Water project worth 750 Cr to begin in Patiala

November 14, 2018 - PatialaPolitics

ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਪੀਣ ਲਈ ਸਾਫ਼ ਅਤੇ ਅੰਤਰਰਾਸ਼ਟਰੀ ਪੱਧਰ ਤੇ ਖ਼ਰਾ ਉਤਾਰਨ ਵਾਲੇ ਨਹਿਰੀ ਪਾਣੀ ਦੀ ਵਿਵਸਥਾ ਹੋ ਰਹੀ ਹੈ। ਹਲਾਂਕਿ ਇਸ ਪ੍ਰੋਜੈਕਟ ਤੇ ਪਿਛਲੇ ਇੱਕ ਸਾਲ ਤੋਂ ਕੰਮ ਚੱਲ ਰਿਹਾ ਸੀ ਪਰ ਹੁਣ ਇਹ ਜ਼ਮੀਨੀ ਪੱਧਰ ‘ਤੇ ਦਿਖਣ ਵੀ ਲੱਗਿਆ ਹੈ।

ਇਸ ‘ਚ ਹੀ ਪੰਜਾਬ ਸਰਕਾਰ ਦੇ ਵੱਖਰੇ ਵੱਖਰੇ ਵਿਭਾਗਾਂ ਨਗਰ ਨਿਗਮ ਦੇ ਅਧਿਕਾਰੀਆਂ ਤੇ ਕੌਂਸਲਰਾਂ ਲਈ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ 750 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ‘ਚ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਪ੍ਰੋਜੈਕਟ ਦੇ ਲਈ 525 ਕਰੋੜ ਰੁਪਏ ਦੇ ਕਰਜ਼ੇ ਲਈ ਏਸ਼ੀਅਨ ਵਿਕਾਸ ਬੈਂਕ ਨੇ ਮੰਨਜ਼ੂਰੀ ਦੇ ਦਿੱਤੀ ਹੇ, ਜਦਕਿ ਬਾਕੀ ਰਕਮ ਪੰਜਾਬ ਸਰਕਾਰ ਵੱਲੋਂ ਲਗਾਈ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਚੀਫ ਇੰਜੀਨੀਅਰ ਸ੍ਰੀ ਦਲਜੀਤ ਸਿੰਘ ਅਗਵਾਈ ‘ਚ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਇੱਕ ਹਫ਼ਤੇ ‘ਚ ਅਨੁਕੂਲਤਾ ਰਿਪੋਰਟ ਦੇਵੇਗੀ ਅਤੇ ਇਸ ਨਾਲ ਹੀ ਜ਼ਮੀਨ ਪ੍ਰਾਪਤੀ ਦਾ ਕੰਮ ਸ਼ੁਰੂ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾ ਫੇਜ ਅਬਲੋਵਾਲ ਅਤੇ ਦੂਜਾ ਜੱਸੋਵਾਲ ਪਿੰਡ ‘ਚ ਪ੍ਰੋਜੈਕਟ ਲਗਾਉਣ ਤੋਂ ਇਲਾਵਾ ਧਾਮੋਮਾਜਰਾ ਸਮੇਤ ਕੁਝ ਹੋਰ ਥਾਵਾਂ ਤੇ ਵੀ ਪੁਰਾਣੇ ਇੱਟਾਂ ਦੇ ਭੱਠਿਆਂ ਦੀ ਜ਼ਮੀਨ ‘ਤੇ ਵੀ ਸੋਚਿਆ ਜਾ ਰਿਹਾ ਹੈ।

ਮੇਅਰ ਸ੍ਰੀ ਸੰਜੀਵ ਬਿੱਟੂ ਸ਼ਰਮਾ ਨੇ ਦੱਸਿਆ ਕਿ 134 ਟਿਊਬਵੈੱਲਾਂ ਤੋਂ 33 ਕਊਸਿਕ ਪਾਣੀ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ ਪਰ 30 ਸਾਲ ਤੋਂ ਜ਼ਿਆਦਾ ਪੁਰਾਣਾ ਸਿਸਟਮ ਹੋਣ ਕਾਰਨ ਇਸ ਚ 60 ਪ੍ਰਤੀਸ਼ਤ ਪਾਣੀ ਖ਼ਰਾਬ ਹੋ ਰਿਹਾ ਹੈ। ਇਸ ਲਈ ਲੱਗਭਗ 22 ਕਊਸਿਕ ਪਾਣੀ ਲੋਕ ਆਪ ਸਬਮਰਸੀਬਲ ਪੰਪ ਲੱਗਾ ਕੇ ਕੱਢ ਰਹੇ ਹਨ। ਸ੍ਰੀ ਸੰਜੀਵ ਬਿੱਟੂ ਸ਼ਰਮਾ ਨੇ ਕਿਹਾ ਕਿ ਸਾਲ 2051 ਨੂੰ ਧਿਆਨ ਚ ਰੱਖਦੇ ਹੋਏ ਦੋ ਵਰਗਾ ‘ਚ ਤਿਆਰ ਹੋਣ ਵਾਲਾ ਇਹ ਪ੍ਰੋਜੈਕਟ ਚ ਸ਼ਹਿਰ ਦੀ ਅੱਜ ਦੀ ਆਬਾਦੀ ਤੋਂ ਦੁੱਗਣੀ ਆਬਾਦੀ ਲਈ 63 ਕਿਊਸਿਕ ਪਾਣੀ ਦਾ ਪ੍ਰਬੰਧ ਹੋਵੇਗਾ।

ਨਗਰ ਨਿਗਮ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੋਂ ਨਾ ਕੇਵਲ ਖ਼ਰਾਬ ਹੋ ਰਹੇ ਪਾਣੀ ਦੀ ਬਚਤ ਹੋਵੇਗੀ ਹਾਲਾਂਕਿ ਹਰ ਕੁਨੈਕਸ਼ਨ ਤੇ ਮੀਟਰ ਲੱਗਣ ਨਾਲ ਪਾਣੀ ਦੀ ਪੂਰਤੀ ਚ ਸੁਧਾਰ ਹੋਵੇਗਾ ਅਤੇ ਪਾਣੀ ਪੂਰਤੀ ਲਗਾਤਾਰ 24 ਘੰਟੇ ਸੱਤ ਦਿਨ ਜਾਰੀ ਰਹੇਗੀ। ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਪੀਣ ਵਾਲੇ ਪਾਣੀ ‘ਚ ਗੰਦਾ ਪਾਣੀ ਮਿਲਣ ਦੀ ਸੰਭਾਵਨਾ ਵੀ ਘੱਟ ਹੋ ਜਾਵੇਗੀ।
ਸਾਰੇ ਲੋਕਾਂ ਤੱਕ ਨਹਿਰੀ ਪਾਣੀ ਪ੍ਰਤੀ ਸੁਝਾਅ ‘ਤੇ ਵਿਚਾਰ ਵਟਾਦਰਾਂ ਲਈ ਰੱਖੀ ਗਈ ਇਸ ਮੀਟਿੰਗ ਚ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੇ ਲਈ ਨਹਿਰੀ ਪਾਣੀ ਬਹੁਤ ਉਪਯੋਗੀ ਹੈ। ਉਹਨਾਂ ਨੇ ਕਿਹਾ ਕਿ 6.5 ਤੋਂ 8.5 ਪੀ.ਐਚ. ਪੱਧਰ ਅਤੇ 500 ਟੀ.ਡੀ.ਐਸ ਦੇ ਗਲੈਸੀਅਰ ਤੋਂ ਆਏ ਪਾਣੀ ਦੀ ਉਪਲੱਬਧਾ ਹੋਣ ਤੇ ਲੋਕਾਂ ਦਾ ਆਰ.ਓ. ਤੇ ਬੋਤਲ ਵਾਲੇ ਪਾਣੀ ਤੇ ਨਿਰਭਰਤਾ ਘੱਟ ਹੋਵੇਗੀ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਇਸ ਤੋਂ ਇਲਾਵਾ ਹਰ ਨਲਕੇ ਚ ਬਰਾਬਰ ਦਾ ਪ੍ਰੈਸ਼ਰ, ਵਧੀਆ ਸ਼ਿਕਾਇਤ ਸਿਸਟਮ, ਘੱਟ ਖ਼ਰਚ ਅਤੇ ਹੋਰ ਲਾਭ ਹੋਣਗੇ।
ਐਸ.ਡੀ.ਐਮ. ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਮੀਟਿੰਗ ਮੌਕੇ ਕੌਂਸਲਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨ ਪ੍ਰਾਪਤੀ ਦੇ ਮਾਮਲੇ ਚ ਲੋਕਾਂ ਦੀ ਰਾਏ ਬਣਾਉਣ ਚ ਸਹਿਯੋਗ ਦੇਣ ਉਹਨਾਂ ਨੇ ਕਿਹਾ ਕਿ ਕੁਝ ਲੋਕ ਸਿਰਫ਼ ਵਿਰੋਧ ਕਰਨ ਕਰਕੇ ਹੀ ਕੋਰਟ ਵਿੱਚ ਮਾਮਲਾ ਲੈ ਜਾਂਦੇ ਹਨ ਇਸ ਨਾਲ ਚੰਗੇ ਤੇ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਦੇਰੀ ਹੋ ਜਾਂਦੀ ਹੈ।
ਇਸ ਦੌਰਾਨ ਆਪਣੇ ਵਿਚਾਰ ਰੱਖਣ ਅਤੇ ਸਲਾਹ ਦੇਣ ਵਾਲਿਆਂ ‘ਚ ਸ੍ਰੀ ਹਰੀਸ਼ ਗਿੰਨੀ ਨਾਗਪਾਲ, ਸ੍ਰੀ ਨਰੇਸ਼ ਮੋਦਗਿੱਲ, ਸ੍ਰੀ ਅਤੁਲ ਜ਼ੋਸੀ ਵੀ ਸ਼ਾਮਿਲ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸ਼ੌਕਤ ਅਹਿਮਦ ਪਰੇ, ਜਲ ਸਰੋਤ ਵਿਭਾਗ ਦੇ ਚੀਫ ਇੰਜੀਨੀਅਰ ਸ੍ਰੀ ਵੀ.ਕੇ ਗਰਗ, ਪੀ.ਡਬਲਿਯੂ.ਡੀ. ਦੇ ਅਸਟੇਟ ਅਧਿਕਾਰੀ ਸ੍ਰੀ ਬਿਕਰਮਜੀਤ ਪਾਂਥੇ ਮੌਜੂਦ ਸਨ।