Patiala Politics

Patiala News Politics

Projects worth 330crore sanctioned for Ghanaur

ਹਲਕਾ ਘਨੌਰ ਦੇ ਵਿਕਾਸ ਲਈ 330 ਕਰੋੜ ਦੇ ਪ੍ਰਾਜੈਕਟ ਪ੍ਰਵਾਨ ਹੋਏ-ਪਰਨੀਤ ਕੌਰ
-10 ਸਾਲਾਂ ‘ਚ ਪੰਜਾਬ ਨੂੰ ਤਬਾਹ ਕਰਨ ਵਾਲੇ ਸਿਆਸੀ ਰੋਟੀਆਂ ਨਾ ਸੇਕਣ-ਪਰਨੀਤ ਕੌਰ
-ਹਲਕਾ ਘਨੌਰ ਦਾ ਪਛੜਿਆਪਣ ਦੂਰ ਹੋਵੇਗਾ- ਵਿਧਾਇਕ ਜਲਾਲਪੁਰ
-ਵਿਧਾਇਕ ਜਲਾਲਪੁਰ ਦੀ ਅਗਵਾਈ ‘ਚ 61 ਪਿੰਡਾਂ ਦੇ ਵਿਕਾਸ ਲਈ ਵੰਡੇ 3.3 ਕਰੋੜ ਰੁਪਏ ਚੈਕ
– 241.18 ਕਰੋੜ ਦੇ ਮੰਡੌਲੀ ਨਹਿਰੀ ਪਾਣੀ ਪ੍ਰਾਜੈਕਟ ਸਮੇਤ ਹੋਰ ਵਿਕਾਸ ਕਾਰਜ਼ਾਂ ਦਾ ਨਿਰੀਖਣ
ਘਨੌਰ, 26 ਫਰਵਰੀ:
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਨੂੰ ਤਬਾਹ ਕਰਕੇ ਆਰਥਿਕ ਮੰਦਹਾਲੀ ਦੀ ਕਗਾਰ ‘ਤੇ ਪਹੁੰਚਾਉਣ ਵਾਲਾ ਅਕਾਲੀ ਦਲ ਬਾਦਲ ਅੱਜ ਪੋਲ ਖੋਲ੍ਹ ਰੈਲੀਆਂ ਕਰਕੇ ਆਮ ਲੋਕਾਂ ਨੂੰ ਗੁਮਰਾਹ ਕਰਕੇ ਸਿਆਸੀ ਰੋਟੀਆਂ ਸੇਕ ਰਿਹਾ ਹੈ, ਜਦੋਂ ਕਿ ਇਨ੍ਹਾਂ ਦੀ ਪੋਲ ਤਾਂ ਪੰਜਾਬ ਵਾਸੀਆਂ ਨੇ ਸਾਲ ਪਹਿਲਾਂ ਹੀ ਖੋਲ੍ਹ ਦਿੱਤੀ ਸੀ। ਸ੍ਰੀਮਤੀ ਪਰਨੀਤ ਕੌਰ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਹਲਕਾ ਘਨੌਰ ਦੀਆਂ 61 ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ 3.3 ਕਰੋੜ ਰੁਪਏ ਦੇ ਚੈੱਕ ਵੰਡਣ ਤੋਂ ਪਹਿਲਾਂ ਘਨੌਰ ਵਿਖੇ ਕਰਵਾਏ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹਲਕਾ ਘਨੌਰ ਦੇ ਵਿਕਾਸ ਲਈ 330 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰ ਬੀਬੀ ਅਮਰਜੀਤ ਕੌਰ ਜਲਾਲਪੁਰ ਤੇ ਗਗਨਦੀਪ ਸਿੰਘ ਜੌਲੀ ਜਲਾਲਪੁਰ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਸ੍ਰੀਮਤੀ ਪਰਨੀਤ ਕੌਰ ਨੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨਾਲ ਮਾਰਕੀਟ ਕਮੇਟੀ ਘਨੌਰ ਵਿਖੇ ਹੋਣ ਵਾਲੇ ਹਲਕੇ ਦੇ ਵਿਕਾਸ ਕਾਰਜਾਂ ਸਮੇਤ ਹਲਕੇ ਦੇ ਪਿੰਡ ਮੰਡੋਲੀ ਵਿਖੇ 241.18 ਕਰੋੜ ਨਾਲ ਨਹਿਹੀ ਪਾਣੀ ਦੇ ਪ੍ਰਾਜੈਕਟ, ਕਸਬੇ ਦੇ ਬਿਜਲੀ ਸਪਲਾਈ ਦੀ ਅਪਗ੍ਰੇਡੇਸ਼ਨ ਲਈ 2 ਕਰੋੜ 50 ਲੱਖ ਦੇ ਕਾਰਜਾਂ ਸਮੇਤ ਕਸਬੇ ਦੀ ਫਿਰਨੀ ਲਈ 1 ਕਰੋੜ 8 ਲੱਖ ਰੁਪਏ ਦੇ ਨਾਲ ਹੋਣ ਵਾਲੇ ਕਾਰਜ਼ਾਂ ਦਾ ਨਿਰੀਖਣ ਕੀਤਾ। ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਅਤੇ ਗਗਨਦੀਪ ਸਿੰਘ ਜ਼ੌਲੀ ਜਲਾਲਪੁਰ ਦੀ ਦੇਖ-ਰੇਖ ਹੇਠ ਰੱਖੇ ਗਏ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਹਲਕੇ ਦੀਆਂ 5 ਅਹਿਮ ਸੜਕਾਂ ਲਈ 31. 32 ਕਰੋੜ ਰੁਪਏ, 36 ਲੱਖ ਰੁਪਏ 5 ਸਕੂਲਾਂ ਦੀ ਅਪਗ੍ਰੇਡੇਸ਼ਨ ਲਈ ਅਤੇ 1951 ਨਵੀਂਆਂ ਪੈਨਸ਼ਨਾਂ ਪ੍ਰਵਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ 5 ਅਹਿਮ ਸੜਕਾਂ ਦਾ ਕੰਮ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਜਦੋਂ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਵੀ ਮੁਰੰਮਤ ਦਾ ਵੀ ਕੰਮ ਇਸੇ ਸਾਲ ਮੁਕੰਮਲ ਕਰਵਾਇਆ ਜਾਵੇਗਾ।
ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਜਿਤਾਉਣ ਵਾਲੇ ਘਨੌਰ ਹਲਕੇ ਦੇ ਵਾਸੀ ਹਨ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸ੍ਰੀਮਤੀ ਪਰਨੀਤ ਕੌਰ ਹਲਕਾ ਨਿਵਾਸੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਵਾਉਣਗੇ ਤੇ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਪਿਛਲੇ 10 ਸਾਲਾਂ ‘ਚ ਪਛੜ ਗਿਆ ਸੀ ਪਰ ਹੁਣ ਇਸਦਾ ਪਛੜਾਪਣ ਦੂਰ ਕਰ ਦਿਤਾ ਜਾਵੇਗਾ। ਇਸ ਤੋਂ ਪਹਿਲਾਂ ਯੂਥ ਆਗੂ ਤੇ ਮੈਂਬਰ ਪੀ.ਪੀ.ਸੀ.ਸੀ. ਗਗਨਦੀਪ ਸਿੰਘ ਜ਼ੌਲੀ ਨੇ ਇਲਾਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਹਲਕੇ ਲਈ ਵਿਸੇਸ਼ ਵਿੱਤੀ ਪੈਕੇਜ਼ ਅਤੇ ਨੌਜਵਾਨਾਂ ਲਈ ਰੋਜਗਾਰ ਦੀ ਮੰਗ ਰੱਖੀ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਪ੍ਰਧਾਨ ਨਗਰ ਪੰਚਾਇਤ ਘਨੌਰ ਨਰਪਿੰਦਰ ਸਿੰਘ ਭਿੰਦਾ, ਪ੍ਰਧਾਨ ਜੱਟ ਮਹਾਂਸਭਾ ਤੇ ਜ਼ਿਲ੍ਹਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ, ਸਾਬਕਾ ਜਿਲਾ ਯੂਥ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਰਜਿੰਦਰ ਪਾਲ ਜਲਾਲਪੁਰ, ਪਰਮਿੰਦਰ ਸਿੰਘ ਲਾਲੀ ਪ੍ਰਧਾਨ ਬਲਾਕ ਘਨੌਰ, ਰਾਜ਼ੇਸ ਨੰਦਾ ਮੰਡੋਲੀ, ਹਰਦੀਪ ਸਿੰਘ ਲਾਡਾ, ਅਮਰੀਕ ਸਿੰਘ ਖਾਨਪੁਰ, ਜਗਰੂਪ ਸਿੰਘ ਹੈਪੀ ਸੇਹਰਾ, ਰਣਧੀਰ ਸਿੰਘ ਕਾਂਮੀ ਖੁਰਦ, ਹਰਦੇਵ ਸਿੰਘ ਸਿਆਲੂ, ਹਰਵਿੰਦਰ ਸਿੰਘ ਕਾਮੀਂ, ਦੀਪਕ ਜਿੰਦਲ ਤੇਜੂ, ਗੁਰਦੇਵ ਸਿੰਘ ਬਘੌਰਾ, ਇੰਦਰਜੀਤ ਸਿੰਘ ਬਿੱਟੂ ਮਹਿਦੂਦਾਂ, ਰਚਨਾ ਰਾਮ, ਸੁਖਦੇਵ ਸਿੰਘ ਚਮਾਰੂ, ਸਤਨਰਾਇਣ ਸੋਨੇਮਾਜਰਾ, ਵਾਈਸ ਪ੍ਰਧਾਨ ਮਾਸਟਰ ਮੋਹਣ ਸਿੰਘ,ਪੁਸ਼ਪਾ ਦੇਵੀ, ਦੇਬੋ, ਅਨੁਰਾਧਾ ਸਿੰਗਲਾ, ਪਰਮਜੀਤ ਸਿੰਘ ਮੱਟੂ ਅਤੇ ਗੁਰਨਾਮ ਸਿੰਘ ਬਦੇਸ਼ (ਸਾਰੇ ਕੌਂਸਲਰ) ਇੰਸਪੈਕਟਰ ਰਘਬੀਰ ਸਿੰਘ ਘਨੌਰ, ਪ੍ਰੇਮ ਸਿੰਘ ਗੰਡਿਆਂ ਖੇੜੀ, ਜਗਦੀਪ ਸਿੰਘ ਚਪੜ, ਸ਼ਹਿਜਪਾਲ ਸਿੰਘ ਲਾਡਾ, ਅੱਛਰ ਸਿੰਘ ਭੇਡਵਾਲ, ਸੀ ਬਠੌਣੀਆਂ, ਸੁਖਦੇਵ ਸਿੰਘ ਖੁਸ਼ੀਆ, ਅਮਰੀਕ ਸਿੰਘ ਖਾਨਪੁਰ, ਗੁਰਦੇਵ ਸਿੰਘ ਬਘੌਰਾ, ਕਮਲ ਸ਼ਰਮਾ, ਜੀ.ਐਸ.ਭਾਰਦਵਾਜ, ਮੰਗਤ ਸਿੰਘ ਜੰਗਪੁਰਾ, ਤੇਜਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Facebook Comments
%d bloggers like this: