Rajindra Hospital Patiala doctors gets the first dose of Covid

January 16, 2021 - PatialaPolitics

ਕੋਰੋਨਾ ਟੀਕਾਕਰਣ ਮੁਹਿੰਤ ਤਹਿਤ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਵਾਰਡ ਨੰਬਰ 5 ਵਿਖੇ ਬਣਾਏ ਗਏ ਟੀਕਾਕਰਣ ਕੇਂਦਰ ਵਿਖੇ ਡਾਕਟਰਾਂ ਤੇ ਸਿਹਤ ਕਾਮਿਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੋਵਿਡ ਕੇਅਰ ਸੈਂਟਰ ਇੰਚਾਰਜ ਸੁਰਭੀ ਮਲਿਕ ਨੇ ਦੱਸਿਆ ਕਿ ਟੀਕਾਕਰਣ ਦੀ ਸ਼ੁਰੂਆਤ ਨਰਸਿੰਗ ਸਿਸਟਰ ਗੁਰਕਿਰਨ ਰਾਹੀ ਕੀਤੀ ਗਈ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ ਹਰਨਾਮ ਸਿੰਘ ਰੇਖੀ, ਡਿਪਟੀ ਐਮ.ਐਸ. ਡਾ. ਵਿਨੋਦ ਕੁਮਾਰ ਡੰਗਵਾਲ ਦੀ ਦੇਖ ਰੇਖ ਹੇਠ ਸਿਵਲ ਸਰਜਨ ਦਫ਼ਤਰ ਤੋਂ ਨੋਡਲ ਅਫਸਰ ਸਜਿਲਾ ਖਾਨ ਤੇ ਮੈਡੀਕਲ ਕਾਲਜ ਦੇ ਨੋਡਲ ਅਫਸਰ ਡਾ. ਸਿੰਮੀ ਉਬਰਾਏ ਤੇ ਉਨ੍ਹਾਂ ਦੀ ਟੀਮ ਡਾ. ਬੱਲਪ੍ਰੀਤ ਕੌਰ ਅਤੇ ਡਾ. ਵਿਸ਼ਾਲ ਮਲਹੋਤਰਾ ਨੇ ਇਸ ਕੰਮ ਨੂੰ ਨੇਪਰੇ ਚੜ੍ਹਾਇਆ।
ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਅੱਜ ਮੈਡੀਸਨ ਦੇ ਮੁਖੀ ਤੇ ਪ੍ਰੋਫੈਸਰ ਡਾ. ਰਮਿੰਦਰਪਾਲ ਸਿੰਘ ਸਿਬੀਆ, ਡਿਪਟੀ ਮੈਡੀਕਲ ਸੁਪਰਡੰਟ ਟੀ.ਬੀ. ਹਸਪਤਾਲ ਡਾ ਵਿਸ਼ਾਲ ਚੋਪੜਾ, ਮੁਖੀ ਐਸ.ਪੀ.ਐਮ. ਵਿਭਾਗ, ਡਾ ਸਿੰਮੀ ਉਬਰਾਏ, ਐਨਸਥੀਸੀਆ ਵਿਭਾਗ ਦੇ ਪ੍ਰੋਫੈਸਰ ਡਾ. ਤ੍ਰਿਪਤ ਬਿੰਦਰਾ, ਡਾ. ਅਰਦਮਨ ਸਿੰਘ ਰਿਟਾਇਰਡ ਸੀਨੀਅਰ ਫੈਕਲਿਟੀ ਮੈਡੀਸਨ ਅਤੇ ਮੇਲ ਸਟਾਫ ਨਰਸ ਸਪਿੰਦਰ ਸਿੰਘ ਆਦਿ ਨੂੰ ਕੋਵਿਡ ਵੈਕਸੀਨ ਲਗਾਈ ਗਈ। ਇਸ ਤੋਂ ਬਾਅਦ ਅੱਧੇ ਘੰਟੇ ਲਈ ਸਾਰਿਆਂ ਨੂੰ ਨਿਰੀਖਣ ਲਈ ਇੱਕ ਵੱਖਰੇ ਵਾਰਡ ਵਿੱਚ ਰੱਖਿਆ ਗਿਆ, ਜਿਸ ਲਈ ਐਮਰਜੰਸੀ ਦਵਾਈਆ ਦੀ ਕਿੱਟ ਦਾ ਪੂਰਾ-ਪੂਰਾ ਪ੍ਰਾਬੰਧ ਕੀਤਾ ਹੋਇਆ ਸੀ।
ਵਰਨਣ ਯੋਗ ਹੈ ਕਿ ਵੈਕਸੀਨ ਲਗਾਉਣ ਤੋ ਬਾਅਦ ਕਿਸੇ ਵੀ ਤਰ੍ਰਾ ਦਾ ਕੋਈ ਵੀ ਸਾਇਡਇਫੈਕਟ ਨਹੀ ਪਾਇਆ ਗਿਆ ਅਤੇ ਅੱਧੇ ਘੰਟੇ ਬਾਅਦ ਸਾਰਿਆ ਨੂੰ ਵਾਪਿਸ ਭੇਜ ਦਿੱਤਾ ਗਿਆ। ਵੈਕਸੀਨ ਦੀ ਦੂਜੀ ਖੁਰਾਕ 28 ਦਿਨਾ ਬਾਅਦ ਲੱਗੇਗੀ ਜਿਸ ਲਈ ਸਾਰਿਆ ਨੂੰ ਟੈਲੀਫੂਨਿਕ ਮੈਸੇਜ ਰਾਹੀ ਸੁਨੇਹਾ ਭੇਜ਼ ਦਿੱਤਾ ਜਾਵੇਗਾ।