Patiala Politics

Patiala News Politics

Patiala:Nihang flashes sword as police comes to rescue

Patiala:Nihang flashes sword as police comes to rescue

ਅੱਜ ਪਟਿਆਲਾ ਸ਼ਹਿਰ ਦੇ ਨਿਊ ਲੀਲਾ ਭਵਨ ਚੌਂਕ ਵਿੱਚ ਉਸ ਵਖਤ ਹੰਗਾਮਾ ਹੋ ਗਿਆ ਜਿਸ ਵਕਤ 2 ਟੈਂਪੂ ਚਾਲਕਾਂ ਦੀ ਆਪਸੀ ਤਕਰਾਰ ਝਗੜੇ ਦਾ ਰੂਪ ਧਾਰਨ ਕਰ ਗਈ

ਇੱਕ ਨੌਜਵਾਨ ਨਿਹੰਗ ਸਿੰਘ ਦੇ ਬਾਰੇ ਵਿੱਚ ਇਲੈਕਟ੍ਰੋਨਿਕ ਟੈਮਪੁ ਚਲਾਉਣ ਦਾ ਕੰਮ ਕਰਦਾ ਹੈ ਉਸ ਦੇ ਦੱਸੇ ਮੁਤਾਬਕ ਅੱਜ ਖਾਲਸਾ ਕਾਲਜ ਦੇ ਬਾਹਰ ਜਦੋਂ ਉਸ ਨੇ ਦੋ ਸਵਾਰੀਆਂ ਆਪਣੇ ਆਟੋ ਵਿਚ ਬਿਠਾਇਆ ਨਿਊ ਲੀਲਾ ਭਵਨ ਚੌਂਕ ਦੇ ਕੋਲ ਓਸ ਨੂੰ ਡੀਜ਼ਲ ਆਟੋ ਯੂਨੀਅਨ ਦੇ ਇਕ ਵਿਅਕਤੀ ਵੱਲੋਂ ਜਬਰੀ ਰੋਕਿਆ ਗਿਆ ਉਸ ਨਾਲ ਕੁੱਟਮਾਰ ਕੀਤੀ ਅਤੇ ਨਿਹੰਗ ਸਿੰਘ ਵੱਲੋਂ ਆਪਣੇ ਬਚਾਅ ਵਾਸਤੇ ਸ੍ਰੀ ਸਾਹਿਬ ਕੱਢਿਆ ਗਿਆ । ਅਤੇ ਫੇਰ ਡੀਜ਼ਲ ਆਟੋ ਯੂਨੀਅਨ ਤੇ ਕੱਠੇ ਹੋਏ ਨੁਮਾਇੰਦਿਆਂ ਵੱਲੋਂ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ ਇਸ ਤੋਂ ਬਾਅਦ ਮੌਕੇ ਤੇ ਕੁਝ ਹੋਰ ਵੀ ਇਲੈਕਟਰੌਨਿਕ ਆਟੋ ਚਾਲਕ ਪਹੁੰਚ ਗਏ ਅਤੇ ਮੌਕੇ ਤੇ ਡੀਜ਼ਲ ਆਟੋ ਯੂਨੀਅਨ ਦੇ ਖਿਲਾਫ ਪ੍ਰਦਰਸ਼ਨ ਦਿੱਤਾ ਗਿਆ ਕਾਫ਼ੀ ਸਮੇਂ ਮਗਰੋਂ ਮੌਕੇ ਤੇ ਪੁਲਸ ਪਹੁੰਚੀ ਅਤੇ ਨਿਹੰਗ ਸਿੰਘਾਂ ਦੀ ਪੁਲਸ ਨਾਲ ਬਹਿਸ ਬਾਜੀ ਹੋ ਗਈ ਅਤੇ ਇਸ ਤੋਂ ਨਾਰਾਜ਼ ਇਕ ਨਿਹੰਗ ਸਿੰਘ ਵੱਲੋਂ ਕਿਰਪਾਨ ਕੱਢ ਕੇ ਪੁਲੀਸ ਵੱਲ ਲਹਿਰਾ ਦਿੱਤੀ ਗਈ । ਪਰ ਮੌਕੇ ਤੇ ਪੁਲਿਸ ਨੇ ਮਾਮਲੇ ਨੂੰ ਸੰਭਾਲਿਆ ਅਤੇ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਤਫਤੀਸ਼ ਕਰਨ ਤੋਂ ਬਾਅਦ ਮੁਲਜ਼ਮ ਨੂੰ ਸਜ਼ਾ ਤੇ ਮੁੰਬਈ ਨੂੰ ਇਨਸਾਫ ਦੀ ਗੱਲ ਕਹੀ|

Video 🔴👇

 

Facebook Comments