਮਿਤੀ 1/1/2021 ਅ / ਧ 379 ਹਿੰ : ਦਿ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ 5 ) ਅਰੁਨ ਕੁਮਾਰ ਪੁੱਤਰ ਬਿਰਜੇਸ ਵਾਸੀ 12 ਮਹਿੰਦਰਾ ਕਲੋਨੀ ਪਟਿਆਲਾ ਆਪਣੇ ਮੋਟਰਸਾਇਕਲ ਪੀਬੀ -11 ਸੀਐਲ -2126 ਹੀਰੋ ਹਾਡਾ ਸਪਲੈਡਰ ਨੂੰ ਸਬਜ਼ੀ ਮੰਡੀ ਪਟਿਆਲਾ ਵਿਖੇ ਖੜਾ ਕਰਕੇ ਸਬਜੀ ਲੈਣ ਲਈ ਗਿਆ ਤਾਂ ਬਾਅਦ ਵਿੱਚ ਉਸ ਦਾ ਮੋਟਰਸਾਇਕਲ ਚੋਰੀ ਹੋ ਗਿਆ ਸੀ । ਜਿਸ ਸਬੰਧੀ ਮੁਕੱਦਮਾ ਨੰਬਰ 15 ਮਿਤੀ 12/01/21 ) 21 ਅ / ਧ 379 ਹਿੰ : ਦੰ : ਥਾਣਾ ਕੋਤਵਾਲੀ ਪਟਿਆਲਾ ਦਰਜ ਹੈ।

6 ) ਭੋਲਾ ਸਿੰਘ ਪੁੱਤਰ ਨੇਕ ਸਿੰਘ ਵਾਸੀ ਤਰੈ ਜ਼ੋ ਮਿਤੀ 15/12/2020 ਨੂੰ ਆਪਣੇ ਮੋਟਰਸਾਇਕਲ ਨੰਬਰ ਪੀਬੀ 23 ਏ -2148 ਨੂੰ ਬੱਸ ਸਟੈਡ ਡਕਾਲਾ ਵਿਖੇ ਖੜਾ ਕਰਕੇ ਕਿਸੇ ਕੰਮ ਲਈ ਗਿਆ ਸੀ ਬਾਅਦ ਵਿੱਚ ਉਸ ਦਾ ਮੋਟਰਸਾਇਕਲ ਚੋਰੀ ਹੋ ਗਿਆ ਸੀ ਅਤੇ ਜ਼ਸਪ੍ਰੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਦੁੱਲੜ ਜਿਲਾ ਪਟਿਆਲਾ ਮਿਤੀ 18/12/20 ਨੂੰ ਬੱਸ ਸਟੈਡ ਡਕਾਲਾ ਵਿਖੇ ਖੜਾ ਕਰਕੇ ਕਿਸੇ ਕੰਮ ਲਈ ਗਿਆ ਸੀ ਜਿਥੋ ਬਾਅਦ ਵਿੱਚ ਉਸ ਦਾ ਮੋਟਰਸਾਇਕਲ ਚੋਰੀ ਹੋਣਾ ਪਾਇਆ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 10 ਮਿਤੀ 13/01/2021 ਅ / ਧ 379 ਹਿੰ : ਦੰ : ਥਾਣਾ ਪਸਿਆਣਾ ਦਰਜ ਹੈ । ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਵਹੀਕਲ ਚੋਰ ਗਿਰੋਹ ਦੇ ਫੜੇ ਜਾਣ ਨਾਲ ਜਿਲਾ ਪਟਿਆਲਾ ਵਿੱਚ ਵਹੀਕਲਾ ਦੀ ਚੋਰੀ ਨੂੰ ਠੱਲ ਪਈ ਹੈ ਦੋਸੀਆਨ ਗੁਰਤੇਜ਼ ਸਿੰਘ ਗੁਰੀ ਤੇ ਸੰਦੀਪ ਸਿੰਘ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।