Property worth 1.5cr attached by Patiala Police

January 24, 2021 - PatialaPolitics

ਪਟਿਆਲਾ ਪੁਲਿਸ ਹਫਤਾਵਾਰੀ ਖਬਰਨਾਮਾ

ਵਿਕਰਮ ਜੀਤ ਦੁੱਗਲ IPS, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਿਛਲੇ ਹਫਤੇ ਦੌਰਾਨ ਵੱਖ – ਵੱਖ ਮੁਕੱਦਮਿਆਂ ਵਿੱਚ ਕਾਨੂੰਨੀ ਕਾਰਵਾਈ ਕਰਦੇ ਹੋਏ ਕਾਫੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਕਤਲ ਕੇਸ ਵਿੱਚ ਭਗੌੜੇ ਕੰਵਰ ਰਣਦੀਪ ਸਿੰਘ ਉਰਫ S.K. ਖਰੌੜ ਅਤੇ ਜਤਿੰਦਰ ਸ਼ੇਰਗਿੱਲ ਦੀ ਇੱਕ ਕਰੋੜ ਵੀਹ ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਅਤੇ ਇਸ ਤੋਂ ਇਲਾਵਾ ਨਸ਼ਾ ਸਮਗਲਿੰਗ ਕੇਸ ਦੇ ਭਗੌੜੇ ਭੁਪਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰਤਨਹੇੜੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਾਕੇ ਧੋਖਾਧੜੀ ਕਰਨ ਦੇ ਕੇਸ ਵਿੱਚ ਭਗੌੜੇ ਸੁਖਦੇਵ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਗੁਲਾਹੜ ਦੀ 25 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਹੈ। ਐਨ.ਡੀ.ਪੀ.ਐਸ. ਐਕਟ ਤਹਿਤ 13 ਮੁਕੱਦਮੇ ਦਰਜ ਕੀਤੇ ਗਏ, ਜਿਸ ਵਿੱਚ 08 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 700 ਗ੍ਰਾਮ ਗਾਂਜਾ, 450 ਗ੍ਰਾਮ ਅਫੀਮ, 149 ਗ੍ਰਾਮ ਸਮੈਕ, 10 ਗ੍ਰਾਮ ਹੈਰੋਇਨ, 400 ਗ੍ਰਾਮ ਨਸ਼ੀਲਾ ਪਾਊਡਰ, 1675 ਨਸ਼ੀਲੀਆਂ ਗੋਲੀਆਂ ਬਾਮਦ ਕੀਤੀਆਂ ਗਈਆਂ ਹਨ। ਐਕਸਾਈਜ਼ ਐਕਟ ਤਹਿਤ 25 ਮੁਕੱਦਮੇ ਦਰਜ ਕੀਤੇ ਗਏ ਜਿਸ ਵਿੱਚ 4263 ਬੋਤਲਾਂ ਨਜਾਇਜ਼ ਸ਼ਰਾਬ ਅਤੇ 3610 ਲੀਟਰ ਲਾਹਣ ਬਾਮਦ ਕੀਤਾ ਗਿਆ ਹੈ। ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 11 ਮੋਟਰਸਾਈਕਲ ਅਤੇ 01 ਕਾਰ ਬਾਮਦ ਕਰਵਾਈ ਗਈ ਹੈ ਅਤੇ ਇਸ ਤੋਂ ਇਲਾਵਾ ਅੰਤਰਰਾਜੀ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 06 ਲੱਖ 70 ਹਜ਼ਾਰ ਰੁਪਏ ਦੀ ਕੀਮਤ ਦੇ ਸੋਨਾ/ ਚਾਂਦੀ ਦੇ ਗਹਿਣੇ ਬਾਮਦ ਕਰਵਾਏ ਗਏ ਹਨ। ਮਾਇਨਿੰਗ ਐਕਟ ਤਹਿਤ 01 ਮੁੱਕਦਮਾ ਦਰਜ ਕੀਤਾ ਗਿਆ, ਜਿਸ ਵਿੱਚ 01 ਫੋਕਲੈਂਡ ਜੇ.ਸੀ.ਬੀ. ਮਸ਼ੀਨ ਅਤੇ 02 ਟਿੱਪਰ ਬ੍ਰਾਮਦ ਕੀਤੇ ਗਏ ਹਨ। ਜੂਆ ਐਕਟ ਤਹਿਤ 05 ਮੁਕੱਦਮੇ ਦਰਜ ਕੀਤੇ ਗਏ ਹਨ, ਜਿਸ ਵਿੱਚ 10,140 ਰੁਪਏ/ ਬਾਮਦ ਕੀਤੇ ਗਏ ਹਨ। ਥਾਣਾ ਸਨੌਰ ਦੀ ਪੁਲਿਸ ਵੱਲੋਂ 01 ਭਗੌੜਾ ਗ੍ਰਿਫਤਾਰ ਕੀਤਾ ਗਿਆ ਹੈ, ਜੋ ਮੁੱਕਦਮਾ ਨੰਬਰ 39 ਮਿਤੀ 27-06-2017 ਅ / ਧ 61-01-14 ਆਬਕਾਰੀ ਐਕਟ ਥਾਣਾ ਸਨੌਰ ਵਿੱਚ ਭਗੌੜਾ ਸੀ। ਇਸ ਹਫਤੇ ਦੌਰਾਨ 1608 ਟ੍ਰੈਫਿਕ ਚਲਾਨ ਕੀਤੇ ਗਏ ਅਤੇ 07 ਵਹੀਕਲ ਜੇਰ ਧਾਰਾ 207 ਐਮ.ਵੀ. ਐਕਟ ਤਹਿਤ ਬੰਦ ਕੀਤੇ ਗਏ ਹਨ। ਇਸੇ ਤਰ੍ਹਾਂ ਮਾਸਕ ਨਾ ਪਾਉਣ ਵਾਲਿਆਂ ਦੇ 118 ਚਲਾਨ ਕੀਤੇ ਗਏ ਹਨ। ਜ਼ਿਕਰ ਯੋਗ ਹੈ ਕਿ ਪਟਿਆਲਾ ਪੁਲਿਸ ਵੱਲੋਂ ਰੋਜ਼ਾਨਾ ਸ਼ਹਿਰ ਵਿੱਚ ਗਸ਼ਤਾਂ, ਨਾਕਿਆਂ ਅਤੇ ਨਾਈਟ ਡੋਮੀਨੇਸ਼ਨ ਰਾਹੀਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਜਾਂਦੇ ਹਨ। ਗੰਣਤਰ ਦਿਵਸ ਤੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਮਦ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।