Sukhchain Singh new DIG Patiala

February 15, 2018 - PatialaPolitics

ੰਜਾਬ ਸਰਕਾਰ ਨੇ ਅੱਜ 2 ਆਈ.ਪੀ.ਐਸ. ਅਤੇ 6 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜ਼ਾਰੀ ਕੀਤੇ ਹਨ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਆਈ.ਪੀ.ਐਸ. ਅਧਿਕਾਰੀਆਂ ਵਿਚ ਸ੍ਰੀ ਪ੍ਰਦੀਪ ਕੁਮਾਰ ਯਾਦਵ ਨੂੰ ਡੀ.ਆਈ.ਜੀ./ਇਨਫਰਮੇਸ਼ਨ ਤਕਨਾਲੋਜੀ ਅਤੇ ਟੈਲੀਕਮਿਉਨੀਕੇਸ਼ਨ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਸੁਖਚੈਨ ਸਿੰਘ ਨੂੰ ਡੀ.ਆਈ.ਜੀ./ਪਟਿਆਲਾ ਰੇਂਜ, ਪਟਿਆਲਾ ਤੈਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਬਹਾਦੁਰ ਸਿੰਘ ਨੂੰ ਏ.ਸੀ., ੪ ਆਈ.ਆਰ.ਬੀ, ਪਠਾਨਕੋਟ, ਸ੍ਰੀਮਤੀ ਸੁਨੀਤਾ ਰਾਣੀ ਨੂੰ ਐਸ.ਪੀ./ਸਕਿਉਰਿਟੀ ਅਤੇ ਟਰੈਫਿਕ, ਪਠਾਨਕੋਟ, ਸ੍ਰੀ ਰਣਬੀਰ ਸਿੰਘ ਨੂੰ ਏ.ਸੀ. ੭ ਆਈ.ਆਰ.ਬੀ., ਕਪੂਰਥਲਾ, ਸ੍ਰੀਮਤੀ ਜਸਵੰਤ ਕੌਰ ਨੂੰ ਐਸ.ਪੀ./ਓ.ਪੀ.ਐਸ., ਅੰਮ੍ਰਿਤਸਰ (ਰੂਰਲ), ਸ੍ਰੀ ਜਸਬੀਰ ਸਿੰਘ ਕਮਾਡੈਂਟ ਕਮ ਡਿਪਟੀ ਡਾਇਰੈਕਟਰ (ਇਨਡੋਰ), ਐਮ.ਆਰ.ਐਸ. ਪੀ.ਪੀ.ਏ., ਫਿਲੌਰ ਅਤੇ ਸ੍ਰੀ ਰਾਕੇਸ਼ ਕੁਮਾਰ ਨੂੰ ਜ਼ੋਨਲ ਐਸ.ਪੀ./ਕ੍ਰਾਇਮ, ਬਠਿੰਡਾ ਤਾਇਨਾਤ ਕੀਤਾ ਗਿਆ ਹੈ।