Very Important information about Coronavirus in Patiala

August 19, 2020 - PatialaPolitics

? ਜ਼ਰੂਰੀ ਸੂਚਨਾ ? #PatialaPolitics

ਕੋਰੋਨਾ ਦੇ ਬਾਰੇ ਸ਼ਰਾਰਤੀ ਅਨਸਰਾਂ ਦੁਆਰਾ ਲੋਕਾਂ ਵਿੱਚ ਫੈਲਾਏ ਜਾ ਰਹੇ ਭ੍ਰਮ ਸਮਾਜ ਲਈ ਬਣ ਸੱਕਦੇ ਹਨ ਵੱਡਾ ਖਤਰਾ ।

ਇਸ ਬਾਰੇ ਗੱਲਤ ਧਾਰਨਾਵਾਂ ਬਾਰੇ ਜਵਾਬ ਦੇ ਰਹੇ ਹਨ ਸਿਹਤ ਵਿਭਾਗ ਵੱਲੋਂ *ਡਾ ਸੁਮੀਤ ਸਿੰਘ* , ਜੋ ਕਿ ਮਹਾਂਮਾਰੀ ਰੋਗ ਵਿਸ਼ੇਸ਼ੱਗ ਨੇ ਜਿਲ੍ਹਾ ਪਟਿਆਲਾ ਲਈ

1. ਟੈਸਟ ਨਾ ਕਰਵਾਓ ਨਹੀਂ ਤਾਂ ਚੁੱਕ ਕੇ ਲੈ ਜਾਣਗੇ *X X*

*✓* ਟੈਸਟ ਇਸ ਲਈ ਕਰਵਾਉਣਾ ਹੈ ਤਾਂ ਜੋ ਇਨਫੈਕਟਿਡ ਬੰਦੇ ਦੀ ਪਛਾਣ ਹੋ ਸਕੇ ਤੇ ਉਸਦੀ ਇਲਾਜ ਸਬੰਧੀ ਲੋੜ ਵੇਖੀ ਜਾ ਸਕੇ ਅਤੇ ਹੋਰਾ ਨਾਲ ਮਿਲਣ ਤੋਂ ਰੋਕ ਕੇ ਬੀਮਾਰੀ ਦੇ ਤੇਜੀ ਨਾਲ ਫੈਲਾਅ ਨੂੰ ਕਾਬੂ ਕੀਤਾ ਜਾ ਸਕੇ। ਜਵਾਨ ਉਮਰ ਵਾਲਿਆਂ ਵਿੱਚ ਹੋ ਸੱਕਦਾ ਹੈ ਕਿ ਘੱਟ ਲੱਛਣ ਹੋਣ ਪਰ ਉਹ ਟੈਸਟ ਨਾ ਕਰਵਾ ਕੇ ਦੂਜਿਆਂ ਦੀ ਜਾਨ ਨੂੰ ਖਤਰੇ ਵਿਚ ਪਾ ਰਹੇ ਹਨ ।

2. ਜਾਣਬੁੱਝ ਕੇ ਮਰੀਜਾਂ ਨੂੰ ਹਸਪਤਾਲ਼ ਲਿਜਾਇਆ ਜਾ ਰਿਹਾ *XX*

*✓* ਨਹੀਂ ਜੀ, ਤੱਥਾਂ ਤੋਂ ਜਾਣੂੰ ਨਾ ਹੋਣ ਕਾਰਨ ਸ਼ਰਾਰਤੀ ਲੋਕ ਬਰਗਲਾ ਰਹੇ ਹਨ। ਅੱਜ ਦੀ ਤਰੀਕ ਵਿਚ 60-70% ਪੋਜਿਤੀਵ ਕੇਸ ਘਰਾਂ ਵਿੱਚ ਹੀ ਆਇਸੋਲੇਟ ਕੀਤੇ ਜਾ ਰਹੇ ਹਨ, ਸਿਰਫ ਬਜੁਰਗੀ ਜਾਂ ਹੋਰ ਬੀਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਹੀ ਹੌਸਪੀਟਲ ਲਿਆਇਆ ਜਾ ਰਿਹਾ।
ਘਰ ਵਿੱਚ ਸਹੂਲਤ ਨਾ ਹੋਣ ਤੇ ਕੋਵਿਡ ਕੇਅਰ ਸੈਂਟਰ ਵਿੱਚ ਰੱਖਿਆ ਜਾਂਦਾ ਹੈ। ਨਾਲ ਹੀ ਧਿਆਨ ਦੇਣ ਯੋਗ ਹੈ ਕਿ ਹੌਸਪੀਟਲ ਤਾ ਪਹਿਲਾਂ ਹੀ ਭਾਰੀ ਗਿਣਤੀ ਨਾਲ ਦਬਾਅ ਝੱਲ ਰਹੇ ਹਨ, ਤਾਂ ਫਿਰ ਜਾਣਬੁੱਝ ਕੇ ਲਿਜਾਉਣ ਦਾ ਤਾਂ ਸਵਾਲ ਹੀ ਨਹੀਂ।

3. ਜਦੋਂ ਇਸ ਬੀਮਾਰੀ ਦਾ ਇਲਾਜ ਹੀ ਨਹੀ, ਤਾਂ ਹੌਸਪੀਟਲ ਲਿਆਇਆ ਕਿਉਂ ਜਾ ਰਿਹਾ। *XX*

*✓* ਹੌਸਪੀਟਲ ਇਸ ਲਈ ਲਿਆਇਆ ਜਾ ਰਿਹਾ ਹੈ ਕਿ, ਜਿਹਨਾਂ ਮਰੀਜਾਂ ਵਿੱਚ ਖਤਰੇ ਦੀ ਸ਼ੰਕਾ ਹੋਏ ਓਹਨਾਂ ਨੂੰ ਮੌਕੇ ਸਿਰ ਔਕਸੀਜ਼ਨ ਅਤੇ ਜੀਵਨ ਰੱਖਿਅਕ ਇਲਾਜ ਮੁਹਈਆ ਹੋ ਸਕੇ। ਵਾਇਰਸ ਤੋਂ ਹੋਣ ਵਾਲੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆ ਲਈ ਵੀ ਅਜਿਹਾ ਹੀ ਕੀਤਾ ਜਾਂਦਾ ਹੈ। ਜੇਹੜੇ ਮਰੀਜ ਕਿਸੇ ਹੋਰ ਰੋਗ ਨਾਲ ਪੀੜਤ ਹੁੰਦੇ ਹਨ, ਜਿਵੇਂ ਕੇ ਸ਼ੂਗਰ, ਬਲੱਡ ਪਰੈਸ਼ਰ, ਦਿਲ ਦੇ ਰੋਗ, ਗੁਰਦੇ ਅਤੇ ਹੋਰ ਬਿਮਾਰੀਆ ਜਿਹਨਾਂ ਦਾ ਲੰਬਾ ਇਲਾਜ ਚੱਲਦਾ ਹੈ, ਉਹਨਾਂ ਦੀ ਸਥਿਤੀ ਵਿਚ ਵੀ ਇਸ ਬੀਮਾਰੀ ਨਾਲ ਅਚਾਨਕ ਵਿਗਾੜ ਆ ਸਕਦਾ ਹੈ, ਜਿਸ ਕਾਰਨ ਹਸਪਤਾਲ ਰਹਿਣਾ ਜਰੂਰੀ ਹੈ।

4. ਕੋਈ ਕਰੋਨਾ ਨਹੀਂ, ਇਹ ਸਭ ਮਾਸਕ ਵੇਚਣ ਦੇ ਤਰੀਕੇ ਹਨ। ਬੇਫਕੁਫ ਬਣਾਇਆ ਜਾ ਰਿਹਾ *XX*

*✓* ਪਹਿਲਾਂ ਤਾਂ ਸਦਕੇ ਜਾਈਏ ਇਹੋ ਜਿਹੇ ਦੀ ਅਕਲ਼ ਤੋਂ……. ਭਾਈ ਸਰਕਾਰ ਦਾ ਕਰੋਨਾ ਕਾਰਨ ਫਾਇਦਾ ਨਹੀ ਬਲਕਿ ਇਸ ਮਹਾਂਮਾਰੀ ਨਾਲ ਪੂਰੇ ਵਿਸ਼ਵ ਦੀ ਆਰਥਿਕ ਸਥਿਤੀ ਨੂੰ ਨੁਕਸਾਨ ਹੋ ਰਿਹਾ।
ਜੇ ਕਰੋਨਾ ਕੁੱਛ ਨਹੀਂ ਤਾਂ ਆ ਕੇ ਕਰੋਨਾ ਕੇਅਰ ਸੈਂਟਰ ਵਿੱਚ ਸੇਵਾ ਨਿਭਾਓ, ਨਾਲੇ ਪੁੰਨ ਕਮਾਓ ਤੇ ਸਰਕਾਰ ਤੇ ਸਮਾਜ ਦਾ ਹੱਥ ਵਟਾਓ

5. ਕਰੋਨਾ ਦੀ ਆੜ ਦੇ ਵਿੱਚ ਗਰੀਬਾਂ ਦਾ ਸੋਸ਼ਣ ਕੀਤਾ ਜਾ ਰਿਹਾ, ਕੰਟੇਨਮੈਟ ਜੋਨ ਬਣਾ ਤੰਗ ਕੀਤਾ ਜਾ ਰਿਹਾ। *XX*

*✓* ਕੰਟੇਨਮੈਟ ਜੋਨ ਬਹੁਤ ਹੀ ਸੋਚ ਵਿਚਾਰ ਤੋਂ ਬਾਅਦ ਉਸ ਇਲਾਕੇ ਵਿੱਚ ਹੀ ਬਣਾਈ ਜਾਂਦੀ ਹੈ, ਜਿੱਥੇ ਕੇ Covid ਇਨਫੈਕਸ਼ਨ ਦਾ ਫੈਲਾਅ ਤੇਜੀ ਨਾਲ਼ ਵੱਧ ਰਿਹਾ ਹੋਵੇ ਅਤੇ ਇਸਦੇ ਹੋਰ ਫੈਲਣ ਦਾ ਖ਼ਦਸ਼ਾ ਬਣਿਆ ਹੋਵੇ।

ਇਸਦੇ ਲਈ ਖਾਸ ਤੌਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਲਾਗੂ ਹਨ, ਜਿਨਾ ਦੀ ਦੇਖਰੇਖ ਵਿੱਚ ਹੀ ਕੰਟੇਨਮੈਟ ਜੋਨ ਬਣਾਏ ਜਾਂਦੇ ਹਨ, ਬਲਕਿ ਹੁਣ ਤਾਂ ਜਿਆਦਾਤਰ ਮਾਈਕਰੋ ਕੰਟੇਨਮੈਟ ਜੋਨ ਹੀ ਬਣਾਏ ਜਾਂਦੇ ਹਨ ਜਿਸ ਵਿਚ ਘਟ ਤੋਂ ਘਟ ਘਰਾਂ ਨੂੰ ਹੀ ਟੈਸਟ ਪੂਰੇ ਹੋਣ ਤੱਕ ਸੀਮਤ ਕੀਤਾ ਜਾਂਦਾ ਹੈ ਜੋਕਿ ਆਸਪਾਸ ਦੇ ਇਲਾਕਿਆਂ ਨੂੰ ਬਚਾਉਣ ਲਈ ਬੇਹੱਦ ਜਰੂਰੀ ਹੈ ।

ਕੰਟੇਨਮੈਟ ਜੋਨ ਬਣਾ ਕੇ ਤਾਂ ਬਲਕਿ ਸਿਹਤ ਕਰਮੀਆਂ ਅਤੇ ਪੁਲਿਸ ਮੁਲਾਜਮਾਂ ਦੀਆਂ ਜਿੰਮੇਵਰੀਆਂ ਵੱਧ ਜਾਂਦੀਆਂ ਹਨ ਕਿਉਕਿ ਕੰਟੇਨਮੈਟ ਜੋਨ ਅੰਦਰ ਕੰਮ ਕਰਦਿਆਂ ਹੋਇਆਂ ਬਹੁਤ ਸਾਰੇ ਇਹਨਾਂ ਵਿੱਚੋਂ ਕਰਮਚਾਰੀ ਖੁਦ ਵੀ ਬੀਮਾਰੀ ਨਾਲ ਗ੍ਰਸਤ ਹੋ ਜਾਂਦੇ ਹਨ।

ਇਹ ਵਿਸ਼ਵਵਿਆਪੀ ਮਹਾਂਮਾਰੀ ਹੈ, ਜਿਹੜੀ ਕਿ ਸਾਂਝੇ ਯਤਨਾਂ ਨਾਲ ਪਾਰ ਪਾਈ ਜਾ ਸਕਦੀ ਹੈ, ਲੋੜ ਹੈ ਸੱਭ ਦੇ ਸਹਿਯੋਗ ਦੀ। ਜਿਆਦਾਤਰ ਮਰੀਜਾਂ ਨੂੰ ਹਲਕੇ ਲੱਛਣਾਂ ਨਾਲ ਹੀ ਠੀਕ ਵੀ ਹੋ ਜਾਏਗੀ ਪਰ ਸਾਡੀ ਸਾਂਝੀ ਜਿੰਮੇਵਾਰੀ ਹੈ ਕੇ ਇਸਦੇ ਤੇਜੀ ਨਾਲ ਹੋ ਰਹੇ ਫੈਲਾਅ ਨੂੰ ਰੋਕਣ ਵਿੱਚ ਵੀ ਪੰਜਾਬ ਸਰਕਾਰ ਦਾ ਸਾਥ ਦੇਈਏ ਤਾਂ ਜੋਂ ਸੱਭ ਨੂੰ ਸਿਹਤ ਸਹੂਲਤਾਂ ਮੁਹੱਈਆ ਹੋ ਸਕਣ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
*ਆਓ ਪ੍ਰਣ ਕਰੀਏ*
– ਕੇ ਜਨਤਕ ਥਾਵਾਂ ਤੇ ਹਮੇਸ਼ਾਂ ਮਾਸਕ ਦੀ ਵਰਤੋਂ ਕਰਾਂਗੇ
– ਕੇ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ ਕਰਾਂਗੇ
– ਕੇ ਬਾਜ਼ਾਰ ਆਦਿ ਥਾਵਾਂ ਤੇ ਬੇਲੋੜਾ ਨਹੀਂ ਜਾਵਾਂਗੇ
– ਕੇ ਸਿਹਤ ਵਿਭਾਗ ਤੇ ਪੁਲਿਸ ਦੇ ਕੰਮ ਵਿਚ ਸਹਿਯੋਗ ਕਰਾਂਗੇ

Join #PatialaHelpline & #PatialaPolitics for latest updates