Patiala Covid Vaccination Schedule 17 June

June 16, 2021 - PatialaPolitics

ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 17 ਜੂਨ ਦੇ ਕੋਵਿਡ ਟੀਕਾਕਰਨ ਕਂੈਂਪਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਕੱਲ ਮਿਤੀ 17 ਜੂਨ ਦਿਨ ਵੀਰਵਾਰ ਨੂੰ ਕੋਵੀਸ਼ੀਲਡ ਵੈਕਸੀਨ 18 ਤੋਂ 44 ਸਾਲ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ, ਕਾਲੀ ਮਾਤਾ ਮੰਦਿਰ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਐਸ.ਆਈ.ਈ.ਐਲ ਕੈਮੀਕਲ ਫੈਕਟਰੀ, ਬਲਾਕ ਕੌਲੀ ਦੇ ਪਿੰਡ ਕੌਲੀ ਦੇ ਗੁਰੂਦੁਆਰਾ ਸਾਹਿਬ, ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਗੁਰੂੁਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮਾੜੀ ਮੰਦਰ,ਆਗਣਵਾੜੀ ਸੈਟਰ ਸਿਰਕੱਪੜਾ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਅਤੇ ਰਾਧਾ ਸੁਆਮੀ ਸਤਸੰਗ ਘਰ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦੋਂ ਕਿ 18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਵੈਕਸੀਨ ਟੀਕਾਕਰਨ ਪਟਿਆਲਾ ਸ਼ਹਿਰ ਦੇ  ਰਾਮ ਲੀਲਾ ਗਰਾਉਡ,ਮਹਾਰਾਣੀ ਕਲੱਬ,ਰੋਟਰੀ ਭਵਨ,ਐਸ.ਐਸ.ਟੀ ਨਗਰ,ਵੇਦ ਮੰਦਿਰ ਆਰੀਆ ਸਮਾਜ ਚੌਕ,ਫਰੀ ਮੈਸਨਜ਼ ਹਾਲ ਫੁਆਰਾ ਚੌਕ,ਥਾਪਰ ਕਾਜਲ, ਆਗਣਵਾੜੀ ਸੈਟਰ ਵਿਕਾਸ ਨਗਰ,ਰਾਧਾ ਕ੍ਰਿਸ਼ਨ ਮੰਦਿਰ ਅਰਬਨ ਅਸਟੇਟ-2, ਨਿਊ ਆਫੀਸਰ ਕਲੋਨੀ,ਯੂ.ਪੀ.ਐਚ.ਸੀ ਸਿਕਲੀਗਰ ਬਸਤੀ,ਲਾਇਨਜ਼ ਕਲੱਬ ਨਾਭਾ, ਬਲਾਕ ਹਰਪਾਲਪੁਰ ਦੇ ਪਿੰਡ ਲਾਛੜੂ ਕਲਾਂ,ਚਤਰ ਨਗਰ,ਸੰਭੂ ਕਲਾਂ ਅਤੇ ਨਰੜੂ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਚੱਕ ਕਲਾਂ,ਖਰੋਲਾਂ ਅਤੇ ਉਰਦਾਂ , ਬਲਾਕ ਕੌਲੀ ਦੇ ਗੁਰੂਦੁਆਰਾ ਸਾਹਿਬ ਕਲਿਆਣ,ਧਰਮਸ਼ਾਲਾ ਝਿੱਲ,ਸਰਕਾਰੀ ਸਕੂਲ ਬਰਸਟ ਅਤੇ ਜਲਾਲਪੁਰ, ਭਾਦਸੋਂ ਦੇ ਨਿਰੰਕਾਰੀ ਭਵਨ ਜਾਤੀਵਾਲ, ਸ਼ੁਤਰਾਣਾ ਦੇ ਗੁਰਦੁਆਰਾ ਸਾਹਿਬ ਅਰਨੋ,ਗੁਲਾੜ,ਧਨੇਠਾ ਅਤੇ ਮਾਜਰੀ ਜੱਟਾਂ ਵਿਖੇ ਹੋਵੇਗਾ।

 ਉਹਨਾਂ ਕਿਹਾ ਕਿ ਪੜਾਈ/ ਨੋਕਰੀ ਪੇਸ਼ਾ/ਉਲਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਵਿਦੇਸ਼ਾ ਵਿੱਚ ਜਾ ਰਹੇ ਨਾਗਰਿਕਾਂ ਨੁੰ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਾਉਣ ਦੇ ਦਿੱਤੇ ਆਦੇਸ਼ਾ ਤਹਿਤ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨਾਗਰਿਕਾਂ ਨੂੰ ਕੋਵੀਸੀਲਡ ਵੈਕਸੀਨ ਦੀ ਦੂਜੀ ਡੋਜ ਲਗਵਾਉਣ ਵਿੱਚ ਮੁਸ਼ਕਿਲ ਆ ਰਹੀ ਸੀ ਜਿਹਨਾਂ ਨਾਗਰਿਕਾਂ ਨੇਂ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਡੋਜ ਸਟੇਟ ਪੁਲ ਤਹਿਤ ਲਗਵਾਈ ਸੀ ਅਤੇ ਇਹਨਾਂ ਦੀ ਐਂਟਰੀ ਕੋਵਾ ਐਪ ਵਿੱਚ ਦਰਜ ਸੀ ਅਜਿਹੇ ਨਾਗਰਿਕਾਂ ਦੀ ਦੁਜੀ ਡੋਜ ਦੀ ਐਂਟਰੀ ਕੋਵਿਨ ਪੋਰਟਲ ਵਿੱਚ ਨਾ ਹੋਣ ਕਾਰਣ ਦੁਜੀ ਡੋਜ ਨਹੀ ਲਗਾਈ ਜਾ ਰਹੀ ਸੀ ਪ੍ਰੰਤੁ ਹੁਣ ਸਰਕਾਰ ਦੇ ਤਾਜਾ ਦਿਸ਼ਾ ਨਿਰਦੇਸ਼ਾ ਅਨੁਸਾਰ ਸਟੇਟ ਪੁਲ ਤਹਿਤ ਕੋਵੀਸੀਲਡ ਵੈਕਸੀਨ ਦੀ ਪਹਿਲੀ ਡੋਜ ਲਗਵਾ ਚੁੱਕੇ ਅਜਿਹੇ ਨਾਗਰਿਕਾਂ ਦੀ ਸੱਮਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਹੁਣ ਅਜਿਹੇ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਣੀ ਸ਼ੁਰੂ ਕਰ ਹੋ ਗਈ ਹੈ,ਜਿਸ ਦੀ ਐਂਟਰੀ ਕੋਵਿਨ ਪੋਰਟਲ ਵਿੱਚ ਕੀਤੀ ਜਾਵੇਗੀ ਅਤੇ ਅਜਿਹੇ ਨਾਗਰਿਕ ਵੀ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਆ ਕੇ ਬਣਾਏ ਕੋਵਿਡ ਵੈਕਸੀਨੇਸ਼ਨ ਸੈਂਟਰ ਤੇਂ ਆ ਕੇ 28 ਦਿਨਾਂ ਬਾਅਦ ਕੋਵਿਡ ਵੈਕਸੀਨ ਦੀ ਦੂਜੀ ਡੋਜ ਲਗਵਾ ਸਕਦੇ ਹਨ 

Patiala Covid Vaccination Schedule 17 June