Punjab Police will provide free coaching to eligible candidates

July 13, 2021 - PatialaPolitics

 

ਪੰਜਾਬ ਪੁਲਿਸ ਭਰਤੀ 2021 ਦੇ ਮੱਦੇਨਜ਼ਰ ਮਾਣਯੋਗ ਡੀ.ਜੀ.ਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਆਈ.ਪੀ.ਐਸ ਜੀ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਪੰਜਾਬ ਪੁਲਿਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਸ਼ਰੀਰਿਕ ਸਿਖਲਾਈ ਦੇ ਨਾਲ ਨਾਲ ਲਿਖਤੀ ਇਮਤਿਹਾਨ ਦੀ ਵੀ ਤਿਆਰੀ ਕਰਵਾਈ ਜਾਵੇ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 13-07-2020 ਨੂੰ ਆਗਾਜ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਉਮੀਦਵਾਰਾਂ ਲਈ ਲਿਖਤੀ ਇਮਤਿਹਾਨ ਦੀ ਫ੍ਰੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ।

ਅੱਜ ਡਾ. ਸਿਮਰਤ ਕੌਰ ਆਈ.ਪੀ.ਐਸ, ਐਸ.ਪੀ/ ਸਥਾਨਕ ਅਤੇ ਸ. ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ/ ਸਥਾਨਕ ਦੀ ਨਿਗਰਾਨੀ ਹੇਠ, ਮਲਟੀ ਪਰਪਜ਼ ਸਕੂਲ, ਪਾਸੀ ਰੋਡ, ਪਟਿਆਲਾ ਵਿਖੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਤੋਤਾ ਸਿੰਘ ਅਤੇ ਆਗਾਜ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਹੈਡ ਹਰਪ੍ਰੀਤ ਸਿੰਘ ਸਮੇਤ ਸਟਾਫ ਦੀ ਹਾਜਰੀ ਵਿਚ ਇਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ।