SSC opens door for 55000 vacancies

August 20, 2018 - PatialaPolitics

ਸਟਾਫ ਸਿਲੈਕਸ਼ਨ ਬੋਰਡ ਨੇ ਦੇਸ਼ ਭਰ ਵਿਚ ਕਾਂਸਟੇਬਲ ਅਤੇ ਰਾਈਫਲ ਮੈਨ ਦੀਆਂ 55000 ਅਸਾਮੀਆਂ ਲਈ ਭਰਤੀ ਖੋਲੀ ਹੈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨੌਜਵਾਨਾਂ ਲਈ ਇਸ ਨੂੰ ਸੁਨਹਿਰੀ ਮੌਕਾ ਦੱਸਦਿਆਂ ਜ਼ਿਲੇ ਦੇ ਨੌਜਵਾਨਾਂ ਨੂੰ ਇਸ ਭਰਤੀ ਲਈ ਆਪਣੀਆਂ ਅਰਜੀਆਂ ਭੇਜਣ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਇਨਾਂ ਅਸਾਮੀਆਂ ਲਈ ਰੱਖੇ ਗਏ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰ (ਪੁਰਸ਼ ਤੇ ਔਰਤਾਂ) 17 ਸਤੰਬਰ 2018 ਤੱਕ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋ ਉਮੀਦਵਾਰ ਦਸਵੀਂ ਪਾਸ ਹਨ ਅਤੇ ਜਿੰਨਾ ਦੀ ਉਮਰ 1 ਅਗਸਤ 2018 ਨੂੰ 18 ਤੋਂ 23 ਸਾਲ ਤੱਕ ਦੀ ਹੈ ਉਹ ਇਨਾਂ ਅਸਾਮੀਆਂ ਲਈ ਯੋਗ ਹਨ। ਉਨਾਂ ਕਿਹਾ ਕਿ ਉਮੀਦਵਾਰਾਂ ਨੂੰ ਇਨਾਂ ਆਸਾਮੀਆਂ ‘ਤੇ ਲੱਗਣ ਲਈ ਲਿਖਤੀ ਟੈਸਟ ਤੇ ਸ਼ਰੀਰਿਕ ਯੋਗਤਾਵਾਂ ਆਦਿ ਮਾਪਦੰਢਾ ਨੂੰ ਪੂਰੇ ਕਰਨਾ ਲਾਜ਼ਮੀ ਹੋਵੇਗਾ।
ਇਨਾਂ ਅਸਾਮੀਆਂ ਲਈ ਅਪਲਾਈ ਕਰਨ ਉਪਰੰਤ ਉਮੀਦਵਾਰਾਂ ਵਾਸਤੇ ਲਿਖਤੀ ਟੈਸਟ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਸਬੰਧੀ ਆਪਣੇ ਨੇੜੇ ਦੇ ਸੀ.ਪਾਈਟ ਸੈਂਟਰ ਵਿਖੇ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਇਨਾਂ ਅਸਾਮੀਆਂ ਸਬੰਧੀ ਵਧੇਰੇ ਜਾਣਕਾਰੀ ਵੈਬਸਾਈਟ www.ssc.nic.in ਅਤੇ www.ghargharrozgar.punjab.gov.in ਤੋਂ ਵੀ ਲਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਨਾਂ ਅਸਾਮੀਆਂ ਤੇ ਮੁਕਾਬਲੇ ਦੇ ਇਮਤਿਹਾਨਾਂ ਦੇ ਮਾਪਦੰਢ ਪੂਰੇ ਕਰਨ ਵਾਲੇ ਉਮੀਦਵਾਰਾਂ ਨੂੰ ਇਸ ਟੈਸਟ ਲਈ ਅਪਲਾਈ ਕਰਕੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।