Take NOC up to 30 September for utilization of ground water

July 23, 2019 - PatialaPolitics

ਪਟਿਆਲਾ, 23 ਜੁਲਾਈ:ਧਰਤੀ ਹੇਠਲੇ ਪਾਣੀ ਨੂੰ ਵਰਤਣ ਲਈ ਲੋੜੀਂਦੀ. ਪ੍ਰਵਾਨਗੀ ਲੈਣ ਬਾਰੇ ‘ਜਿਲ੍ਹਾ ਸਲਾਹਕਾਰੀ ਕਮੇਟੀ’ ਦੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ. ਡੀ. ਐਸ ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ. ਅਰੋੜਾ ਨੇ, ਮੀਟਿੰਗ ‘ਚ ਹਾਜ਼ਰ, ਉਦਯੋਗਿਕ ਇਕਾਈਆਂ, ਸਕੂਲਾਂ, ਕਾਲਜਾਂ ਅਤੇ ਹੋਰ ਅਦਾਰੇ ਜਿਹੜੇ ਕਿ ਧਰਤੀ ਹੇਠਲਾ ਪਾਣੀ ਬੋਰ-ਵੈਲਾਂ ਰਾਹੀਂ ਕੱਢ ਰਹੇ ਹਨ, ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਕੌਮੀ ਗਰੀਨ ਟ੍ਰਿਬਿਊਨਲ ਅਤੇ ਸੈਂਟਰਲ ਗਰਾਊਂਡ ਵਾਟਰ ਅਥਾਰਿਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਧਰਤੀ ਹੇਠਲੇ ਪਾਣੀ ਦੀ ਵਰਤੋਂ ਲਈ ਇਤਰਾਜ਼ ਹੀਣਤਾ ਸਰਟੀਫਿਕੇਟ ਲੈਣ ਲਈ 30/09/19 ਤੱਕ ਅਰਜ਼ੀਆਂ ਦੇਣ।
ਐਸ.ਡੀ.ਐਮ. ਨੇ ਕਿਹਾ ਕਿ ਧਰਤੀ ਹੇਠਲੇ ਜਲ ਦੀ ਨਿਕਾਸੀ ਨੂੰ ਨਿਯੰਤਰਤ ਕਰਨ ਲਈ ਕੌਮੀ ਗਰੀਨ ਟ੍ਰਿਬਿਊਨਲ ਅਤੇ ਕੇਂਦਰੀ ਜਲ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਇੰਨ ਬਿੰਨ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ ਇਹ ਦਰਖਾਸਤ www.cgwa-noc.gov.in ‘ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਬਰਸਾਤੀ ਪਾਣੀ ਦੀ ਸਦਵਰਤੋਂ ਸਹੀ ਢੰਗ ਨਾਲ ਕਰਨ ਅਤੇ ਇਸਦੀ ਮੁੜ ਵਰਤੋਂ ਕਰਕੇ ਰੇਨ ਹਾਰਵੈਸਟਿੰਗ ਪ੍ਰਣਾਲੀ ਨੂੰ ਵੱਧ ਤੋਂ ਵੱਧ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਹੋਏ ਉਦਯੋਗਿਕ ਇਕਾਈਆਂ ਦੇ ਪ੍ਰਧਾਨਾਂ, ਪੰਜਾਬੀ ਯੂਨੀਵਰਸਿਟੀ ਦੇ ਨੁਮਾਇੰਦਿਆਂ ਅਤੇ ਹੋਰਾਂ ਨੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਲਈ ਇਤਰਾਜ਼ ਹੀਨਤਾ ਸਰਟੀਫਿਕੇਟ ਲੈਣ ਅਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਅਪਣਾਉਣ ਦਾ ਭਰੋਸਾ ਦਿਤਾ।
ਮੀਟਿੰਗ ‘ਚ ਪੰਜਾਬੀ ਯੂਨੀਵਰਸਿਟੀ ਦੇ ਡੀਨ ਕਾਲਜਿਜ ਡਾ. ਤ੍ਰਿਸ਼ਨਜੀਤ ਕੌਰ, ਪਟਿਆਲਾ ਰਾਇਸ ਮਿਲਸ ਐਸੋਸੀਏਸ਼ਨ ਦੇ ਜੀ.ਐਸ. ਚੀਮਾ, ਪਟਿਆਲਾ ਲੈਂਡ ਇਸਟੇਟ ਵੈਲਫੇਰ ਸੋਸਾਇਟੀ ਦੇ ਪ੍ਰਧਾਨ ਸ. ਐਨ. ਐਸ. ਖੁਰਾਣਾ, ਫੋਕਲ ਪੋਆਂਇੰਟ ਇੰਡਸਟਰੀਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜੀਵ ਗਰਗ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਸ. ਲਵਨੀਤ ਦੂਬੇ, ਜ਼ਿਲ੍ਹਾ ਸਿੱਖਿਆ ਅਫ਼ਸਰ, ਡਿਪਟੀ ਡਾਇਰੈਕਰ ਫ਼ੈਕਰੀਆਂ, ਖੇਤੀਬਾੜੀ ਵਿਭਾਗ ਦੇ ਸਹਾਇਕ ਜਿਆਲੋਜਿਸਟ ਆਦਿ ਮੌਜੂਦ ਸਨ।