Preneet Kaur is new MP of Patiala 2019

May 23, 2019 - PatialaPolitics


ਲੋਕ ਸਭਾ ਹਲਕਾ ਪਟਿਆਲਾ-13 ਲਈ 19 ਮਈ ਨੂੰ ਪਈਆਂ ਵੋਟਾਂ ਦੀ ਅੱਜ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਹੋਈ ਗਿਣਤੀ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਨੇ 1 ਲੱਖ 62 ਹਜ਼ਾਰ 718 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 5 ਲੱਖ 32 ਹਜ਼ਾਰ 27 ਵੋਟਾਂ ਹਾਸਲ ਹੋਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸ. ਸੁਰਜੀਤ ਸਿੰਘ ਰੱਖੜਾ ਨੂੰ 3 ਲੱਖ 69 ਹਜ਼ਾਰ 309 ਵੋਟਾਂ ਮਿਲੀਆਂ। ਜਦੋਂਕਿ ਨਵਾਂ ਪੰਜਾਬ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੂੰ 1 ਲੱਖ 61 ਹਜ਼ਾਰ 645 ਅਤੇ ਆਮ ਆਦਮੀ ਪਾਰਟੀ ਦੀ ਸ੍ਰੀਮਤੀ ਨੀਨਾ ਮਿੱਤਲ ਨੂੰ 56 ਹਜ਼ਾਰ 877 ਵੋਟਾਂ ਵੋਟਾਂ ਪਈਆਂ ਹਨ। ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸੰਪੰਨ ਹੋਣ ਮਗਰੋਂ ਸ੍ਰੀਮਤੀ ਪਰਨੀਤ ਕੌਰ ਨੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਤੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ।
ਹਲਕਾ ਪਟਿਆਲਾ ਦੇ ਰਿਟਰਨਿੰਗ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਵੋਟਾਂ ਦੀ ਗਿਣਤੀ ਬਾਰੇ ਦੱਸਿਆ ਕਿ ਇਸ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 1 ਲੱਖ 62 ਹਜ਼ਾਰ 718 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਲੋਕ ਸਭਾ ਹਲਕੇ ‘ਚ 11 ਹਜ਼ਾਰ 110 ਵੋਟਰਾਂ ਨੇ ਈ.ਵੀ.ਐਮ. ‘ਤੇ ਨੋਟਾ ਬਟਨ ਦੀ ਵਰਤੋਂ ਕੀਤੀ ਹੈ। ਵੋਟਾਂ ਦੀ ਗਿਣਤੀ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਵੀ.ਵੀ.ਪੈਟ ਮਸ਼ੀਨਾਂ ਦੀਆਂ ਪਰਚੀਆਂ ਦਾ ਵੀ ਮਿਲਾਣ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ-13 ਵਿੱਚ ਪੈਂਦੇ 9 ਵਿਧਾਨઠਸਭਾ ਹਲਕਿਆਂ ‘ਚ ਕੁੱਲ 17 ਲੱਖ 34 ਹਜ਼ਾਰ 245 ਵੋਟਰਾਂ ਵਿਚੋਂ 11 ਲੱਖ 75 ਹਜ਼ਾਰ 345 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ ਜੋ ਕਿ 67.77ઠਫੀਸਦੀઠਬਣਦਾ ਹੈ।
ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ 6 ਨਿਗਰਾਨ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸ੍ਰੀ ਸੌਰਭ ਭਗਤ, ਸ੍ਰੀ ਅਭੇ ਕੁਮਾਰ ਵਰਮਾ, ਸ੍ਰੀ ਇਸਲਾਉਦੀਨ ਗਦਿਆਲ, ਸ੍ਰੀਮਤੀ ਰੀਟਾ ਯਾਦਵ, ਸ੍ਰੀ ਵਿਭੋਰ ਅਗਰਵਾਲ ਤੇ ਸ੍ਰੀ ਐਚ.ਕੇ. ਸ਼ਰਮਾ ਸ਼ਾਮਲ ਸਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕ੍ਰਿਆ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ।
ਸ੍ਰੀ ਕੁਮਾਰ ਅਮਿਤ ਨੇ ਵਿਧਾਨ ਸਭਾ ਹਲਕਾ ਵਾਰ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 109-ਨਾਭਾ ਵਿੱਚ ਸ੍ਰੀਮਤੀ ਪਰਨੀਤ ਕੌਰ ਨੂੰ 48567 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 31320, ਡਾ. ਧਰਮਵੀਰ ਗਾਂਧੀ ਨੂੰ 31360 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 10788 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਪਰਨੀਤ ਕੌਰ ਨੂੰ 17207 ਵੋਟਾਂ ਦੀ ਲੀਡ ਮਿਲੀ ਹੈ। ਹਲਕਾ 110-ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ ‘ਚ ਸ੍ਰੀਮਤੀ ਪਰਨੀਤ ਕੌਰ ਨੂੰ 61412 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 30852, ਡਾ. ਧਰਮਵੀਰ ਗਾਂਧੀ ਨੂੰ 26984 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 5863 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਪਰਨੀਤ ਕੌਰ ਨੇ ਸ. ਰੱਖੜਾ ਤੋਂ 30560 ਵੱਧ ਵੋਟਾਂ ਹਾਸਲ ਕੀਤੀਆਂ ਹਨ।
ਹਲਕਾ 111-ਰਾਜਪੁਰਾ ਦੀਆਂ ਵੋਟਾਂ ਗਿਣਤੀ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੂੰ 53603 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 46297, ਧਰਮਵੀਰ ਗਾਂਧੀ ਨੂੰ 9933 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 4798 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਪਰਨੀਤ ਕੌਰ ਨੂੰ 7306 ਵੋਟਾਂ ਵੱਧ ਮਿਲੀਆਂ ਹਨ। ਹਲਕਾ 112-ਡੇਰਾਬਸੀ ਵਿਖੇ ਸ੍ਰੀਮਤੀ ਪਰਨੀਤ ਕੌਰ ਨੂੰ 70883 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 87933, ਡਾ. ਧਰਮਵੀਰ ਗਾਂਧੀ ਨੂੰ 6458 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 5105 ਵੋਟਾਂ ਪ੍ਰਾਪਤ ਹੋਈਆਂ। ਇਥੇ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਲੀਡ ਮਿਲੀ ਹੈ।
113-ਘਨੌਰ ਹਲਕੇ ਵਿੱਚ ਸ੍ਰੀਮਤੀ ਪਰਨੀਤ ਕੌਰ ਨੂੰ 55395 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 35845, ਡਾ. ਧਰਮਵੀਰ ਗਾਂਧੀ ਨੂੰ 13041 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 4717 ਵੋਟਾਂ ਮਿਲੀਆਂ। ਇਥੇ ਪਰਨੀਤ ਕੌਰ ਨੂੰ 19550 ਵੋਟਾ ਦੀ ਲੀਡ ਮਿਲੀ ਹੈ। ਜਦੋਂਕਿ ਹਲਕਾ 114-ਸਨੌਰ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੂੰ 78128 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 36152, ਡਾ. ਧਰਮਵੀਰ ਗਾਂਧੀ ਨੂੰ 20120 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 6031 ਵੋਟਾਂ ਮਿਲੀਆਂ। ਇਥੇ ਪਰਨੀਤ ਕੌਰ ਨੂੰ 41976 ਵੋਟਾਂ ਵੱਧ ਪ੍ਰਾਪਤ ਹੋਈਆਂ ਹਨ।
115-ਪਟਿਆਲਾ ਸ਼ਹਿਰੀ ਦੀਆਂ ਵੋਟਾਂ ਦੀ ਗਿਣਤੀ ‘ਚ ਸ੍ਰੀਮਤੀ ਪਰਨੀਤ ਕੌਰ ਨੂੰ 56074 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 20585, ਧਰਮਵੀਰ ਗਾਂਧੀ ਨੂੰ 15875 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 2231 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਪਰਨੀਤ ਕੌਰ ਨੂੰ 35489 ਦੀ ਲੀਡ ਮਿਲੀ ਹੈ। ਹਲਕਾ 116-ਸਮਾਣਾ ‘ਚ ਸ੍ਰੀਮਤੀ ਪਰਨੀਤ ਕੌਰ ਨੂੰ 53931 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 48031, ਡਾ. ਧਰਮਵੀਰ ਗਾਂਧੀ ਨੂੰ 18236 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 7041 ਤੇ ਇਥੇ ਪਰਨੀਤ ਕੌਰ ਨੂੰ 5900 ਵੋਟਾਂ ਦੀ ਲੀਡ ਮਿਲੀ ਹੈ। ਹਲਕਾ 117-ਸ਼ੁਤਰਾਣਾ ‘ਚ ਸ੍ਰੀਮਤੀ ਪਰਨੀਤ ਕੌਰ ਨੂੰ 53185, ਸੁਰਜੀਤ ਸਿੰਘ ਰੱਖੜਾ ਨੂੰ 31483, ਡਾ. ਧਰਮਵੀਰ ਗਾਂਧੀ ਨੂੰ 19381 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 10036 ਅਤੇ ਇਸ ਹਲਕੇ ਵਿਚ ਪਰਨੀਤ ਕੌਰ ਨੂੰ 21702 ਵੋਟਾਂ ਵੱਧ ਪ੍ਰਾਪਤ ਹੋਈਆਂ ਹਨ।
ਵੋਟਾਂ ਦੀ ਗਿਣਤੀ ਦੌਰਾਨ ਸ਼ਿਵ ਸੈਨਾ ਦੇ ਅਸ਼ਵਨੀ ਕੁਮਾਰ ਨੂੰ 4917, ਰਾਸ਼ਟਰੀਯ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਅਜੈਬ ਸਿੰਘ ਨੂੰ 1518, ਅੰਬੇਡਕਰਾਈਟ ਪਾਰਟੀ ਦੇ ਹਰਪਾਲ ਸਿੰਘ ਨੂੰ 2439, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼ਮਾਂਕਾਂਤ ਪਾਂਡੇ ਨੂੰ 4308 ਵੋਟਾਂ ਮਿਲੀਆਂ ਹਨ। ਜਦੋਂਕਿ ਆਜਾਦ ਉਮੀਦਵਾਰਾਂ ਵਿੱਚੋਂ ਅਮਰਪ੍ਰੀਤ ਸਿੰਘ ਨੂੰ 1839, ਸ਼ੰਕਰ ਲਾਲ ਨੂੰ 803, ਐਡਵੋਕੇਟ ਹਰਭਜਨ ਸਿਘ ਵਿਰਕ ਨੂੰ 1613, ਗੁਰਨਾਮ ਸਿੰਘ ਨੂੰ 762, ਜਸਬੀਰ ਸਿੰਘ ਨੂੰ 1126, ਜਗਮੇਲ ਸਿੰਘ ਨੂੰ 2274, ਪਰਮਿੰਦਰ ਕੁਮਾਰ ਨੂੰ 1345, ਪ੍ਰਵੀਨ ਕੁਮਾਰ ਨੂੰ 4747, ਬਨਵਾਰੀ ਲਾਲ ਨੂੰ 8113, ਬਲਦੀਪ ਸਿੰਘ ਨੂੰ 1499, ਮੱਖਣ ਸਿੰਘ ਨੂੰ 2808, ਮਨਜੀਤ ਸਿੰਘ ਨੂੰ 1062, ਮੋਹਨ ਲਾਲ ਨੂੰ 986, ਰਣਧੀਰ ਸਿੰਘ ਖੰਗੂੜਾ ਨੂੰ 1023, ਰਾਜੇਸ਼ ਕੁਮਾਰ ਨੂੰ 1284, ਰਿਸ਼ਭ ਸ਼ਰਮਾ ਨੂੰ 1390 ਅਤੇ ਆਜ਼ਾਦ ਉਮੀਦਵਾਰ ਲਾਲ ਚੰਦ ਨੂੰ 1079 ਵੋਟਾਂ ਪਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕੇ ਲਈ ਪ੍ਰਾਪਤ ਹੋਏ 3319 ਕੁਲ ਪੋਸਟਲ ਬੈਲੇਟ ਪੇਪਰਾਂ ਵਿੱਚੋਂ 944 ਰੱਦ ਹੋਏ ਹਨ। ਇਨ੍ਹਾਂ ਡਾਕ ਰਾਹੀਂ ਮਿਲੀਆਂ ਵੋਟਾਂ ਵਿੱਚੋਂ ਸ੍ਰੀਮਤੀ ਪਰਨੀਤ ਕੌਰ ਨੂੰ 849, ਸੁਰਜੀਤ ਸਿੰਘ ਰੱਖੜਾ ਨੂੰ 811, ਸ੍ਰੀਮਤੀ ਨੀਨਾ ਮਿੱਤਲ ਨੂੰ 267 ਅਤੇ ਡਾ. ਗਾਂਧੀ ਨੂੰ ਡਾਕ ਰਾਹੀਂ 257 ਵੋਟਾਂ ਮਿਲੀਆਂ ਹਨ ਜਦਕਿ ਨੋਟਾ ਨੂੰ ਡਾਕ ਰਾਹੀਂ 29 ਵੋਟ ਮਿਲੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ-13 ਦੇ 11 ਹਜ਼ਾਰ 110 ਵੋਟਰਾਂ ਵੱਲੋਂ ਨੋਟਾ ਬਟਨ ਦੀ ਵਰਤੋਂ ਕੀਤੀ ਗਈ, ਜਿਸ ‘ਚ ਹਲਕਾ ਵਾਰ ਨਾਭਾ ‘ਚ 1140 ਵੋਟਰਾਂ ਨੇ ਪਟਿਆਲਾ ਦਿਹਾਤੀ ਦੇ 1736 ਵੋਟਰਾਂ ਨੇ ਨੋਟਾ ਨੂੰ ਤਰਜੀਹ ਦਿੱਤੀ ਹੈ। ਜਦਕਿ ਰਾਜਪੁਰਾ ਦੇ 1397 ਵੋਟਰਾਂ ਨੇ, ਡੇਰਾਬਸੀ ਦੇ 1750 ਵੋਟਰਾਂ ਨੇ ਅਤੇ ਘਨੌਰ ਹਲਕੇ ਦੇ 827 ਵੋਟਰਾਂ ਨੇ ਨੋਟਾ ਬਟਨ ਦਬਾਇਆ ਹੈ। ਹਲਕਾ ਸਨੌਰ ਦੇ 1014 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਇਸੇ ਤਰ੍ਹਾਂ ਪਟਿਆਲਾ ਸ਼ਹਿਰੀ ਦੇ 1295 ਵੋਟਰਾਂ ਨੇ, ਹਲਕਾ ਸਮਾਣਾ ਦੇ 1039 ਵੋਟਰਾਂ ਨੇ ਅਤੇ ਸ਼ੁਤਰਾਣਾ ਹਲਕੇ ਦੇ 883 ਵੋਟਰਾਂ ਨੇ ਨੋਟਾ ਬਟਨ ਦੀ ਵਰਤੋਂ ਕੀਤੀ ਹੈ। ਸ੍ਰੀ ਕੁਮਾਰ ਅਮਿਤ ਸਮੁੱਚੀ ਚੋਣ ਪ੍ਰਕ੍ਰਿਆ ਪੁਰ-ਅਮਨ ਸਫ਼ਲਤਾ ਪੂਰਵਕ ਨੇਪਰੇ ਚੜ੍ਹਨ ਲਈ ਸਮੂਹ ਚੋਣ ਲੜ ਰਹੇ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ।