Voter registration begins across Patiala
November 13, 2021 - PatialaPolitics
ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾ ਅਨੁਸਾਰ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਸਾਰੇ 182 ਪੋਲਿੰਗ ਬੂਥਾਂ ਤੇ 14/11/2021 ਦਿਨ ਐਤਵਾਰ, 21/11/2021 ਦਿਨ ਐਤਵਾਰ, 28/11/2021 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਨਵੀਆਂ ਵੋਟਾਂ ਬਣਾਈਆਂ ਜਾਣ ਗਿਆ।
ਨਵੀ ਵੋਟ ਬਣਾਉਣ ਲਈ, ਪਤਾ ਬਦਲਵਾਉਣ ਲਈ, ਜਾਂ ਕੋਈ ਹੋਰ ਗਲਤੀ ਠੀਕ ਕਰਾਉਣ ਲਈ ਹੇਠ ਲਿਖੇ ਕਾਗਜ਼ਤ ਜ਼ਰੂਰੀ ਹਨ।
(1) 2 ਰੰਗੀਨ ਪਾਸਪੋਰਟ ਸਾਇਜ਼ ਫੋਟੋਆਂ
(2) ਰਾਸ਼ਨ ਕਾਰਡ ਦੀ ਫੋਟੋਕਾਪੀ ਜਾਂ
(3) ਅਧਾਰ ਕਾਰਡ ਦੀ ਫੋਟੋ ਕਾਪੀ ਜਾਂ
(4) ਜਨਮ ਸਰਟੀਫਿਕੇਟ ਦੀ ਕਾਪੀ (ਉਮਰ 18 ਸਾਲ ਦੀ ਹੋਣੀ ਚਾਹੀਦੀ ਹੈ)
(5) ਘਰ ਦੇ ਕਿਸੇ ਵੀ ਮੈਂਬਰ ਦੇ ਵੋਟਰ ਕਾਰਡ ਦੀ ਕਾਪੀ।
ਸਥਾਨ:- ਜਿੱਥੇ-ਜਿੱਥੇ ਤੁਹਾਡੀ ਜਾਂ ਤੁਹਾਡੇ ਪੜੋਸੀ ਦੀ ਵੋਟ ਪੈਂਦੀ ਹੈ। ਉਸ ਪੋਲਿੰਗ ਬੂਥ ਤੇ ਨਵੀਆਂ ਵੋਟਾਂ ਬਣਨ ਗਿਆ।
ਸਾਰੇ ਹੀ ਪੋਲਿੰਗ ਬੂਥਾਂ ਤੇ ਬੀ.ਐਲ.ਓ ਸਾਹਿਬਾਨ ਬੈਠਣਗੇ।