Patiala polytechnic for Girls launched new project

March 8, 2018 - PatialaPolitics

ਸਥਾਨਕ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆ ਪਟਿਆਲਾ ਵਿਖੇ ਤਕਨੀਕੀ ਸਿੱਖਿਆ ਵਿਭਾਗ ਦੇ ਕੰਮਿਊਨਿਟੀ ਡਿਵੈਲਪਮੈਂਟ ਥਰੂ ਪਾਲੀਟੈਕਨਿਕ ਸਕੀਮ (ਸਕਿਲ ਡਿਵੈਲਪਮੈਂਟ ਮੰਤਰਾਲਿਆ ਭਾਰਤ ਸਰਕਾਰ ) ਅਧੀਨ ਕਾਲਜ ਦੇ ਅਹਾਤੇ ਵਿੱਚ ਕਾਲਜ ਦੀ ਮੈਸ ਤੋਂ ਬਚਤ ਸਬਜ਼ੀਆਂ ਦੇ ਛਿਲਕੇ ਅਤੇ ਕਿਚਨ ਬੇਸਟ ਤੋਂ ਜੀਵਾਣੂ ਖਾਦ ਤਿਆਰ ਕਰਨ ਦੇ ਪ੍ਰੋਜੈਕਟ ਦੀ ਸੁਰੂਆਤ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਆਈ.ਏ.ਐਸ ਅਤੇ ਕਾਲਜ ਦੇ ਪ੍ਰਿੰਸੀਪਲ ਸ੍ਰ. ਰਵਿੰਦਰ ਸਿੰਘ ਹੁੰਦਲ ਨੇ ਆਪਣੇ ਕਰ ਕਮਲਾ ਨਾਲ ਕੀਤੀ ।
ਇਸ ਮੌਕੇ ਬੋਲਦਿਆਂ ਸ਼੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਕਿ ਇਹ ਪ੍ਰੋਜੈਕਟ ਪਟਿਆਲਾ ਦੇ ਹਰ ਮੁਹੱਲੇ ਅਤੇ ਕਾਲਜ ਵਿੱਚ ਸ਼ੁਰੂ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਿਨ ਕੀਤਾ ਜਾਵੇਗਾ ਤਾਂ ਜ਼ੋ ਸਵੱਛ ਭਾਰਤ ਅਭਿਆਨ ਤਹਿਤ ਪਟਿਆਲਾ ਨੂੰ ਸੁੰਦਰ ਸ਼ਹਿਰਾਂ ਵਿੱਚ ਸ਼ੁਮਾਰ ਕੀਤਾ ਜਾ ਸਕੇ। ਸੀ.ਡੀ.ਟੀ.ਪੀ. ਸਕੀਮ ਦੇ ਕੁਆਰਡੀਨੇਟਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜੀਵਾਣੂ ਖਾਦ ਤਿਆਰ ਕਰਨ ਲਈ ਕਾਲਜ ਵਿੱਚ ਦੋ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਇੱਕ ਵਿੱਚ ਕਿਚਨ ਵੇਸਟ ਅਤੇ ਦੂਸਰੇ ਵਿੱਚ ਦਰਖਤਾਂ ਦੇ ਪੱਤਿਆਂ ਅਤੇ ਘਾਹ ਆਦਿ ਤੋਂ ਜੀਵਾਣੂ ਖਾਦ ਤਿਆਰ ਕੀਤੀ ਜਾਵੇਗੀ। ਇਸ ਅਧੀਨ 3 ਮੀਟਰ × 1 ਮੀਟਰ × 1.5 ਮੀਟਰ ਦੇ ਜਮੀਨ ਦੋਜ਼ ਜਾਲੀਦਾਰ ਖੱਡੇ ਤਿਆਰ ਕੀਤੇ ਗਏ ਹਨ ਜਿਹਨਾਂ ਵਿੱਚ ਇੱਕ ਖਂੱਡੇ ਵਿੱਚ 1 ਟਨ ਤੱਕ ਕੂੜਾ ਪਾਇਆ ਜਾ ਸਕਦਾ ਹੈ। ਜਿਸ ਤੋਂ ਸੁਖਮਜੀਵ (ਵੈਕਟੀਰੀਆ ) ਜੀਵਾਣੂ ਖਾਦ ਤਿਆਰ ਕਰਨਗੇ ਜ਼ੋ ਕਿ 60 ਤੋਂ ਲੈ ਕੇ 70 ਦਿਨਾਂ ਵਿੱਚ ਤਿਆਰ ਹੋ ਜਾਵੇਗੀ। ਇਸੇ ਤਰ੍ਹਾਂ ਦਰਖਤਾਂ ਦੇੇ ਪੱਤਿਆਂ ਤੋਂ ਵੀ ਜੀਵਾਣੂ ਖਾਦ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਮੁੱਖ ਮਹਿਮਾਨ ਅਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਸਿੰਘ ਹੁੰਦਲ ਵੱਲੋਂ ਵਾਤਾਵਰਨ ਦੀ ਸ਼ੁਧਤਾ ਲਈ ਹਾਰ ਸ਼ਿੰਗਾਰ ਅਤੇ ਰਾਤ ਦੀ ਰਾਣੀ ਦੇ ਪੌਦੇ ਵੀ ਲਗਾਏ ਗਏ। ਪ੍ਰਿੰਸੀਪਲ ਵੱਲੋਂ ਦੱਸਿਆ ਕਿ ਇਹ ਪ੍ਰੋਜੈਕਟ ਜਿਥੇ ਕਾਲਜ ਦੇ ਕੂੜੇ ਕੜਕਟ ਨੂੰ ਸਮੇਟਣ ਦਾ ਕੰਮ ਕਰੇਗਾ ਉਥੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੁਹੱਲਿਆਂ ਦੇ ਐਮ.ਸੀ. ਨੂੰ ਬੁਲਾ ਕੇ ਇਸ ਸਕੀਮ ਦਾ ਪ੍ਰਚਾਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਿੱਚ ਮਿਊਸੀਪਲ ਕਾਰਪੋਰੇਸ਼ਨ ਦੇ ਐਕਸ਼ੀਅਨ ਸ਼੍ਰੀ ਦਲੀਪ ਕੁਮਾਰ, ਸ਼੍ਰੀਮਤੀ ਮੋਨਿਕਾ ਵਾਲੀਆ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ।