Police cane-charge ETT teachers;1 jump into Bhakhra in Patiala

ਪਟਿਆਲਾ ਕੈਪਟਨ ਦੇ ਘਰ ਦੇ ਬਾਹਰ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨ ਉਤਰੇ ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰ ਬੇਰੁਜ਼ਗਾਰ ਨੌਜਵਾਨਾਂ ‘ਤੇ ਪੁਲਸ ਨੇ ਜ਼ਬਰਦਸਤ ਲਾਠੀਚਾਰਜ ਕਰ ਦਿੱਤਾ ਤੇ 50 ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਤੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਲਾਠੀਚਾਰਜ ਵਿੱਚ ਕਈ ਅਧਿਆਪਕਾਂ ਦੇ ਸੱਟਾਂ ਵੱਜੀਆਂ। ਦੂਜੇ ਪਾਸੇ ਦੁਖੀ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੇ ਇਸ ਤੋਂ ਬਾਅਦ ਭਾਖੜਾ ਨਹਿਰ ਦੇ ਪੁੱਲ ‘ਤੇ ਜਾ ਕੇ ਨਹਿਰ ਵਿੱਚ ਛਲਾਂਗਾਂ ਲੱਗਾ ਦਿੱਤੀਆਂ.

ਪੁਲਿਸ ਭਾਰੀ ਗਿਣਤੀ ਵਿੱਚ ਹਿਰਾਸਤ ਵਿੱਚ ਲਏ ਗਏ ਅਧਿਆਪਕਾ ਨੂੰ ਕਿਥੇ ਲੈ ਗਈ ਹੈ ਇਸ ਬਾਰੇ ਪੂਰੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ।

Facebook Comments