Patiala Politics

Patiala News Politics

Surjit Singh Rakhra appointed as SAD in charge of Patiala Rural


SUKHBIR SINGH BADAL ANNOUNCED THE LIST OF DISTRICT PRESIDENT OF SAD.
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਜਥੇਦਾਰਾਂ ਦਾ ਐਲਾਨ

ਚੰਡੀਗੜ• 18 ਨਵੰਬਰ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਤੀਜੀ ਲਿਸਟ ਜਾਰੀ ਕਰਦਿਆਂ ਅੱਜ ਦਲ ਦੇ ਜਿਲਾ ਜਥੇਦਾਰਾਂ ਦਾ ਐਲਾਨ ਕਰ ਦਿੱਤਾ। 

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਦੱਸਿਆ ਕਿ ਪਾਰਟੀ ਦੇ ਜਿਹਨਾਂ ਸੀਨੀਅਰ ਆਗੂਆਂ ਨੂੰ ਜਿਲਾ ਜਥੇਦਾਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਜੀਤ ਸਿੰਘ ਕੋਹਾੜ ਸਾਬਕਾ ਮੰਤਰੀ ਪੰਜਾਬ ਨੂੰ ਜਿਲਾ ਅਕਾਲੀ ਜਥਾ ਜਲੰਧਰ (ਦਿਹਾਤੀ) ਦਾ ਪ੍ਰਧਾਨ, ਸ. ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੂੰ ਜਿਲਾ ਅਕਾਲੀ ਜਥਾ ਬਠਿੰਡਾ (ਦਿਹਾਤੀ) ਦਾ ਪ੍ਰਧਾਨ, ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਨੂੰ ਜਿਲਾ ਅਕਾਲੀ ਜਥਾ ਪਟਿਆਲਾ (ਦਿਹਾਤੀ) ਦਾ ਪ੍ਰਧਾਨ, ਸ. ਸੰਤਾ ਸਿੰਘ ਉਮੈਦਪੁਰ ਨੂੰ ਪੁਲਿਸ ਜਿਲਾ ਖੰਨਾ, ਸ. ਦਰਸ਼ਨ ਸਿੰਘ ਸ਼ਿਵਾਲਿਕ ਨੂੰ ਪੁਲਿਸ ਜਿਲਾ ਜਗਰਾਉਂ ਅਤੇ ਸ.ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੂੰ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ।
ਬਾਦਲ ਨੇ ਦੱਸਿਆ ਕਿ ਸ. ਵੀਰ ਸਿੰਘ ਲੋਪੋਕੇ ਨੂੰ ਜਿਲਾ ਅਕਾਲੀ ਜਥਾ ਅੰਮ੍ਰਿਤਸਰ (ਦਿਹਾਤੀ) ਅਤੇ ਸ. ਗੁਰਪ੍ਰਤਾਪ ਸਿੰਘ ਟਿੱਕਾ ਨੂੰ ਅੰਮ੍ਰਿਤਸਰ (ਸ਼ਹਿਰੀ), ਪ੍ਰੋ. ਵਿਰਸਾ ਸਿੰਘ ਵਲਟੋਹਾ ਜਿਲਾ ਅਕਾਲੀ ਜਥਾ ਤਰਨ ਤਾਰਨ (ਦਿਹਾਤੀ),  ਸ. ਸਵਰਨ ਸਿੰਘ ਚਨਾਰਥਲ ਜਿਲਾ ਫਤਿਹਗੜ• ਸਾਹਿਬ (ਦਿਹਾਤੀ), ਸ. ਮਨਤਾਰ ਸਿੰਘ ਬਰਾੜ ਫਰੀਦਕੋਟ (ਦਿਹਾਤੀ) ਅਤੇ ਸ਼੍ਰੀ ਸ਼ਤੀਸ਼ ਗਰੋਵਰ ਫਰੀਦਕੋਟ (ਸ਼ਹਿਰੀ), ਸ. ਅਵਤਾਰ ਸਿੰਘ ਜੀਰਾ ਫਿਰੋਜਪੁਰ (ਦਿਹਾਤੀ), ਸ. ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ), ਸ. ਗੁਰਮੇਲ ਸਿੰਘ  ਮਾਨਸਾ (ਦਿਹਾਤੀ) ਅਤੇ ਸ਼੍ਰੀ ਪ੍ਰੇਮ ਕੁਮਾਰ ਅਰੋੜਾ ਮਾਨਸਾ (ਸ਼ਹਿਰੀ), ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਸ੍ਰ੍ਰੀ ਮੁਕਤਸਰ ਸਾਹਿਬ (ਦਿਹਾਤੀ), ਸ. ਤੀਰਥ ਸਿੰਘ ਮਾਹਲਾ ਮੋਗਾ (ਦਿਹਾਤੀ) ਅਤੇ ਸ਼ੀ੍ਰ ਬਾਲ ਕ੍ਰਿਸ਼ਨ ਬਾਲੀ ਮੋਗਾ (ਸ਼ਹਿਰੀ) ਅਤੇ ਸ਼੍ਰੀ ਅਸ਼ੋਕ ਅਨੇਜਾ ਫਾਜਲਿਕਾ (ਸ਼ਹਿਰੀ) ਦੇ ਪ੍ਰਧਾਨ ਹੋਣਗੇ।

 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਬਾਕੀ ਜਥੇਬੰਦੀ ਵੀ ਐਲਾਨ ਦਿੱਤੀ ਜਾਵੇਗੀ।

Facebook Comments