Patiala Police to plants 10000 trees in differents police stations and police lines

July 28, 2021 - PatialaPolitics

ਪ੍ਰੈਸ ਨੋਟ                                   28-07-2021

ਪਟਿਆਲਾ ਪੁਲਿਸ ਵੱਲੋਂ ਮਾਨਸੂਨ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਥਾਣਿਆਂ ਅਤੇ ਪੁਲਿਸ ਲਾਈਨ ਵਿਖੇ 10,000 ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।

ਡਾ. ਸੰਦੀਪ ਕੁਮਾਰ ਗਰਗ IPS, ਐਸ.ਐਸ.ਪੀ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਅੱਜ ਦੇ ਯੁੱਗ ਨੂੰ ਆਧੁਨਿਕ ਅਤੇ ਤਕਨੀਕੀ ਬਣਾਉਣ ਲਈ ਤੇਜ਼ੀ ਨਾਲ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ ਉਸ ਨਾਲ ਹਰ ਇਕ ਜੀਵ ਨੂੰ ਅਣਮੁੱਲਾ ਘਾਟਾ ਪੈ ਰਿਹਾ ਹੈ। ਰੁੱਖਾਂ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਮਹਿਤਤਾ ਹੈ। ਇਸ ਦੇ ਮੱਦੇਨਜ਼ਰ ਅੱਜ ਪਟਿਆਲ਼ਾ ਪੁਲਿਸ ਵੱਲੋਂ ਪੁਲਿਸ ਲਾਈਨ ਪਟਿਆਲਾ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਐਸ.ਐਸ.ਪੀ ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਮੌਨਸੂਨ ਮੌਸਮ ਦੇ ਚਲਦਿਆਂ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਥਾਣਿਆਂ ਅਤੇ ਪੁਲਿਸ ਲਾਈਨ ਵਿਖੇ ਕਰੀਬ 10,000 ਰੁੱਖ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਦੇਖ ਭਾਲ ਵੀ ਕੀਤੀ ਜਾਵੇਗੀ।

ਇਸ ਮੌਕੇ ਡਾ. ਸੰਦੀਪ ਕੁਮਾਰ ਗਰਗ IPS ਐਸ.ਐਸ.ਪੀ ਪਟਿਆਲਾ ਸਮੇਤ ਸ਼੍ਰੀ ਵਰੁਣ ਸ਼ਰਮਾ IPS ਐਸ.ਪੀ ਸਿਟੀ ਪਟਿਆਲਾ, ਹਰਕਮਲ ਕੌਰ ਬਰਾੜ IPS, ਐਸ.ਪੀ ਸਥਾਨਕ, ਡਾ. ਸਿਮਰਤ ਕੌਰ ਐਸ.ਪੀ ਪੀ.ਬੀ.ਆਈ ਅਤੇ ਸ. ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ ਸਥਾਨਕ ਵੱਲੋਂ ਪੁਲਿਸ ਲਾਈਨ ਪਟਿਆਲਾ ਦੇ ਗਰਾਊਂਡ ਵਿਖੇ ਆਪਣੇ ਆਪਣੇ ਨਾਮ ਦੇ ਰੁੱਖ ਲਗਾ ਅੱਜ ਮਿਤੀ 28-07-2021 ਨੂੰ ਇਸ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।