Patiala Politics

Patiala News Politics

Placement camp at Patiala ITI Boys on 11June 2021 11

 1. ਆਈ.ਟੀ.ਆਈ ਲੜਕਿਆਂ ਵਿਖੇ ਪਲੇਸਮੈਂਟ ਕੈਂਪ 11 ਜੂਨ ਨੂੰ
  -ਟਰਾਈਡੈਂਟ ਕੰਪਨੀ ਵੱਲੋਂ ਆਈ.ਟੀ.ਆਈ. ਪਾਸ ਲੜਕਿਆਂ ਦੀ ਕੀਤੀ ਜਾਵੇਗੀ ਚੋਣ
  ਪਟਿਆਲਾ, 9 ਜੂਨ:
  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਦੇ ਸਹਿਯੋਗ ਨਾਲ 11 ਜੂਨ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ‘ਚ ਟਰਾਈਡੈਂਟ ਕੰਪਨੀ ਬਰਨਾਲਾ, ਵੱਲੋਂ ਅਪ੍ਰੈਂਟਿਸਸ਼ਿਪ (ਕੇਵਲ ਲੜਕੇ) ਲਈ ਭਰਤੀ ਕੀਤੀ ਜਾਵੇਗੀ।
  ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਆਈ.ਟੀ.ਆਈ. (ਫਿਟਰ, ਮਸ਼ੀਨਿਸਟ) 2018, 2019, 2020 ਦੇ ਵਿੱਚ ਪਾਸ ਕੀਤੀ ਹੋਵੇ ਤੇ ਉਮਰ 18 ਤੋਂ 30 ਸਾਲ ਦਰਮਿਆਨ ਹੋਵੇ, ਉਹ ਇਸ ਪਲੇਸਮੈਂਟ ਕੈਂਪ ਹੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪ੍ਰੈਂਟਿਸਸ਼ਿਪ ਦੇ ਦੌਰਾਨ 10 ਹਜ਼ਾਰ 400 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਅਤੇ ਮੁਫ਼ਤ ਰਹਿਣ ਦੀ ਸਹੂਲਤ  ਦਿੱਤੀ ਜਾਵੇਗੀ।
  ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ‘ਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰhttps://tinyurl.com/tridentapprenticeshippta ਲਿੰਕ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
  ਉਨ੍ਹਾਂ ਦੱਸਿਆ ਕਿ ਯੋਗ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ ਅਤੇ ਕੋਵਿਡ 19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਾ ਕੇ ਆਈ.ਟੀ.ਆਈ (ਲੜਕੇ) ਨਾਭਾ ਰੋਡ ਪਟਿਆਲਾ ਵਿਖੇ 11 ਜੂਨ 2021 ਨੂੰ ਸਵੇਰੇ 9.30 ਵਜੇ ਪਹੁੰਚ ਸਕਦੇ ਹਨ।
Facebook Comments