Patiala Politics

Patiala News Politics

Sand Price reduced by 10 rupees in Patiala

ਪੰਜਾਬ ਸਰਕਾਰ ਵਲੋਂ ਰੇਤੇ ਦਾ ਭਾਅ 5.50 ਰੁਪਏ ਘਣ ਫੁੱਟ ਨਿਰਧਾਰਿਤ ਕਰਨ ਪਟਿਆਲਾ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ ਕਰਨ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਤਹਿਤ ਰੇਤੇ ਦਾ ਪ੍ਰਤੀ ਫੁੱਟ ਭਾਅ 30-32 ਰੁਪਏ ਤੋਂ ਘਟਕੇ 20-22 ਰੁਪਏ ਪ੍ਰਤੀ ਘਣ ਫੁੱਟ ਤੱਕ ਆ ਗਿਆ ਹੈ, ਇਸ ਭਾਅ ‘ਚ 5.50 ਰੁਪਏ ਘਣ ਫੁੱਟ ਰੇਤੇ ਦੀ ਖੱਡ ਤੋਂ ਭਰਾਈ ਤੋਂ ਬਾਅਦ ਆਮ ਲੋਕਾਂ ਤੱਕ ਢੋਆ ਢੁਆਈ ਅਤੇ ਲੁਹਾਈ ਆਦਿ ਦੇ ਖਰਚ ਵੀ ਸ਼ਾਮਲ ਹਨ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਉਪਰ ਰੇਤੇ ਦੇ ਭਾਅ ਨਿਰਧਾਰਿਤ ਕੀਤੇ ਜਾਣ ਮਗਰੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲੋਕਾਂ ਤੱਕ ਵਾਜਿਬ ਦਰਾਂ ‘ਤੇ ਰੇਤਾ ਪੁੱਜਦਾ ਕਰਨ ਲਈ ਮੁਕੰਮਲ ਪਾਰਦਰਸ਼ਤਾ ਲਿਆਂਦੀ ਹੈ, ਜਿਸ ਨਾਲ ਆਮ ਲੋਕਾਂ ਦੇ ਨਾਲ ਟਰਾਂਸਪੋਰਟਰਾਂ ਤੇ ਥੋਕ ਦੇ ਵਪਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਪਣੇ ਮਕਾਨਾਂ, ਦੁਕਾਨਾਂ ਜਾਂ ਹੋਰ ਅਦਾਰਿਆਂ ਦੀ ਉਸਾਰੀ ਕਾਰਜਾਂ ਦੇ ਨਾਲ-ਨਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਸਸਤਾ ਰੇਤਾ ਪ੍ਰਾਪਤ ਕਰਕੇ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਜੇਕਰ ਮਹਿੰਗਾ ਰੇਤਾ ਵੇਚਣ ਸਬੰਧੀ ਕੋਈ ਸ਼ਿਕਾਇਤ ਧਿਆਨ ਵਿਚ ਆਉਂਦੀ ਹੈ ਤਾਂ ਲੋਕ ਸਬੰਧਤ ਐਸ.ਡੀ.ਐਮ. ਦਫ਼ਤਰ, ਮਾਈਨਿੰਗ ਵਿਭਾਗ ਜਾਂ ਉਨ੍ਹਾਂ ਦੇ ਦਫ਼ਤਰ ਵਿਖੇ ਸਿੱਧਾ ਸੰਪਰਕ ਕਰ ਸਕਦੇ ਹਨ।
ਇਸ ਦੌਰਾਨ ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਐਸ.ਡੀ.ਓ. ਵਰੁਣ ਗਰਗ ਨੇ ਦੱਸਿਆ ਕਿ ਵਿਭਾਗ ਵਲੋਂ ਮੋਬਾਇਲ ਐਪ ਰਾਹੀਂ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਖੁਦਾਈ ਤੇ ਢੋਆ ਢੁਆਈ ਨੂੰ ਚੈਕ ਕਰਨ ਸਮੇਤ ਡੀ-ਸਿਲਟਿੰਗ ਸਾਇਟ ਤੋਂ ਠੇਕੇਦਾਰਾਂ ਵਲੋਂ ਜਾਰੀ ਪਰਚੀ ਉੱਪਰ ਕਿਊ-ਆਰ ਕੋਡ ਸਕੈਨ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਉਸ ਪਰਚੀ ਨੂੰ ਪੰਜਾਬ ਭਰ ਵਿਚ ਕਿਤੇ ਵੀ ਸਕੈਨ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਰੇਤੇ ਦੀ ਟਰਾਲੀ ਜਾਂ ਟਿੱਪਰ ਕਿਸ ਖੱਡ ਵਿਚੋਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੇਤਾ ਦੀ ਪੁਟਾਈ ‘ਚ ਪਾਰਦਰਸ਼ਤਾ ਆਈ ਹੈ ਅਤੇ ਰੇਤਾ ਸਸਤੇ ਭਾਅ ‘ਤੇ ਆਮ ਲੋਕਾਂ ਤੱਕ ਪੁੱਜਣਾ ਯਕੀਨੀ ਬਣਿਆ ਹੈ।
ਇਸੇ ਦੌਰਾਨ ਪਟਿਆਲਾ ‘ਚ ਰੇਤਾ ਦਾ ਕੰਮ ਕਰਦੇ ਓਮ ਪ੍ਰਕਾਸ਼ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਰੇਤਾ ਖੱਡ ਤੋਂ ਹੀ ਬਹੁਤ ਮਹਿੰਗੇ ਭਾਅ ਮਿਲਦਾ ਸੀ ਜਿਸ ਕਰਕੇ ਆਮ ਲੋਕਾਂ ਤੱਕ ਵੀ ਰੇਤਾ ਅੱਗੇ ਮਹਿੰਗੇ ਭਾਅ ਵੇਚਣਾ ਪੈਂਦਾ ਸੀ ਪਰੰਤੂ ਹੁਣ ਇਸ ਰੇਤਾ ਦਾ ਖੱਡ ‘ਤੇ ਭਰਾਈ ਦਾ ਭਾਅ 5.50 ਰੁਪਏ ਮਿਥੇ ਜਾਣ ਨਾਲ ਉਨ੍ਹਾਂ ਨੂੰ ਰੇਤਾ ਵਾਜਬ ਭਾਅ ‘ਤੇ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣ 20 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਵੇਚਦੇ ਹਾਂ ਜੋਕਿ 10 ਤੋਂ 12 ਰੁਪਏ ਘਣ ਫੁੱਟ ਦੇ ਹਿਸਾਬ ਨਾਲ ਸਿੱਧਾ ਹੀ ਸਸਤਾ ਹੋਇਆ ਹੈ।

Video🔴👇

Facebook Comments