Patiala Politics

Patiala News Politics

Sukhbir Badal expands Akali Dal’s organisation base

ਚੰਡੀਗੜ• 20 ਫਰਵਰੀ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਅਤੇ ਮੀਤ ਪ੍ਰਧਾਨਾਂ ਵਿੱਚ ਵਾਧਾ ਕਰਦਿਆਂ ਇਸ ਵਿੱਚ ਦਲ ਦੇ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਵਾਧਾ ਕਰਦਿਆਂ ਇਸ ਵਿੱਚ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਅਨੁਸਾਰ ਸ. ਹੀਰਾ ਸਿੰਘ ਗਾਬੜੀਆ, ਸ. ਮਨਜੀਤ ਸਿੰਘ ਮੰਨਾ, ਸ. ਪਰਕਾਸ਼ ਸਿੰਘ ਗੜ੍ਰਦੀਵਾਲਾ, ਸ. ਦਰਸ਼ਨ ਸਿੰਘ ਕੋਟਫੱਤਾ, ਸ. ਇੰਦਰਇਕਬਾਲ ਸਿੰਘ ਅਟਵਾਲ, ਡਾ. ਦਲਬੀਰ ਸਿੰਘ ਵੇਰਕਾ, ਸ. ਰਘਬੀਰ ਸਿੰਘ ਰਾਜਾਸਾਂਸੀ, ਸ਼੍ਰੀ ਨੁਸਰਤ ਇਕਰਾਮ ਖਾਂ, ਬੀਬੀ ਵਨਿੰਦਰ ਕੌਰ ਲੂੰਬਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸ. ਜਗਜੀਤ ਸਿੰਘ ਤਲਵੰਡੀ, ਸ. ਗੁਰਚਰਨ ਸਿੰਘ ਗਰੇਵਾਲ, ਸ. ਹਰੀ ਸਿੰਘ ਪ੍ਰੀਤ ਟਰੈਕਟਰਜ, ਸ. ਗੁਲਜਾਰ ਸਿੰਘ ਦਿੜਬਾ, ਡਾ. ਨਿਸ਼ਾਨ ਸਿੰਘ ਬੁਢਲਾਢਾ, ਸ. ਪਰਮਜੀਤ ਸਿੰਘ ਪੰਮਾ ਕਪੁਰਥਲਾ, ਸ. ਅਰਵਿੰਦਰ ਸਿੰਘ ਰਸੂਲਪੁਰ, ਸੇਠ ਸੱਤਪਾਲ ਮੱਲ ਕਰਤਾਰਪੁਰ, ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਅਤੇ ਸ੍ਰੀ ਕਬੀਰ ਦਾਸ ਦੇ ਨਾਮ ਸ਼ਾਮਲ ਹਨ।

ਇਸੇ ਤਰਾਂ ਮੀਤ ਪ੍ਰਧਾਨਾਂ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਿਹਨਾਂ ਹੋਰ ਆਗੂਆਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ਼੍ਰੀ ਐਸ.ਆਰ ਕਲੇਰ, ਸ. ਜਰਨੈਲ ਸਿੰਘ ਵਾਹਦ, ਸ. ਪਰਕਾਸ ਸਿੰਘ ਭੱਟੀ, ਸ. ਕੁਲਵੰਤ ਸਿੰਘ ਬਾਠ ਦਿੱਲੀ, ਸ. ਹਰਮੀਤ ਸਿੰਘ ਕਾਲਕਾ ਜੀ ਦਿੱਲੀ, ਬੀਬੀ ਕਰਤਾਰ ਕੌਰ ਸ਼ਾਹਬਾਦ ਹਰਿਆਣਾ, ਸ. ਸੁਖਬੀਰ ਸਿੰਘ ਮਾਂਡੀ ਹਰਿਆਣਾ, ਸ. ਇੰਦਰਜੀਤ ਸਿੰਘ ਰੰਧਾਵਾ, ਸ. ਰਵਿੰਦਰ ਸਿੰਘ ਚੀਮਾ, ਸ੍ਰੀ ਵਿਸ਼ਨੂੰ ਸ਼ਰਮਾ ਪਟਿਆਲਾ, ਸ. ਸਰਬਜੀਤ ਸਿੰਘ ਡੁਮਵਾਲੀ ਬਠਿੰਡਾ, ਸ਼੍ਰੀ ਸਤਪਾਲ ਸਿੰਗਲਾ ਲਹਿਰਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਪਾਖਰ ਸਿੰਘ ਨਿਮਾਣਾ, ਸ. ਦਰਸ਼ਨ ਸਿੰਘ ਮਧੀਰ, ਸ੍ਰੀ ਇੰਦਰ ਸੇਖੜੀ ਬਟਾਲਾ ਅਤੇ ਸ. ਸਤਿੰਦਰਜੀਤ ਸਿੰਘ ਮੰਟਾ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।

Facebook Comments