Patiala Politics

Patiala News Politics

SAD demands countermanding of Punjab MC Elections 2017


The Shiromani Akali Dal (SAD) today demanded immediate countermanding of municipal elections at four places following firing and large scale violence even as it demanded action against officials who did not issue no objection certificates to its candidates.ਸ਼੍ਰੋਮਣੀ ਅਕਾਲੀ ਦਲ ਨੇ ਚਾਰ ਥਾਵਾਂ ਉੱਤੇ ਹੋਈ ਗੋਲੀਬਾਰੀ ਅਤੇ ਹਿੰਸਾ ਮਗਰੋਂ ਉੱਥੇ ਮਿਉਂਸੀਪਲ ਚੋਣਾਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਪਾਰਟੀ ਨੇ  ਉਹਨਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ, ਜਿਹਨਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਜਾਰੀ ਕੀਤੇ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਵੱਖ ਵੱਖ ਥਾਵਾਂ ਉੱਤੇ ਹੋਈਆਂ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਦੇ ਫੋਟੋਆਂ ਸਮੇਤ ਸਬੂਤ ਸੂਬੇ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਸੌਂਪੇ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਫਿਰੋਜ਼ਪੁਰ ਜ਼ਿਲਾ ਵਿਚ ਪੈਂਦੀਆਂ ਮੱਲਾਂਵਾਲਾ ਅਤੇ ਮੱਖੂ ਦੀਆਂ ਨਗਰ ਪੰਚਾਇਤਾਂ, ਪਟਿਆਲਾ ਜ਼ਿਲਾ ਵਿਚ ਪੈਂਦੀ ਘਨੌਰ ਅਤੇ ਮੋਗਾ ਜ਼ਿਲਾ ਵਿਚ ਪੈਂਦੀ ਬਾਘਾਪੁਰਾਣਾ ਦੀਆਂ ਨਗਰਪਾਲਿਕਾਵਾਂ ਦੀ ਚੋਣਾਂ ਤੁਰੰਤ ਰੱਦ ਕੀਤੀਆਂ ਜਾਣ। ਵਫ਼ਦ ਨੇ ਸੂਬੇ ਦੇ ਚੋਣ ਕਮਿਸ਼ਨਰ(ਐਸਈਸੀ) ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਇਹਨਾਂ ਚਾਰੇ ਥਾਂਵਾਂ ਉੱਤੇ ਹਿੰਸਾ ਹੋਈ ਹੈ। ਵਫ਼ਦ ਨੇ ਦੱਿਸਆ ਕਿ ਇਸ ਬਾਰੇ ਪਿਛਲੇ ਤਿੰਨ ਦਿਨਾਂ ਤੋਂ ਐਸਈਸੀ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ ਕਿ ਉਪਰੋਕਤ ਥਾਵਾਂ ਉੱਤੇ ਜ਼ਿਲ•ਾ ਪ੍ਰਸਾਸ਼ਨ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉੱਕਾ ਪਰਵਾਹ ਨਹੀਂ ਕੀਤੀ ਜਾ ਰਹੀ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਮਾਨਾਂਵਾਲਾ ਅਤੇ ਮੱਖੂ ਦੇ ਮਾਮਲੇ ਵਿਚ ਕੱਲ• ਸੂਬੇ ਦੇ ਚੋਣ ਕਮਿਸ਼ਨਰ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਬਾਵਜੂਦ ਇੱਥੇ ਕਿਸੇ ਵੀ ਅਕਾਲੀ ਉਮੀਦਵਾਰ ਨੂੰ ਐਨਓਸੀ ਨਹੀਂ ਦਿੱਤੇ ਗਏ। ਉਹਨਾਂ ਅੱਗੇ ਦੱਸਿਆ ਕਿ ਅੱਜ ਜਦੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਜ਼ਿਲ•ਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਮਾਨ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਲਈ ਮੱਖੂ ਵਿਚ ਮਾਰਕੀਟ ਕਮੇਟੀ ਦੇ ਦਫ਼ਤਰ ਜਾ ਰਹੇ ਸਨ ਤਾਂ ਕਾਂਗਰਸੀ ਗੁੰਡਿਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਹਮਲੇ ਵਿਚ ਅਵਤਾਰ ਜ਼ੀਰਾ ਜ਼ਖ਼ਮੀ ਹੋ ਗਏ ਅਤੇ ਗੁੰਡਾ ਅਨਸਰਾਂ ਨੇ ਵਰਦੇਵ ਮਾਨ ਅਤੇ ਉੁਹਨਾਂ ਦੇ ਸਮਰਥਕਾਂ ਦੇ ਵਾਹਨਾਂ ਦੀ ਤੋੜ ਭੰਨ ਕੀਤੀ। ਉਹਨਾਂ ਕਿਹਾ ਕਿ ਅਵਤਾਰ ਜ਼ੀਰਾ ਦੀ ਕਾਰ ਉੱਤੇ ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਉਹਨਾਂ ਦੀ ਕਾਰ ਨੂੰ ਚੀਰਦੀ ਹੋਈ ਨਿਕਲ ਗਈ।

ਅਕਾਲੀ ਆਗੂ ਨੇ ਕਿਹਾ ਕਿ ਇਸੇ ਤਰਾਂ ਬਾਘਾਪੁਰਾਣਾ ਵਿਚ ਜਦੋਂ ਅਕਾਲੀ ਵਰਕਰ ਐਸਡੀਐਮ ਦੇ ਦਫਤਰ ਵਿਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਜਾ ਰਹੇ ਸਨ ਤਾਂ ਕਾਂਗਰਸੀ ਗੁੰਡਿਆਂ ਨੇ ਹਮਲਾ ਕਰਦਿਆਂ ਉਹਨਾਂ ਦੇ ਕਾਗਜ਼ ਖੋਹ ਕੇ ਪਾੜ ਦਿੱਤੇ। ਉਹਨਾਂ ਦੱਸਿਆ ਕਿ ਇਸ ਹਮਲੇ ਕਾਰਣ 15 ਉਮੀਦਵਾਰਾਂ ਵਿਚੋਂ 14 ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰ ਸਕੇ। ਇੰਨਾ ਹੀ ਨਹੀਂ ਇਸ ਹਮਲੇ ਵਿਚ ਬਾਘਾਪੁਰਾਣਾ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਬਾਂਹ ਟੁੱਟ ਗਈ ਅਤੇ 7 ਹੋਰ ਅਕਾਲੀ ਵਰਕਰ ਜ਼ਖ਼ਮੀ ਹੋ ਗਏ। ਬਾਕੀ ਜ਼ਖ਼ਮੀਆਂ ਵਿਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ ਅਤੇ ਸਰਕਲ ਪ੍ਰਧਾਨ ਬਲਤੇਜ ਸਿੰਘ ਵੀ ਸ਼ਾਮਿਲ ਹਨ।

ਡਾਕਟਰ ਚੀਮਾ ਨੇ ਕਿਹਾ ਕਿ ਘਨੌਰ ਵਿਚ ਸਥਾਨਕ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸਰਪ੍ਰਸਤੀ ਵਾਲੇ ਕਾਂਗਰਸੀ ਗੁੰਡਿਆਂ ਨੇ ਐਸਡੀਐਮ ਦੇ ਦਫ਼ਤਰ ਵਿਚ ਅਕਾਲੀ ਉਮੀਦਵਾਰਾਂ ਤੋਂ ਨਾਮਜ਼ਦਗੀ ਕਾਗਜ਼ ਖੋਹ ਕੇ ਪਾੜ ਦਿੱਤੇ। ਉਹਨਾਂ ਕਿਹਾ  ਕਿ ਐਸਡੀਐਮ ਨੇ ਵਾਰਡ ਨੰਬਰ 12 ਤੋਂ ਅਕਾਲੀ ਉਮੀਦਵਾਰ ਕੁਲਦੀਪ ਸਿੰਘ ਦੇ ਕਾਗਜ਼ ਲੈਣ ਤੋਂ ਇਨਕਾਰ ਕਰ ਦਿੱਤਾ ਜਦਕਿ ਉਹ ਦੁਪਹਿਰ 12 ਵਜੇ ਤੋਂ ਐਸਡੀਐਮ ਦੇ ਦਫ਼ਤਰ ਵਿਚ ਬੈਠਾ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਦਨ ਲਾਲ ਜਲਾਲਪੁਰ ਦੇ ਭਰਾ ਅਤੇ ਕਾਂਗਰਸੀ ਕਾਰਕੁੰਨ ਰਜਿੰਦਰ ਸਿੰਘ ਨੇ ਕੁਲਦੀਪ ਸਿੰਘ ਅਤੇ ਉਸ ਦੇ ਬੇਟੇ ਦੀ ਕੁੱਟ ਮਾਰ ਕੀਤੀ।ਉਹਨਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਦੁਆਰਾ ਕੀਤੀ ਖਿੱਚ ਧੂਹ ਦੌਰਾਨ ਅਕਾਲੀ ਦਲ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਨਾਲ ਧੱਕਾਮੁੱਕੀ ਕੀਤੀ ਗਈ।

ਡਾਕਟਰ ਚੀਮਾ ਨੇ ਦੱਸਿਆ ਕਿ ਖੇਮਕਰਨ ਵਿਚ ਵੀ 13 ਉਮੀਦਵਾਰਾਂ ਦੇ ਘਰਾਂ ਉੱਤੇ ਪੁਲਿਸ ਦੇ ਛਾਪੇ ਪਵਾ ਕੇ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।

Facebook Comments