Ravinderpal Prince Lamba appointed District President of Trade and Commerce Wing of Akali Dal

September 2, 2021 - PatialaPolitics

ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਕਾਲੀ ਦਲ ਦੇ ਟਰੇਡ ਐਂਡ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ
-ਪ੍ਰਿੰਸ ਲਾਂਬਾ ਕਈ ਦਹਾਕਿਆਂ ਤੋਂ ਲੜ ਰਹੇ ਹਨ ਵਪਾਰੀਆਂ ਦੇ ਹੱਕਾਂ ਦੀ ਲੜਾਈ: ਐਨ.ਕੇ. ਸ਼ਰਮਾ
ਪਟਿਆਲਾ, 1 ਸਤੰਬਰ
ਪਿਛਲੇ ਕਈ ਦਹਾਕਿਆਂ ਤੋਂ ਵਾਪਰੀਆਂ ਦੇ ਹਿੱਤਾਂ ’ਤੇ ਠੋਕ ਦੇ ਪਹਿਰਾ ਦੇ ਰਹੇ
ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੂੰ ਸ਼੍ਰੋਮਣੀ ਅਕਾਲੀ ਦਲ  ਨੇ ਪਾਰਟੀ ਦੇ ਟਰੇਡ ਐਂਡ
ਵਪਾਰ ਵਿੰਗ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਵਿੰਗ ਦੇ ਪ੍ਰਧਾਨ
ਸ੍ਰੀ ਐਨ.ਕੇ. ਸ਼ਰਮਾ ਅਤੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਪਾਲ
ਜੁਨੇਜਾ ਨੇ ਨਿਯੁਕਤੀ ਪੱਤਰ ਸੋਂਪਿਆ। ਇਸ ਮੌਕੇ ਸ੍ਰੀ ਐਨ.ਕੇ.ਸ਼ਰਮਾ ਨੇ ਕਿਹਾ ਕਿ
ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਦਾ ਪਟਿਆਲਾ ਦੇ ਵਪਾਰੀਆਂ ਵਿਚ ਵੱਡਾ ਅਧਾਰ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਸਰਕਾਰ ਭਾਵੇਂ ਕੋਈ ਵੀ ਹੋਵੇ ਜਦੋਂ ਵੀ ਵਪਾਰੀਆਂ ’ਤੇ
ਕੋਈ ਭੀੜ ਪਈ ਤਾਂ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੇ ਛਾਤੀ ਡਾਹ ਕੇ ਵਪਾਰੀਆਂ ਦੇ
ਹਿੱਤਾਂ ਦੀ ਰੱਖਿਆ ਕੀਤੀ। ਇਹੀ ਕਾਰਨ ਹੈ ਕਿ ਸ੍ਰ. ਲਾਬਾਂ ਦੇ ਨਾਲ ਵੱਡਾ ਵਪਾਰੀ ਵਰਗ
ਹਰ ਤਰ੍ਹਾਂ ਦੇ ਭੇਦਭਾਵ ਨੂੰ ਤਿਆਗ ਦੇ ਜੁੜਿਆ ਹੋਇਆ ਹੈ। ਕੋਰੋਨਾ ਮਹਾਂਮਾਰੀ ਵਿਚ ਲਾਕ
ਡਾਉਨ ਦੇ ਦੌਰਾਨ ਜਦੋਂ ਕਾਰੋਬਾਰ ਠੱਪ ਹੋ ਗਏ ਸਨ ਅਤੇ ਕਾਂਗਰਸ ਸਰਕਾਰ ਨੇ ਵਪਾਰੀਆਂ
’ਤੇ ਟੈਕਸ ਅਤੇ ਬਿਜਲੀ ਬਿਲਾਂ ਨੂੰ ਲੈ ਕੇ ਸਿਕੰਜਾ ਕਸਣਾ ਸ਼ੁਰੂ ਕੀਤਾ ਤਾਂ ਰਵਿੰਦਰਪਾਲ
ਸਿੰਘ ਪ੍ਰਿੰਸ ਲਾਂਬਾ ਨੇ ਵੱਡੀ ਲੜਾਈ ਲੜੀ ਸੀ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ
ਪ੍ਰਿੰਸ ਲਾਂਬਾ ਇੱਕ ਵਪਾਰੀ ਆਗੂ ਹੋਣ ਦੇ ਨਾਲ ਨਾਲ  ਅਕਾਲੀ ਦਲ ਦੇ  ਜੁਝਾਰੁ ਅਤੇ
ਵਫਾਦਾਰ ਸਿਪਾਹੀ ਹਨ,ਜਿਨ੍ਹਾਂ ਨੇ ਹਮੇਸ਼ਾਂ ਹੀ ਹਰ ਮੋਰਚੇ ’ਤੇ ਡੱਟ ਕੇ ਲੜਾਈ ਲੜੀ। ਨਵ
ਨਿਯੁਕਤ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੇ ਇਸ ਨਿਯੁਕਤੀ ਲਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਐਨ.ਕੇ.
ਸ਼ਰਮਾ ਅਤੇ ਹਰਪਾਲ ਜੁਨੇਜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਵੀ ਸ਼ਹਿਰ ਦੇ
ਵਪਾਰੀਆਂ ਦੀ ਲੜਾਈ ਲੜਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵਧ ਗਈ
ਹੈ। ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੀਨੀਅਰ ਆਗੂ ਸੁਖਬੀਰ ਸਿੰਘ
ਸਨੌਰ ਅਤੇ ਅਕਾਸ ਬੋਕਸਰ ਵੀ ਹਾਜਰ ਸਨ।
ਫੋਟੋ ਕੈਪਸ਼ਨ: ਅਕਾਲੀ ਦਲ ਦੇ ਟਰੇਂਡ ਐਂਡ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਅਤੇ
ਪ੍ਰਧਾਨ ਹਰਪਾਲ ਜੁਨੇਜਾ ਨਵ ਨਿਯੁਕਤ ਪ੍ਰਧਾਨ ਰਵਿੰਰਪਾਲ ਸਿੰਘ ਪ੍ਰਿੰਸ ਲਾਂਬਾ ਨੂੰ
ਨਿਯੁਕਤੀ ਪੱਤਰ ਸੌਂਪਦੇ ਹੋਏ।