Patiala Politics

Patiala News Politics

Patiala police bust fake currency printing racket

SHO ਰੋਣੀ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਟੀ ਪੁਆਇੰਟ ਪਿੰਡ ਚੋਰਾ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਉਕਤ ਦੋਸ਼ੀਆਨ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਕਿ ਗਲੀ ਨੰ 3 ਹੀਰਾ ਬਾਗ ਪਟਿਆਲਾ ਵਿਖੇ ਕਿਰਾਏ ਪਰ ਲਏ ਹੋਏ ਮਕਾਨ ਵਿੱਚ ਜਾਅਲੀ ਭਾਰਤੀ ਕਰੰਸੀ ਨੋਟ ਤਿਆਰ ਕਰਦੇ ਹਨ ਅਤੇ ਘੱਟ ਰੇਟ ਪਰ ਅਸਲ ਦੀ ਥਾ ਵਰਤ ਕੇ ਆਮ ਲੋਕਾ ਨਾਲ ਠੱਗੀ ਮਾਰਦੇ ਹਨ, ਜੋ ਹੁਣ ਹਰਪਾਲ ਕੋਰ ਤੇ ਅਮਨਦੀਪ ਸਿੰਘ ਕਾਰ ਪਰ ਸਵਾਰ ਹੋ ਕੇ ਜਾਅਲੀ ਕਰੰਸੀ ਕਿਸੇ ਗਾਹਕ ਨੂੰ ਵੇਚਣ ਲਈ ਆ ਰਹੇ ਹਨ, ਜੋ ਦੋਰਾਨੇ ਨਾਕਾਬੰਦੀ ਦੋਵਾ ਨੂੰ ਕਾਬੂ ਕੀਤਾ ਗਿਆ, ਜੋ ਦੋਰਾਨੇ ਪੁਛਗਿੱਛ ਜਾਅਲੀ ਨੋਟ ਬਣਾਉਣ ਵਾਲੇ ਕੰਪਿਊਟਰ, ਪਿੰ੍ਰਟਰ, ਕੈਮੀਕਲ ਅਤੇ ਹੋਰ ਅੋਜਾਰ ਬ੍ਰਾਮਦ ਹੋਏ ਅਤੇ ਬਾਅਦ ਵਿੱਚ ਦੋਸ਼ੀ ਗੁਰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਮੁਲਜ਼ਮਾਂ ਦੀ ਪਛਾਣ ਹਰਪਾਲ ਕੌਰ ਉਰਫ਼ ਪਾਲੀ ਵਾਸੀ ਪਾਤੜਾਂ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਅਰਨੇਟੂ ਤੇ ਗੁਰਦਾਪ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦਾ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਹੈ।

Facebook Comments