Patiala Politics

Patiala News Politics

Patiala Police nab 4 members of gang involved in burglary and looting

ਪਟਿਆਲਾ ਪੁਲਿਸ ਵੱਲੋਂ ਘਰਾਂ ਚੋਂ ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ-ਭੁੱਲਰ
-ਗਿਰੋਹ ਦੇ ਮੈਬਰਾ ਤੇ ਕਤਲ ਤੇ ਚੋਰੀ ਦੇ 12 ਦੇ ਕਰੀਬ ਕੇਸ ਦਰਜ-ਐਸ.ਐਸ.ਪੀ.
ਪਟਿਆਲਾ, 18 ਨਵੰਬਰ:
ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਸਮਾਜ ਵਿਰੋਧੀ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਜਾਂਚ ਅਜੈਪਾਲ ਸਿੰਘ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਿੱਚ ਤੇਜ ਧਾਰ ਹਥਿਆਰਾਂ ਨਾਲ ਲੈਸ ਹੋਕੇ ਲੁੱਟਾ ਖੋਹਾਂ ਕਰਨ ਅਤੇ ਰਾਤ ਸਮੇ ਸੁੰਨੇ ਘਰਾਂ ਵਿੱਚੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਤੇਜਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਐਸ.ਐਸ.ਪੀ. ਸ. ਭੁੱਲਰ ਨੇ ਅੱਗੇ ਦੱਸਿਆ ਕਿ ਮਿਤੀ 15 ਨਵੰਬਰ ਨੂੰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ 25 ਸਾਲਾ ਅਨਿਲ ਕੁਮਾਰ ਉਰਫ ਸਨੀ ਪੁੱਤਰ ਮੋਹਨ ਲਾਲ ਵਾਸੀ ਕਿਰਾਏਦਾਰ ਨੇੜੇ ਗੁਰਦੁਆਰਾ ਸਾਹਿਬ ਬਡੂੰਗਰ, 32 ਸਾਲਾ ਬਲਜਿੰਦਰ ਸਿੰਘ ਉਰਫ ਗੋਲਡੀ ਪੁੱਤਰ ਦਾਰਾ ਸਿੰਘ ਵਾਸੀ ਬਿੰਦਰਾ ਕਲੋਨੀ ਤ੍ਰਿਪੜੀ, 23 ਸਾਲਾ ਇੰਦਰਜੀਤ ਸਿੰਘ ਉਰਫ ਕਾਕਾ ਪੁੱਤਰ ਲੇਟ ਗੁਰਮੁੱਖ ਸਿੰਘ ਵਾਸੀ ਰਤਨ ਨਗਰ ਤ੍ਰਿਪੜੀ ਅਤੇ 32 ਸਾਲਾ ਕੁਲਦੀਪ ਕੁਮਾਰ ਪੁੱਤਰ ਲੇਟ ਗੋਵਰਦਨ ਦਾਸ ਵਾਸੀ ਆਦਰਸ਼ ਕਲੋਨੀ ਅਬਲੋਵਾਲ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ। ਸੂਚਨਾ ਮੁਤਾਬਕ ਇਹ ਤੇਜ ਧਾਰ ਹਥਿਆਰਾਂ ਨਾਲ ਲੈਸ ਹੋਕੇ ਲੁੱਟ ਖੋਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਪਟਿਆਲਾ ਦੇ ਵੱਖ ਵੱਖ ਏਰੀਆ ‘ਚ ਰੈਕੀ ਕਰਕੇ ਸੁੰਨੇ ਘਰਾਂ ਵਿੱਚ ਚੋਰੀਆਂ ਕਰਦੇ ਹਨ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਇਸ ਸੂਚਨਾ ‘ਤੇ ਮੁੱਕਦਮਾ ਨੰਬਰ 268 ਮਿਤੀ 15 ਨਵੰਬਰ 2021 ਅ/ਧ 399, 402 ਆਈ.ਪੀ.ਸੀ., ਥਾਣਾ ਅਨਾਜ ਮੰਡੀ ਵਿਖੇ ਦਰਜ ਕੀਤਾ।ਪੁਲਿਸ ਪਾਰਟੀ ਨੇ ਮਿਤੀ 16 ਨਵੰਬਰ 2021 ਨੂੰ ਬੰਨਾ ਰੋਡ ਚੌਂਕ ਫੈਕਟਰੀ ਏਰੀਆ ਤੋਂ ਉਕਤ ਦੋਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾ ਪਾਸੋਂ ਲੁੱਟਾਂ ਖੋਹਾਂ ਕਰਨ ਲਈ ਵਰਤੇ ਜਾਂਦੇ ਹਥਿਆਰ, ਰਾਡ ਲੋਹਾ ਅਤੇ ਤਿੰਨ ਚਾਕੂ ਬ੍ਰਮਾਦ ਕੀਤੇ ਗਏ। ਇਸਤੋਂ ਇਲਾਵਾ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੀਆਂ ਜਾਂਦੀਆਂ ਦੋ ਸਕੂਟਰੀਆਂ ਵੀ ਬ੍ਰਮਾਦ ਕੀਤੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਇਹਨਾਂ ਕੋਲੋਂ ਚੋਰੀਆਂ ਤੇ ਲੁੱਟ ਖੋਹ ਕੀਤਾ ਸਮਾਨ ਬ੍ਰਾਮਦ ਕੀਤਾ ਗਿਆ।ਇਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਭੁਪਿੰਦਰ ਕੁਮਾਰ ਵਾਸੀ ਰਾਜਪੁਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਜੋਕਿ ਰਾਜਪੁਰਾ ਵਿਖੇ ਸੁਨੀਲ ਜਵੈਲਰ ਦੀ ਦੁਕਾਨ ਕਰਦਾ ਹੈ ਤੇ ਇਹ ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ਤੋਂ ਸੋਨੇ ਅਤੇ ਚਾਂਦੀ ਆਦਿ ਦਾ ਸਮਾਨ ਦੀ ਖਰੀਦ ਕਰਦਾ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਬਰਾਂ ਨੇ ਪਟਿਆਲਾ ਸ਼ਹਿਰ ਵਿੱਚ ਹੀ ਘਰਾ ਦੀਆਂ ਚੋਰੀਆਂ ਦੀਆਂ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।ਬਲਜਿੰਦਰ ਗੋਲਡੀ ਪਹਿਲਾ ਵੀ ਕਤਲ ਦੇ ਮਾਮਲੇ ‘ਚ ਜੇਲ ਜਾ ਚੁੱਕਾ ਹੈ ਤੇ ਅਨਿਲ ਕੁਮਾਰ ਦੇ ਉਪਰ ਵੀ 10 ਦੇ ਕਰੀਬ ਚੋਰੀ ਦੇ ਮੁੱਕਦਮੇ ਵੱਖ-ਵੱਖ ਥਾਣਿਆ ਵਿੱਚ ਦਰਜ ਹਨ ਅਤੇ ਇਹ ਕਈ ਵਾਰ ਜੇਲ ਵੀ ਜਾ ਚੱਕੇ ਹੈ। ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਅਦਾਲਤ ਵਿੱਚ ਪੇਸ ਕਰਕੇ 19 ਨਵੰਬਰ ਤੱਕ ਦਹ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

Patiala police nab 4 members of gang involved in burglary and looting from homes

Facebook Comments