Patiala Police arrests one in ATM robbery

March 25, 2019 - PatialaPolitics

ਲੰਘੀ 23 ਤੇ 24 ਮਾਰਚ ਦੀ ਦਰਮਿਆਨੀ ਰਾਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਕਲੋਨੀ ਦੇ ਪਿਛਲੇ ਪਾਸੇ ਐਚ.ਪੀ. ਪੈਟਰੋਲ ਪੰਪ ਦੇ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦਾ ਏ.ਟੀ.ਐਮ. ਨੂੰ ਲੁੱਟਣ ਦੀ ਨੀਅਤ ਨਾਲ ਨੁਕਸਾਨ ਪਹੁੰਚਾਉਣ ਵਾਲੇ ਨੂੰ ਪਟਿਆਲਾ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦੇਣ ਲਈ ਇੱਥੇ ਥਾਣਾ ਅਰਬਨ ਅਸਟੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਪਤਾਨ ਪੁਲਿਸ ਸਿਟੀ ਪਟਿਆਲਾ ਸ੍ਰੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਇਸ ਮਾਮਲੇ ਨੂੰ ਹੱਲ ਕਰਨ ਲਈ ਉਨ੍ਹਾਂ ਅਤੇ ਕਪਤਾਨ ਪੁਲਿਸ ਇਨਵੈਸ਼ਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਬਣਾਈ ਟੀਮ ਨੇ ਇਸ ਮਾਮਲੇ ਨੂੰ ਕੁਝ ਘੰਟਿਆਂ ‘ਚ ਹੀ ਹੱਲ ਕਰ ਲਿਆ ਹੈ।

ਸ੍ਰੀ ਹਾਂਸ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਿਟੀ-2 ਸ੍ਰੀ ਦਲਬੀਰ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠਲੀ ਪੁਲਿਸ ਟੀਮ ਨੇ ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਐਸ.ਆਈ ਹਰਿੰਦਰ ਸਿੰਘ ਦੀ ਪੁਲਿਸ ਟੁਕੜੀ ਦੇ ਤਫ਼ਤੀਸ਼ੀ ਅਫ਼ਸਰ ਐਸ.ਆਈ ਜਗਤਾਰ ਸਿੰਘ ਦੀ ਪੁਲਿਸ ਪਾਰਟੀ ਨੇ ਮਾੜੇ ਅਨਸਰਾਂ ‘ਤੇ ਕਾਬੂ ਕਰਨ ਲਈ ਗਸ਼ਤ ਕਰਦਿਆਂ ਸਾਧੂ-ਬੇਲਾ ਰੋਡ ਫੇਸ-2 ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਵਾਲੇ ਪਾਸੇ ਤੋਂ ਆ ਰਹੇ ਇੱਕ ਨੌਜਵਾਨ ਮੋਟਰਸਾਇਕਲ ਸਵਾਰ ਜੋ ਕਿ ਏ.ਟੀ.ਐਮ ਦੀ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ‘ਤੇ ਪਛਾਣਿਆ ਗਿਆ ਨੂੰ ਹੀਰੋ ਸਪਲੈਡਰ ਨੰਬਰ ਪੀਬੀ 11 ਬੀਯੂ 2407 ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪਛਾਣ ਕੁਲਦੀਪ ਸਿੰਘ ਬੰਟੀ ਪੁੱਤਰ ਰਛਪਾਲ ਸਿੰਘ ਵਾਸੀ ਹੀਰਾ ਕਾਲੋਨੀ ਬਹਾਦਰਗੜ੍ਹ ਵਜੋਂ ਹੋਈ।
ਐਸ.ਪੀ. ਸਿਟੀ ਸ੍ਰੀ ਹਾਂਸ ਨੇ ਦੱਸਿਆ ਕਿ ਇਸ ਵਿਅਕਤੀ ਨੇ ਪੰਜਾਬ ਐਡ ਸਿੰਧ ਬੈਕ ਦੇ ਏ.ਟੀ.ਐਮ ਨੂੰ ਲੁੱਟਣ ਦੀ ਨੀਅਤ ਨਾਲ ਭੰਨਤੋੜ ਕਰਨ ਕੀਤੀ ਸੀ, ਜਿਸ ‘ਤੇ ਮੁਕੱਦਮਾ ਨੰਬਰ 46 ਮਿਤੀ 24 ਮਾਰਚ 2019 ਅ/ਧ 457, 380, 427, 511 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕੇ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਉਸ ਨੂੰ ਪੈਸਿਆ ਦੀ ਲੋੜ ਸੀ ਜਿਸ ਕਾਰਨ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਵਾਰਦਾਤ ਦੌਰਾਨ ਇਸਨੇ ਏ.ਟੀ.ਐਮ. ਦੀ ਵੀ ਕਾਫੀ ਭੰਨ ਤੋੜ ਕੀਤੀ ਗਈ ਤੇ ਸੀ.ਸੀ.ਟੀ.ਵੀ ਕੈਮਰਿਆ ਦਾ ਵੀ ਨੁਕਸਾਨ ਕੀਤਾ ਗਿਆ ਪਰ ਉਹ ਏ.ਟੀ.ਐਮ ਵਿੱਚੋਂ ਕੈਸ਼ ਚੋਰੀ ਕਰਨ ਵਿੱਚ ਅਸਫਲ ਰਿਹਾ। ਐਸ.ਪੀ. ਸ੍ਰੀ ਹਾਂਸ ਨੇ ਦੱਸਿਆ ਕਿ ਇਸ ਨੂੰ ਮਿਸ ਤ੍ਰਿਪਤਜੋਤ ਕੌਰ ਏ.ਸੀ.ਜੇ.ਐਮ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਕੁਲਦੀਪ ਸਿੰਘ ਉਰਫ ਬੰਟੀ ਦਾ 02 ਦਿਨਾ ਦਾ ਪੁਲਿਸ ਰਿਮਾਡ ਦਾ ਮਿਲਿਆ, ਜਿਸ ਮਗਰੋਂ ਉਸਦੀ ਨਿਸ਼ਾਨਦੇਹੀ ‘ਤੇ ਵਾਰਦਾਤ ਲਈ ਵਰਤੇ ਗਏ ਔਜਾਰ ਤੇ ਕੱਪੜੇ ਬ੍ਰਾਮਦ ਕਰਵਾਏ ਗਏ। ਇਸ ਮੌਕੇ ਉਪ ਕਪਤਾਨ ਪੁਲਿਸ ਸਿਟੀ-2 ਸ੍ਰੀ ਦਲਬੀਰ ਸਿੰਘ ਗਰੇਵਾਲ, ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਐਸ.ਆਈ ਹਰਿੰਦਰ ਸਿੰਘ ਤੇ ਤਫ਼ਤੀਸ਼ੀ ਅਫ਼ਸਰ ਐਸ.ਆਈ ਜਗਤਾਰ ਸਿੰਘ ਆਦਿ ਵੀ ਮੌਜੂਦ ਸਨ।