Patiala Rajpura road officially open for light vehicles

ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਚੌਰਾ ਚੌਂਕ ਤੋਂ ਅਰਬਨ ਅਸਟੇਟ ਚੌਂਕ ਤੱਕ ਬੰਦ ਕੀਤੀ ਆਵਾਜਾਈ ਅੱਜ ਕੇਵਲ ਹਲਕੇ ਵਾਹਨਾਂ, ਕੇਵਲ ਕਾਰਾਂ, ਐਂਬੂਲੈਂਸਾਂ, ਸਕੂਟਰ-ਮੋਟਰਸਾਈਕਲ, ਥ੍ਰੀਵੀਲ੍ਹਰਾਂ ਲਈ ਬਹਾਲ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਹਾਲ ਦੀ ਘੜ੍ਹੀ ਇਸ ਰਸਤੇ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਬੰਦ ਰਹੇਗੀ ਪ੍ਰੰਤੂ ਜਲਦੀ ਹੀ ਭਾਰੀ ਵਾਹਨਾਂ ਦੀ ਆਵਾਜਾਈ ਵੀ ਬਹਾਲ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਹਿੰਦ ਬਾਈਪਾਸ ਨੇੜੇ ਬਣ ਰਹੇ ਨਵੇਂ ਬੱਸ ਅੱਡੇ ਦੇ ਮੂਹਰੇ ਬੱਸਾਂ ਦੇ ਬੱਸ ਸਟੈਂਡ ‘ਚ ਦਾਖਲੇ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਉਪਰ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਲਈ ਇਹ ਸੜਕ ਬੰਦ ਕੀਤੀ ਗਈ ਸੀ। ਉਨ੍ਹਾਂ ਨੇ ਇਸ ਸਬੰਧੀਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਐਲ. ਗਰਗ ਨੂੰ ਕਿਹਾ ਕਿ ਅਜੇ ਭਾਰੀ ਵਾਹਨਾਂ ਲਈ ਸੜਕ ਬੰਦ ਹੋਣ ਕਰਕੇ ਰਾਹਗੀਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਦੀ 60.97 ਕਰੋੜ ਰੁਪਏ ਲਾਗਤ ਨਾਲ ਉਸਾਰੇ ਜਾ ਰਹੇ ਆਧੁਨਿਕ ਬੱਸ ਅੱਡੇ ਦੇ ਨਿਰਮਾਣ ਕਾਰਜ ਤੇਜੀ ਨਾਲ ਚੱਲ ਰਹੇ ਹਨ। ਜਦਕਿ ਇਸ ਦੇ ਪੁਲ ਲਈ ਪੀ.ਆਈ.ਡੀ.ਬੀ. ਵੱਲੋਂ 7.70 ਕਰੋੜ ਰੁਪਏ ਵੱਖਰੇ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦੇ ਨਿਰਮਾਣ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਲਈ ਰਾਜਪੁਰਾ ਰੋਡ ਨੂੰ ਬੰਦ ਕੀਤਾ ਗਿਆ ਸੀ। ਸ੍ਰੀ ਸੰਦੀਪ ਹੰਸ ਨੇ ਸ਼ਹਿਰ ਵਾਸੀਆਂ ਵੱਲੋਂ ਇਸ ਰੋਡ ਨੂੰ ਬੰਦ ਕਰਨ ਤੋਂ ਲੈ ਕੇ ਹੁਣ ਤੱਕ ਦਿੱਕਤਾਂ ਦੇ ਬਾਵਜੂਦ ਕੀਤੇ ਸਹਿਯੋਗ ਲਈ, ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ ਹੈ।
ਲੋਕ ਨਿਰਮਾਣ ਵਿਭਾਗ (ਪ੍ਰਾਂਤਕ ਮੰਡਲ-1) ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਐਸ.ਐਲ ਗਰਗ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਦੇ ਮੂਹਰੇ ਸੜਕ ਉਪਰੋਂ ਫਲਾੲਓਵਰ ਦੀ ਸਲੈਬ ਪੈਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਪਰ ਅਜੇ ਬਾਕੀ ਸਲੈਬ ਦਾ ਕੰਮ ਤੇਜੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦੇ ਨਿਰਮਾਣ ਕਾਰਜ ਵੀ ਤੇਜੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ, ਬੱਸਾਂ, ਟਰੱਕ ਆਦਿ ਦੀ ਆਵਾਜਾਈ, ਟ੍ਰੈਫਿਕ ਪੁਲਿਸ ਵੱਲੋਂ ਅਜੇ ਪਹਿਲਾਂ ਕੀਤੇ ਗਏ ਪ੍ਰਬੰਧਾਂ ਮੁਤਾਬਕ ਹੀ ਜਾਰੀ ਰਹੇਗੀ।

Facebook Comments