Patiala Police arrested two people in fraud casr

December 25, 2020 - PatialaPolitics


ਪਟਿਆਲਾ, 25 ਦਸੰਬਰ:
ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ ‘ਚ ਲੈਕੇ ਉਨ੍ਹਾਂ ਦੇ ਆਧਾਰ ਕਾਰਡ ‘ਤੇ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ. ਦਾ ਪਤਾ ਅਪਡੇਟ ਕਰਵਾਕੇ ਬੈਂਕਾਂ ਅਤੇ ਫਾਇਨਾਸ ਕੰਪਨੀਆਂ ਤੋਂ ਦੋ ਪਹੀਆਂ ਵਾਹਨ ਦਾ ਲੋਨ ਕਰਵਾਕੇ ਹੇਰਾਫੇਰੀ ਕਰਨ ਵਾਲੇ ਗਿਰੋਹ ਦਾ ਪਟਿਆਲਾ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ.ਆਈ.ਏ ਪਟਿਆਲਾ ਵੱਲੋਂ ਮੁਕੱਦਮਾ ਨੰਬਰ 288 ਮਿਤੀ 22/12/2020 ਅ/ਧ 25 ਅਸਲਾ ਐਕਟ 420,465,468,471,469,120 ਬੀ.ਹਿੰ:ਦਿੰ: ਥਾਣਾ ਸਿਟੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿੱਚ ਦੋਸ਼ੀ ਪੰਕਜ ਪੁੱਤਰ ਦਿਨੇਸ ਕੁਮਾਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਰਾਕੇਸ਼ ਕੁਮਾਰ ਉਰਫ਼ ਰਾਕੇਸੀ ਉਰਫ਼ ਹੰਸ ਪੁੱਤਰ ਚੰਦਰ ਭਾਨ ਵਾਸੀ ਰਾਜਪੁਰਾ, ਬਿਮਲ ਕਾਲੜਾ ਪੁੱਤਰ ਗੋਪਾਲ ਦਾਸ ਵਾਸੀ ਪਟਿਆਲਾ ਅਤੇ ਅਸੀਸ ਵਾਸੀ ਗੰਗੋਹ ਜ਼ਿਲ੍ਹਾ ਸਾਮਲੀ (ਯੂ.ਪੀ.) ਨਾਲ ਰਲਕੇ ਪ੍ਰਵਾਸੀ ਮਜ਼ਦੂਰਾਂ ਨੂੰ ਝਾਸੇ ਵਿੱਚ ਲੈਕੇ ਉਨ੍ਹਾਂ ਦੇ ਅਧਾਰ ਕਾਰਡ ‘ਚ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਅਪਡੇਟ ਕਰਵਾਕੇ ਬੈਕਾਂ ਅਤੇ ਫਾਈਨਾਸ ਕੰਪਨੀਆਂ ਤੋਂ ਐਕਟਿਵਾ ਅਤੇ ਮੋਟਰਸਾਇਕਲਾਂ ਨੂੰ ਲੋਨ ਕਰਵਾਕੇ ਅੱਗੇ ਸਾਹਬਾਦ (ਹਰਿਆਣਾ) ਵਿਖੇ ਰਾਕੇਸ ਕੁਮਾਰ ਅਤੇ ਬਿਮਲ ਕਾਲੜਾ ਵਗੈਰਾ ਦੇ ਰਾਹੀਂ ਇਸ ਤਰੀਕੇ ਨਾਲ ਵੇਚਦੇ ਸਨ ਕਿ ਬੈਕਾਂ ਤੇ ਫਾਈਨਾਸ ਕੰਪਨੀਆਂ ਲੋਨ ਹੋਏ ਵਹੀਕਲ ਅਤੇ ਲੋਨ ਕਰਾਉਣ ਵਾਲੇ ਵਿਅਕਤੀ ਨੂੰ ਨਾ ਲੱਭ ਸਕਣ।
ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕੁਝ ਹੋਰ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਵੱਲੋਂ ਲਏ ਗਏ ਲੋਨ ‘ਤੇ ਵਾਹਨਾਂ ਨੂੰ ਵੀ ਇਸੇ ਤਰ੍ਹਾਂ ਹੇਰਾਫੇਰੀ ਕਰਕੇ ਅੱਗੇ ਵੇਚ ਦਿੰਦੇ ਸਨ, ਜੋ ਤਫ਼ਤੀਸ਼ ਦੌਰਾਨ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਮਿਤੀ 22/12/2020 ਨੂੰ ਟਾਹਲੀ ਵਾਲਾ ਚੌਕ ਰਾਜਪੁਰਾ ਤੋ ਪੰਕਜ ਉਕਤ ਨੂੰ ਸਵੀਫਟ ਕਾਰ ਨੰਬਰੀ ਪੀਬੀ-11ਸੀਪੀ-4471 ‘ਤ ਕਾਬੂ ਕੀਤਾ ਗਿਆ ਜਿਸ ਦੇ ਕਬਜ਼ੇ ‘ਚੋਂ ਇਕ ਪਿਸਟਲ 32 ਬੋਰ ਸਮੇਤ 02 ਰੋਦ ਜਿੰਦਾ ਬਰਾਮਦ ਕੀਤੇ ਗਏ ਹਨ। ਜੋ ਪੰਕਜ ਕੁਮਾਰ ਦੀ ਪੁੱਛਗਿੱਛ ਤੋ ਪੰਕਜ ਕੁਮਾਰ ਨੇ ਆਪਣੇ ਸਾਥੀ ਦੀ ਮਦਦ ਨਾਲ ਹੇਰਾਫੇਰੀ/ਧੋਖਾਧੜੀ ਕਰਕੇ ਵੇਚੇ ਵਹੀਕਲਾਂ ਵਿਚੋਂ 18 ਐਕਟਿਵਾ ਨੂੰ ਸਾਹਬਾਦ (ਹਰਿਆਣਾ) ਦੇ ਵੱਖ-ਵੱਖ ਥਾਵਾਂ ਤੋ ਬਰਾਮਦ ਕੀਤੇ ਗਏ।
ਐਸ.ਐਸ.ਪੀ. ਨੇ ਦੱਸਿਆ ਕਿ ਪੰਕਜ ਦਾ 30 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋਂ ਹੋਰ ਵੀ ਵਾਹਨ ਬਰਾਮਦ ਹੋਣ ਦੇ ਵੀ ਸੰਭਾਵਨਾ ਹੈ ਇਸ ਸਬੰਧੀ ਬੈਕਾਂ ਤੇ ਫਾਈਨਾਸ ਕੰਪਨੀਆਂ ਪਾਸੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਤਫ਼ਤੀਸ਼ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ਼ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।