Patiala Politics

Patiala News Politics

Two Patiala man died one injured in car accident

ਸੁਨਾਮ-ਪਟਿਆਲਾ ਮੁੱਖ ਸੜਕ ‘ਤੇ ਪਿੰਡ ਫੱਗੂਵਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਦਾ ਸ਼ਿਕਾਰ ਤਿੰਨੇ ਨੌਜਵਾਨ ਪਟਿਆਲਾ ਦੇ ਰਹਿਣ ਵਾਲੇ ਸਨ ਤੇ ਸੋਲਰ ਸਿਸਟਮ ਲਾਉਣ ਦਾ ਕੰਮ ਕਰਦੇ ਸਨ।ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸੁਨਾਮ ਤੋਂ ਵਾਪਸ ਆ ਰਹੇ ਅਭਿਸ਼ੇਕ (28) , ਬਲਬੀਰ ਸਿੰਘ (29) ਤੇ ਯੁੱਧਵੀਰ ਸਿੰਘ (29) ਦੀ ਹੌਂਡਾ ਸਿਟੀ ਕਾਰ ਸੁਨਾਮ ਰੋਡ ਉਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਨੇੜੇ ਅਚਾਨਕ ਬੇਕਾਬੂ ਹੋ ਕੇ ਦੂਜੇ ਪਾਸੇ ਸੜਕ ਕਿਨਾਰੇ ਇਕ ਦਰਖ਼ਤ ਵਿਚ ਵੱਜ ਕੇ ਖਤਾਨਾਂ ‘ਚ ਜਾ ਪਲਟੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਅਭਿਸ਼ੇਕ ਤੇ ਉਸ ਦੇ ਨਾਲ ਦੀ ਸੀਟ ਉਤੇ ਬੈਠੇ ਬਲਵੀਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਪਿੱਛੇ ਬੈਠਾ ਯੁੱਧਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਬਾਅਦ ਵਿੱਚ ਇਲਾਜ ਲਈ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।ਹਾਦਸੇ ਵਾਲੀ ਥਾਂ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਨੂੰ ਤੋੜ ਕੇ ਦੋਵੇਂ ਲਾਸ਼ਾਂ ਤੇ ਜ਼ਖ਼ਮੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Facebook Comments