Viral Research Diagnostic Laboratory Patiala testing 5000 Covid19 samples a day

July 23, 2020 - PatialaPolitics


A 27 members diagnostic team led by Dr. Rupinder Bakshi working round the clock in Viral Research Diagnostic Laboratory, Government Medical College PATIALA, is the backbone of battle against CORONA VIRUS.

Though they all are not looking in frontline but these CORONA Warriors are the unsung heroes who are striving hard to diagnose the plenty of samples daily.

Dr. Rupinder Bakshi, Associate Professor and Principal Investigator, Viral Research Diagnostic Laboratory (part of laboratory network under ICMR and DHR, New Delhi) said that this state of art laboratory at Government Medical College was functional since 2010. Initially, we had the daily viral load capacity of 40 and it was very hard to diagnose the n number of COVID samples, we were collecting daily from Eight Districts of Punjab.

The lab started COVID-19 testing from March 8 and to begin with 40 samples per day. Now we are testing 4500-5000 samples per day which is highest number in Punjab and in North India, She added. So far VRDL Patiala has tested 1,73000 samples.

She was also appointed as State Nodal Officer for COVID-19 testing Punjab by ICMR New Delhi in January this year.

VRDL Patiala caters eight districts of Malwa region of Punjab i.e Patiala, Fathegarh Sahib, Ludhiana, Ropar, SBS Nagar, Mohali, Sangrur and Mansa, she added.

The CORONA Warriors besider her, who are working in the lab include Two Senior Residents, Five Research Scientists, 14 Lab Technicians are Five Lab Attendants. And luckily, no staff member of VRDL lab has got infected with COVID-19 till date.

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਵਾਇਰਸ ਦੇ ਟੈਸਟ ਕਰਨ ‘ਚ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਥਾਪਤ ਵਾਇਰਲ ਰਿਸਰਚ ਅਤੇ ਡਾਇਆਗਨੌਸਟਿਕ ਲੈਬ ਨੇ ਹੁਣ ਤੱਕ 1 ਲੱਖ 73 ਹਜ਼ਾਰ ਨਮੂਨਿਆਂ ਦਾ ਲੈਬ ਪ੍ਰੀਖਣ ਕਰਕੇ ਪੰਜਾਬ ਸਮੇਤ ਉਤਰੀ ਭਾਰਤ ਦੀ ਮੋਹਰੀ ਲੈਬ ਹੋਣ ਦਾ ਮਾਣ ਹਾਸਲ ਕੀਤਾ ਹੈ। ਹੁਣ ਇਸ ਦੀ ਸਮਰੱਥਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾ ਹੋਰ ਲਗਾਉਣ ਦੀ ਪ੍ਰਕ੍ਰਿਆ ਵੀ ਅਰੰਭੀ ਗਈ ਸੀ।
ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਟੇਟ ਆਰਟ ਵਜੋਂ ਸਥਾਪਤ ਵੀ.ਆਰ.ਡੀ.ਐਲ ਲੈਬ ਵਿਖੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰੁਪਿੰਦਰ ਬਖ਼ਸ਼ੀ, ਜਿਨ੍ਹਾਂ ਨੂੰ ਸਟੇਟ ਦੇ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਦੀ ਅਗਵਾਈ ਹੇਠ ਆਈ.ਸੀ.ਐਮ.ਆਰ. ਅਤੇ ਡੀ.ਐਚ.ਆਰ. ਨਵੀਂ ਦਿੱਲੀ ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਦੀ ਸ਼ੁਰੂਆਤ ਮੌਕੇ 8 ਮਾਰਚ ਨੂੰ 40 ਨਮੂਨਿਆਂ ਦੇ ਟੈਸਟਾਂ ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਲੈਬ ਵਿਖੇ ਪੰਜਾਬ ਦੇ ਮਾਲਵਾ ਖੇਤਰ ਦੇ 8 ਜ਼ਿਲ੍ਹਿਆਂ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਰੋਪੜ, ਐਸ.ਬੀ.ਐਸ. ਨਗਰ, ਮੋਹਾਲੀ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ। ਹੁਣ ਇਹ ਲੈਬ ਪ੍ਰਤੀ ਦਿਨ 4500 ਤੋਂ 5000 ਨਮੂਨਿਆਂ ਦੀ ਜਾਂਚ ਕਰਕੇ ਪੰਜਾਬ ਹੀ ਨਹੀਂ ਬਲਕਿ ਉਤਰੀ ਭਾਰਤ ਦੀ ਸਭ ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਵਾਲੀ ਲੈਬ ਬਣ ਗਈ ਹੈ।
ਡਾ. ਰੁਪਿੰਦਰ ਬਖ਼ਸ਼ੀ ਦਾ ਕਹਿਣਾ ਸੀ ਕਿ ਇਸ ਲੈਬ ਵਿਖੇ ਉਨ੍ਹਾਂ ਦੀ ਅਗਵਾਈ ਹੇਠ 2 ਮਾਈਕ੍ਰੋਬਾਇਲਾਜਿਸਟ, 2 ਸੀਨੀਅਰ ਰੈਜੀਡੈਂਟ, 5 ਰੀਸਰਚ ਸਾਇੰਟਿਸਟ, 14 ਲੈਬ ਤਕਨੀਸ਼ੀਅਨ ਅਤੇ 5 ਲੈਬ ਅਟੈਂਡੈਂਟ 24 ਘੰਟੇ ਕੰਮ ਕਰਦੇ ਹਨ ਅਤੇ 8 ਮਾਰਚ ਤੋਂ ਹੁਣ ਤੱਕ ਵੀਆਰਡੀਐਲ ਪਟਿਆਲਾ ਨੇ 1 ਲੱਖ 73 ਹਜ਼ਾਰ ਨਮੂਨਿਆਂ ਦੀ ਜਾਂਚ ਕੀਤੀ ਹੈ। ਡਾ. ਬਖ਼ਸ਼ੀ ਨੇ ਕਿਹਾ ਕਿ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਇਸ ਲੈਬ ਦੇ ਮੋਹਰੀ ਕੋਰੋਨਾ ਜੰਗਜੂ ਬਹੁਤ ਜ਼ਿਆਦਾ ਇਹਤਿਆਤ ਵਰਤਕੇ ਨਮੂਨਿਆਂ ਦੀ ਜਾਂਚ ਕਰ ਰਹੇ ਹਨ, ਜਿਸ ਕਰਕੇ ਉਹ ਸਾਰੇ ਕੋਵਿਡ ਦੀ ਲਾਗ ਤੋਂ ਬਚੇ ਹੋਏ ਹਨ।
ਜਿਕਰਯੋਗ ਹੈ ਕਿ ਇਸ ਲੈਬ ਦੇ 56 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਦੇ ਕੰਮ ਨੂੰ ਵੀ ਹਾਲ ਹੀ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਮੈਡੀਕਲ ਸਿੱਖਿਆ ਅਤੇ ਖ਼ੋਜ਼ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਲੋਕਾਂ ਦੇ ਸਮਰਪਿਤ ਕੀਤਾ ਸੀ। ਇਥੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਅਤਿਆਧੁਨਿਕ ਤਕਨੀਕ ਵਾਲੀ ਪੂਰੀ ਤਰ੍ਹਾਂ ਸਵੈਚਾਲਤ ਐਮ.ਜੀ.ਆਈ.ਐਸ.ਪੀ. 960 ਮਸ਼ੀਨ ਵੀ ਸਥਾਪਤ ਕੀਤੀ ਗਈ ਹੈ। ਹੁਣ ਇੱਥੇ ਨਵੀਆਂ ਆਟੋਮੈਟਿਕ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾਂ ਵੀ ਆ ਰਹੀਆਂ ਹਨ, ਜਿਸ ਨਾਲ ਇਸ ਦੀ ਸਮਰੱਥਾ ਹੋਰ ਵੀ ਵਧ ਜਾਵੇਗੀ।