Patiala Politics

Patiala News Politics

Segregation of solid waste begins at Patiala


”ਇੱਥੇ ਸਨੌਰੀ ਅੱਡੇ ਨੇੜੇ ਪਿਛਲੇ ਕਰੀਬ 40 ਸਾਲ ਦੇ ਵਧ ਤੋਂ ਸਮੇਂ ਤੋਂ ਕੂੜੇ ਦੇ ਲੱਗੇ ਢੇਰ ‘ਤੇ ਪਏ 2 ਲੱਖ ਟਨ ਕੁੜੇ ਤੋਂ ਪਟਿਆਲਾ ਵਾਸੀਆਂ ਖਾਸ ਕਰਕੇ ਇਲਾਕਾ ਨਿਵਾਸੀਆਂ ਨੂੰ ਹੁਣ ਛੁਟਕਾਰਾ ਮਿਲ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਅਰੰਭੇ ਕਈ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣ ਲਈ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।” ਇਹ ਪ੍ਰਗਟਾਵਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ।
ਸ੍ਰੀ ਸੰਜੀਵ ਸ਼ਰਮਾ ਅੱਜ ਇੱਥੇ ਸਨੌਰੀ ਅੱਡੇ ਨੇੜੇ ਕੂੜੇ ਦੇ ਢੰਪ ਕੋਲ ਬਾਇਉ-ਮਾਇਨਿੰਗ ਰੈਮੀਡੇਸ਼ਨ ਮਸ਼ੀਨ ਨਾਲ ਕੁੜੇ ਵਿੱਚੋਂ ਠੋਸ ਕੂੜਾ ਤੇ ਗਿੱਲਾ ਕੂੜਾ ਵੱਖੋ-ਵੱਖ ਕਰਨ ਦੇ ਕਰੀਬ 20 ਲੱਖ ਰੁਪਏ ਦੇ ਇੱਕ ਅਹਿਮ ਪ੍ਰਾਜੈਕਟ ਦੀ ਸ਼ੁਰੂਆਤ ਸਮੇਂ ਪੁੱਜੇ ਸਨ। ਇਸ ਸਮੇਂ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਜੇਸ਼ ਸ਼ਰਮਾ ਅਤੇ ਏ.ਡੀ.ਸੀ. (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਮੁਢਲੇ ਦੌਰ ‘ਚ ਇੱਥੇ ਸਨੌਰ ਰੋਡ ‘ਤੇ ਸਥਿਤ ਇਸ ਪੁਰਾਣੇ ਕੂੜੇ ਦੇ ਢੇਰ ‘ਤੇ ਇੱਕ ਮਸ਼ੀਨ ਲਗਾਈ ਗਈ ਅਤੇ ਜਲਦ ਹੀ ਤਿੰਨ ਮਸ਼ੀਨਾਂ ਹੋਰ ਚਾਲੂ ਹੋਣਗੀਆਂ, ਜਿਸ ‘ਤੇ 20 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਬਾਅਦ ਇੱਕ ਵੱਡਾ ਬਾਇਉਮਾਇਨਿੰਗ ਪਲਾਟ ਵੀ ਲਗਾਇਆ ਜਾਵੇਗਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਨਾਲ ਸ਼ਹਿਰ ਪਟਿਆਲਾ ਦਾ ਸਾਰਾ ਕੂੜਾ ਜੋ ਕਿ ਪਿਛਲੇ ਤਕਰੀਬਨ 40 ਸਾਲ ਤੋਂ ਵੱਧ ਸਮੇਂ ਤੋਂ ਇਸ ਡੰਪ ‘ਤੇ ਸੁਟਿਆ ਜਾ ਰਿਹਾ ਸੀ ਅਤੇ ਇੱਥੇ 2 ਲੱਖ ਟੱਨ ਤੋ ਵੱਧ ਕੂੜਾ ਇਕੱਠਾ ਹੋਣ ਕਾਰਨ ਨੇੜਲੀਆਂ ਕਲੋਨੀਆਂ ਤੇ ਆਲੇ ਦੁਆਲੇ ਦੀ ਤਕਰੀਬਨ 50 ਹਜ਼ਾਰ ਤੋਂ ਵਧੇਰੇ ਆਬਾਦੀ ਅਤੇ ਪਟਿਆਲਾ-ਸਨੌਰ-ਦੇਵੀਗੜ੍ਹ-ਚੀਕਾ ਸੜ੍ਹਕ ‘ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨੂੰ ਵੱਡੀ ਰਾਹਤ ਮਿਲੇਗੀ।
ਇਸ ਸਮੇਂ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਨਿਗਮ ਨੇ ਪੁਰਾਣੇ ਪਏ ਕੁੜੇ ਨੂੰ ਵੱਖ ਕਰਕੇ ਖਾਦ, ਕੋਲੇ ਦੀ ਥਾਂ ਵਰਤਿਆ ਜਾ ਸਕਣ ਵਾਲਾ ਬਾਲਣ (ਆਰ.ਡੀ.ਐਫ.) ਬਣਾਇਆ ਜਾ ਰਿਹਾ ਹੈ ਇਸ ਨਾਲ ਜਿੱਥੇ ਪੁਰਾਣਾ ਕੂੜਾ ਖਤਮ ਹੋਵੇਗਾ ਉਥੇ ਹੀ ਜਗ੍ਹਾ ਵੀ ਖਾਲੀ ਹੋਵੇਗੀ। ਸ. ਖਹਿਰਾ ਨੇ ਦੱਸਿਆ ਕਿ ਨਿਗਮ ਨੇ ਇਸ ਤੋਂ ਨਿਕਲਣ ਵਾਲੀ ਖਾਦ ਅਤੇ ਬਾਲਣ ਦੀ ਸਦਵਰਤੋਂ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਰਾਬਤਾ ਕੀਤਾ ਹੈ। ਖਾਦ ਖੇਤੀਬਾੜੀ ਤੇ ਬਾਗਬਾਨੀ ਲਈ ਵਰਤਣ ਲਈ ਵਾਜਬ ਭਾਅ ‘ਤੇ ਵੇਚੀ ਜਾ ਸਕੇਗੀ ਤੇ ਬਾਲਣ ਵੀ ਭੱਠਿਆਂ ਤੇ ਫੈਕਟਰੀਆਂ ਨੂੰ ਭੇਜਿਆ ਜਾਵੇਗਾ ਤੇ ਇਸ ਨਾਲ ਆਉਣ ਵਾਲੇ ਦਿਨਾਂ ਵਿਚ ਕੂੜੇ ਤੋਂ ਕਾਫੀ ਨਿਜ਼ਾਤ ਮਿਲਣ ਦੀ ਸੰਭਾਵਨਾ ਹੈ।
ਇਸ ਮੌਕੇ ਕੌਂਸਲਰ ਸ੍ਰੀ ਗਿੱਨੀ ਨਾਗਪਾਲ, ਸ੍ਰੀ ਹਰੀਸ਼ ਕਪੂਰ, ਸ੍ਰੀ ਸੰਦੀਪ ਮਲਹੋਤਰਾ, ਸ੍ਰੀਮਤੀ ਲੀਲਾ ਰਾਣੀ, ਸ੍ਰੀਮਤੀ ਜਸਪਾਲ ਕੌਰ, ਸ੍ਰੀਮਤੀ ਰੇਖਾ ਅਗਰਵਾਲ, ਸ੍ਰੀ ਹਰੀਸ਼ ਅਗਰਵਾਲ, ਸ੍ਰੀ ਬੰਟੀ ਸਹਿਗਲ, ਸ੍ਰੀ ਸੋਹਨ ਸਿੰਘ ਆਰੇ ਵਾਲੇ, ਸ੍ਰੀ ਵਿਜੇ ਸ਼ਾਹ, ਸ੍ਰੀ ਸੂਰਜ ਮਦਾਨ, ਨਗਰ ਨਿਗਮ ਦੇ ਐਸ.ਈ. ਸ੍ਰੀ ਐਮ.ਐਮ. ਸਿਆਲ, ਐਕਸੀਐਨ ਸ੍ਰੀ ਸ਼ਾਮ ਲਾਲ ਗੁਪਤਾ, ਚੀਫ਼ ਸੈਨਟਰੀ ਇੰਸਪੈਕਟਰ ਸ੍ਰੀ ਭਗਵੰਤ ਸਿੰਘ, ਸੈਨਟਰੀ ਇੰਸਪੈਕਟਰ ਸ੍ਰੀ ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Facebook Comments
%d bloggers like this: