Patiala Politics

Patiala News Politics

Sidhu announces to turn ‘Nallahs’ into Green Belts in Punjab

ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵਗਦੇ ਖੁੱਲ੍ਹੇ ਨਾਲਿਆਂ ਦੀ ਸਮੱਸਿਆ ਨੂੰ ਢੁੱਕਵੇਂ ਢੰਗ ਨਾਲ ਹੱਲ ਕੀਤਾ ਜਾਵੇਗਾ ਅਤੇ ਇਨ੍ਹਾਂ ਨਾਲਿਆਂ ਨੂੰ ਗਰੀਨ ਬੈਲਟ ਵਿੱਚ ਤਬਦੀਲ ਕੀਤਾ ਜਾਵੇਗਾ।ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਇਹ ਪ੍ਰਗਟਾਵਾ ਪੰਜਾਬ ਸਰਕਾਰ ਅਤੇ ਨੈਸ਼ਨਲ ਇਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦਰਮਿਆਨ ਸਹੀਬੱਧ ਕੀਤੇ ਗਏ ਇੱਕ ਸਮਝੌਤੇ ਮੌਕੇ ਕੀਤਾ। ਇਸ ਸਮਝੌਤੇ ਉੱਤੇ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸ਼ਾਦ ਅਤੇ ਨੀਰੀ ਦੇ ਮੁਖੀ ਤੇ ਸਾਇੰਸਦਾਨ ਡਾ.ਐਸ.ਕੇ ਗੋਇਲ ਵੱਲੋਂ ਸਹੀ ਪਾਈ ਗਈ। ਇਸ ਮੌਕੇ ਸਥਾਨਕਸਰਕਾਰ ਵਿਭਾਗ ਪੰਜਾਬ ਦੇ ਸਲਾਹਕਾਰ ਡਾ. ਅਮਰ ਸਿੰਘ, ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ, ਸੀ.ਈ.ਓ. ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ (ਪੀ.ਐੱਮ.ਆਈ.ਡੀ.ਸੀ.) ਸ੍ਰੀ ਅਜੋਏ ਸ਼ਰਮਾਅਤੇ ਨੀਰੀ ਦੇ ਸੀਨੀਅਰ ਸਾਇੰਸਦਾਨ ਡਾ.ਰਮਨ ਸ਼ਰਮਾ ਵੀ ਮੌਜੂਦ ਸਨ। ਨਾਲਿਆਂ ਦੀ ਤਰਸਯੋਗ ਹਾਲਤ ਨੂੰ ਪੰਜਾਬ ਲਈ ਚਿੰਤਾਜਨਕ ਦੱਸਦੇ ਹੋਏ ਸ. ਸਿੱਧੂ ਨੇ ਦੱਸਿਆ ਕਿ ਇਹ ਨਾਲੇ ਕਈ ਥਾਵਾਂ ਉੱਤੇ ਢਕੇ ਹੋਏ ਹਨ ਅਤੇ ਇਨ੍ਹਾਂ ਉੱਤੇ ਦੁਕਾਨਾਂ ਬਣਾ ਲਈਆਂ ਗਈਆਂ ਸਨ ਜਿਸ ਕਰਕੇ ਇਨ੍ਹਾਂ ਵਿਚੋਂ ਗਾਰ ਕੱਢਣ ਦਾ ਕੰਮ ਕਾਫੀ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿਚਲੇ ਨਾਲਿਆਂ ਵਿੱਚ ਉਦਯੋਗਿਕ ਇਕਾਈਆਂ, ਮਰੇ ਹੋਏ ਪਸ਼ੂਆਂ ਅਤੇ ਹੋਰ ਇਮਾਰਤੀ ਸਾਮਾਨ ਤੇ ਮਲਬਾ ਆਦਿ ਸੁੱਟੇ ਜਾਣ ਕਾਰਨ ਇਹ ਜ਼ਹਿਰੀਲਾ ਰੂਪ ਅਖਤਿਆਰ ਕਰ ਗਏ ਸਨ ਅਤੇ ਇਹ ਸਮੱਸਿਆ ਨਾਲ ਨਜਿੱਠਣ ਲਈ ਕਿਸੇ ਢੁੱਕਵੇਂ ਹੱਲ ਦੀ ਲੋੜ ਸੀ, ਜੋ ਕਿ ਹੁਣ ਲੱਭ ਲਿਆ ਗਿਆ ਹੈ।ਸਥਾਨਕ ਸਰਕਾਰ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਨਾਲਿਆਂ ਦੀ ਸਫਾਈ ਦਾ ਪ੍ਰੋਜੈਕਟ ਇਸ ਵਰ੍ਹੇ ਦੇ ਮਾਰਚ ਮਹੀਨੇ ਤੋਂ ਪੜਾਅਵਾਰ ਪੰਜਾਬ ਦੇ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਦਾ ਬੁੱਢਾ ਨਾਲਾ ਸ਼ਾਮਲ ਹੋਵੇਗਾ। ਇਸ ਮੌਕੇ ਨੀਰੀ ਦੀ ਟੀਮ ਵੱਲੋਂ ਇਸ ਪ੍ਰੋਜੈਕਟ ਸਬੰਧੀ ਇੱਕ ਪ੍ਰੈਜੈਵੀ ਦਿਖਾਈ ਗਈ।ਸ.ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਅੱਖਾਂ ਦੀ ਕਿਰਕਿਰੀ ਬਣੇ ਗੰਦੇ ਨਾਲ ਸਾਫ਼ ਹੋ ਜਾਣਗੇ ਅਤੇ ਨੀਰੀ ਦੀ ਤਕਨੀਕ ਸਦਕਾ ਇਨ੍ਹਾਂ ਨਾਲਿਆਂ ਵਿੱਚ ਪੌਦੇ ਵੀ ਉਗਾਏ ਜਾਣਗੇ। ਇੰਨਾਂ ਹੀ ਨਹੀਂ ਸਗੋਂ ਉੱਚ ਪੱਧਰੀ ਤਕਨੀਕ ਦੀ ਮਦਦ ਨਾਲ ਪਾਣੀਦੀ ਸਫਾਈ ਦਾ ਕੰਮ ਵੀ ਨੇਪਰੇ ਚਾੜ੍ਹਿਆਜਾਵੇਗਾ ਅਤੇ ਇਹ ਪਾਣੀ ਸਫਾਈ ਮਗਰੋਂ ਬਾਗਬਾਨੀ ਅਤੇ ਇਥੋਂ ਤੱਕ ਕਿ ਖੇਤੀ ਲਈਵੀ ਵਰਤਿਆ ਜਾ ਸਕੇਗਾ।ਉਨ੍ਹਾਂ ਅਗਾਂਹ ਦੱਸਿਆ ਕਿ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਦੀ ਸਮਰੱਥਾ ਸੁਧਾਰਨ ਅਤੇ ਸਾਂਭ ਸੰਭਾਲ ਦੀ ਲਾਗਤ ਐਸ.ਬੀ.ਆਰ. ਤਕਨੀਕ ਵਰਤੇ ਜਾਣਦਾ ਇੱਕ ਚੌਥਾਈ ਹਿੱਸਾ ਹੋਵੇਗੀ।ਸ.ਸਿੱਧੂ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਪ੍ਰੋਜੈਕਟ ਸਬੰਧੀ ਸਭ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਅਗਲੇ ਦੋ ਵਰਿ੍ਹਆਂ ਵਿੱਚ ਮੌਜੂਦਾ ਸਥਿਤੀ ’ਚ ਹੈਰਾਨਕੁੰਨ ਅਤੇ ਸਕਾਰਾਤਮਕ ਬਦਲਾਅ ਆਵੇਗਾ।

Facebook Comments