Patiala Politics

Patiala News Politics

PRTC daily income increased to 123 Lakhs


ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਪਟਿਆਲਾ

ਪੀ.ਆਰ.ਟੀ.ਸੀ. ਦੇ ਬੇੜੇ ‘ਚ ਜਲਦ ਸ਼ਾਮਲ ਹੋਣਗੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ-ਕੇ.ਕੇ. ਸ਼ਰਮਾ

-ਪਹਿਲੀਆਂ 25 ਬੱਸਾਂ ਸਵਾਰੀਆਂ ਦੀ ਸੇਵਾ ਲਈ ਤਿਆਰ, ਜਲਦ ਹੀ ਸੜਕਾਂ ‘ਤੇ ਦੌੜਨਗੀਆਂ- ਨਾਰੰਗ

-ਆਮ ਕਿਰਾਏ ਵਿੱਚ ਹੋਵੇਗਾ ਲਗਜ਼ਰੀ ਬੱਸਾਂ ਵਰਗਾ ਸਫ਼ਰ

-ਪੀ.ਆਰ.ਟੀ.ਸੀ. ਦੀ ਆਮਦਨ ਵਧਕੇ ਰੋਜ਼ਾਨ 123 ਲੱਖ ਰੁਪਏ ‘ਤੇ ਪੁੱਜੀ

-ਪੂਰਾ ਹੋ ਜਾਵੇਗਾ ਪੀ.ਆਰ.ਟੀ.ਸੀ. ਦੀਆਂ ਆਪਣੀਆਂ ਬੱਸਾਂ ਦਾ ਫਲੀਟ, ਰੋਜ਼ਾਨਾ ਤਹਿ ਕਰਨਗੀਆਂ 3.57 ਲੱਖ ਕਿਲੋਮੀਟਰ ਸਫ਼ਰ

ਪਟਿਆਲਾ, 17 ਜਨਵਰੀ:

ਪੀ.ਆਰ.ਟੀ.ਸੀ. ਦੇ ਬੇੜੇ ‘ਚ ਜਲਦ ਹੀ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ ਸ਼ਾਮਲ ਹੋਣਗੀਆਂ। ਇਨ੍ਹਾਂ 100 ਬੱਸਾਂ ਵਿੱਚੋਂ ਪਹਿਲੀਆਂ 25 ਬੱਸਾਂ ਬਣਕੇ ਤਿਆਰ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਦ ਹੀ ਸਵਾਰੀਆਂ ਦੀ ਸੇਵਾ ਲਈ ਸੜਕਾਂ ‘ਤੇ ਰਵਾਨਾ ਕਰਨ ਲਈ ਹਰੀ ਝੰਡੀ ਦਿੱਤੀ ਜਾਵੇਗੀ। ਇਹ ਜਾਣਕਾਰੀ ਅੱਜ ਸ਼ਾਮ ਇਥੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ ਕੇ ਸ਼ਰਮਾ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ. ਮਨਜੀਤ ਸਿੰਘ ਨਾਰੰਗ ਵੀ ਮੌਜੂਦ ਸਨ। 

ਸ੍ਰੀ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਮੈਨੇਜਮੈਂਟ ਦੀ ਮਿਹਨਤ ਅਤੇ ਟੀਮ ਵਰਕ ਸਦਕਾ ਪੀਆਰਟੀਸੀ ਤਰੱਕੀ ਦੇ ਰਾਹ ‘ਤੇ ਚਲਦਿਆਂ ਹੋਇਆ ਇਸ ਸਾਲ 2017-18 ਦੌਰਾਨ ਹੁਣ ਤੱਕ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਆਪਣੇ ਬੇੜੇ ਵਿੱਚ ਸ਼ਾਮਿਲ ਕਰ ਚੁੱਕੀ ਹੈ ਅਤੇ ਹੁਣ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ ਹੋਰ ਤਿਆਰ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਜੀ.ਪੀ.ਐਸ, ਸੀ.ਸੀ.ਟੀ.ਵੀ ਕੈਮਰਾ, ਪਬਲਿਕ ਇਨਫਰਮੇਸ਼ਨ ਸਿਸਟਮ ਅਤੇ ਫਿਊਲ ਮੋਨੀਟਰਿੰਗ ਸਿਸਟਮ ਨਾਲ ਲੈਸ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹਨਾਂ ਬੱਸਾਂ ਦੀ ਬਣਤਰ ਇਕ ਨਵੀਂ ਦਿੱਖ ਪ੍ਰਦਾਨ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਹ ਬੱਸਾਂ ਆਮ ਲੋਕਾਂ ਨੂੰ ਆਕਰਸ਼ਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਵਿੱਚ ਲਗਜ਼ਰੀ ਬੱਸ ਵਰਗੀਆਂ ਸਹੂਲਤਾਂ ਮਿਲਣਗੀਆਂ ਪਰੰਤੂ ਕਿਰਾਇਆ ਆਮ ਬੱਸਾਂ ਵਾਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹਨਾਂ ਬੱਸਾਂ ਦੀ ਆਮਦ ਨਾਲ ਪੀ.ਆਰ.ਟੀ.ਸੀ. ਦੀਆਂ ਆਪਣੀਆਂ ਬੱਸਾਂ ਦਾ ਫਲੀਟ ਪੂਰਾ ਹੋ ਜਾਵੇਗਾ ਉਥੇ ਨਾਲ ਹੀ ਰੋਜ਼ਾਨਾ 3.57 ਲੱਖ ਕਿਲੋਮੀਟਰ ਸਫ਼ਰ ਪੂਰਾ ਕਰਨਗੀਆਂ। 

ਇਸ ਮੌਕੇ ਐਮ.ਡੀ. ਸ. ਨਾਰੰਗ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਸਾਰੇ ਬੰਦ ਪਏ ਰੂਟਾਂ ‘ਤੇ ਆਪਣੀਆਂ ਬੱਸਾਂ ਚਲਾ ਦਿੱਤੀਆਂ ਹਨ, ਜਿਸ ਨਾਲ ਪੀਆਰਟੀਸੀ ਦੀ ਰੋਜ਼ਾਨਾ ਆਮਦਨ ਜੋ ਕਿ ਪਹਿਲਾਂ 106 ਲੱਖ ਰੁਪਏ ਸੀ ਜੋ ਕਿ 17 ਲੱਖ ਰੁਪਏ ਪ੍ਰਤੀ ਦਿਨ ਵਧਕੇ 123 ਲੱਖ ਰੁਪਏ ਪ੍ਰਤੀ ਦਿਨ ਹੋ ਚੁੱਕੀ ਹੈ। ਜਦੋਂਕਿ 100 ਨਵੀਆਂ ਬੱਸਾਂ ਤੋਂ ਉਮੀਦ ਹੈ ਕਿ 10-12 ਲੱਖ ਰੁਪਏ ਦਾ ਪ੍ਰਤੀਦਿਨ ਹੋਰ ਇਜਾਫ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਧੀ ਹੋਈ ਆਮਦਨ ਨਾਲ ਪੀਆਰਟੀਸੀ ਨੂੰ ਆਪਣੇ ਵਰਕਰਾਂ ਦੀਆਂ ਸਾਲਾਂ ਤੋਂ ਰੁੱਕੀਆਂ ਹੋਈਆਂ ਦੇਣਦਾਰੀਆਂ ਕਲੀਅਰ ਕਰਨ ਵਿੱਚ ਮਦਦ ਹੋਵੇਗੀ ਅਤੇ ਪੀ.ਆਰ.ਟੀ.ਸੀ ਦੇ ਵਰਕਰ ਸਮੇਂ ਸਿਰ ਅਦਾਇਗੀਆਂ ਹੋਣ ਕਾਰਨ ਹੋਰ ਤਨਦੇਹੀ ਤੇ ਮਿਹਨਤ ਨਾਲ ਕੰਮ ਕਰਨਗੇ ਜਿਸ ਨਾਲ ਆਮ ਜਨਤਾ ਨੂੰ ਵੀ ਸਹੂਲਤ ਮਿਲੇਗੀ ਜਿਸ ਕਰਕੇ ਵਰਕਰਾਂ ਵਿੱਚ ਵੀ ਇਸ ਦਾ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ।

ਨੰ: ਲਸਪ(ਪ੍ਰੈ.ਰੀ.)-18/50

Facebook Comments