SAD Manifesto for Punjab Elections 2022

August 3, 2021 - PatialaPolitics

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲਈ ਵੱਡੇ ਐਲਾਨ:
1. ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ: ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਮੁੱਖੀ ਮਹਿਲਾਵਾਂ ਲਈ 2000 ਰੁਪਏ ਪ੍ਰਤੀ ਮਹੀਨਾ ਦਾ ਸਨਮਾਨ ਭੱਤਾ।#SochTarakkiDi

2. ਖੇਤੀ ਲਈ ਵਰਤਿਆ ਜਾਣ ਵਾਲਾ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ।#SochTarakkiDi

3. ਘਰੇਲੂ ਖ਼ਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ। ਕੱਟੇ ਗਏ ਘਰੇਲੂ ਬਿਜਲੀ ਕਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।#SochTarakkiDi

● ਨੀਲਾ ਕਾਰਡ ਧਾਰਕਾਂ ਦੇ ਘਰੇਲੂ ਬਿਜਲੀ ਬਿਲ ਦੇ ਬਕਾਏ ਮੁਆਫ਼ ਕੀਤੇ ਜਾਣਗੇ।#SochTarakkiDi

4. 10 ਲੱਖ ਪ੍ਰਤੀ ਸਾਲ ਦੀ ਸਿਹਤ ਬੀਮਾ ਯੋਜਨਾ। ਇਹ ਯੋਜਨਾ ਡਾਕਟਰੀ ਇਲਾਜ, ਦਵਾਈਆਂ, ਮੈਡੀਕਲ ਟੈਸਟ, ਸਿਹਤ ਉਪਕਰਣਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲਾਗੂ ਹੋਵੇਗੀ।#SochTarakkiDi

5. ‘ਵਿਦਿਆਰਥੀ ਸਿੱਖਿਆ ਕਾਰਡ’ ਅਧੀਨ ਦੇਸ਼-ਵਿਦੇਸ਼ ਵਿੱਚ ਕਾਲਜ ਦੀ ਫ਼ੀਸ ਅਤੇ IELTS ਕੋਚਿੰਗ ਲਈ 10 ਲੱਖ ਰੁਪਏ ਦਾ ਵਿਆਜ਼ ਰਹਿਤ ਲੋਨ।#SochTarakkiDi
6. ਦੁੱਧ, ਸਬਜ਼ੀਆਂ ਅਤੇ ਫ਼ਲਾਂ ਲਈ MSP #SochTarakkiDi

(ਪੰਜਾਬ ਵਿਧਾਨ ਸਭਾ ਵਿੱਚ ਤਿੰਨ ਖੇਤੀ ਬਿਲਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਇਹ ਲਾਗੂ ਨਹੀਂ ਕੀਤੇ ਜਾਣਗੇ)

7. 1 ਲੱਖ ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ ਵਿੱਚ 10 ਲੱਖ ਨੌਕਰੀਆਂ ਉਪਲਬਧ ਕਰਵਾਈਆਂ ਜਾਣਗੀਆਂ।#SochTarakkiDi

8. ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ। #SochTarakkiDi

● ਸਾਰੇ ਪ੍ਰੋਫੈਸ਼ਨਲ ਕਾਲਜਾਂ (ਸਮੇਤ ਮੈਡੀਕਲ ਕਾਲਜ) ਵਿੱਚ ਸਰਕਾਰੀ ਸਕੂਲਾਂ ਤੋਂ ਵਿੱਦਿਆ ਪ੍ਰਾਪਤ ਵਿਦਿਆਰਥੀਆਂ ਲਈ 33% ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ।#SochTarakkiDi

9. ਸਰਕਾਰੀ ਨੌਕਰੀਆਂ ਵਿੱਚ ਮਹਿਲਾਵਾਂ ਲਈ ਘੱਟੋ-ਘੱਟ 50% ਰਾਖਵਾਂਕਰਨ।#SochTarakkiDi

10. ਜਨਤਕ ਅਤੇ ਨਿੱਜੀ ਖੇਤਰ ਉਦਯੋਗ ਵਿੱਚ ਪੰਜਾਬ ਦੇ ਨੌਜਵਾਨਾਂ ਲਈ 75% ਨੌਕਰੀਆਂ ਦਾ
ਰਾਖਵਾਂਕਰਨ।#SochTarakkiDi

11. ਮੀਡੀਅਮ ਅਤੇ ਛੋਟੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ। #SochTarakkiDi

● ਵੱਡੇ ਉਦਯੋਗਾਂ ਨੂੰ ਸੋਲਰ ਪਾਵਰ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਲਈ ਰਾਜ ਵਿੱਚ ਟਰਾਂਸਮਿਸ਼ਨ ਖ਼ਰਚਾ ਮੁਆਫ਼ ਹੋਵੇਗਾ।#SochTarakkiDi

12. ਠੇਕਾ ਪ੍ਰਣਾਲੀ ਤਹਿਤ ਭਰਤੀ ਕਰਮਚਾਰੀ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ।#SochTarakkiDi

13. ਸਾਰੇ ਸਰਕਾਰੀ ਦਫ਼ਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕੀਤਾ ਜਾਵੇਗਾ। ਨਾਗਰਿਕਾਂ ਨੂੰ ਸਰਕਾਰੀ ਖੱਜਲ-ਖੁਆਰੀ ਤੋ ਛੁਟਕਾਰਾ ਦਿਵਾਉਣ ਲਈ ਸੇਵਾ ਕੇਂਦਰ ਸ਼ੁਰੂ ਕੀਤੇ ਜਾਣਗੇ ਜਿੱਥੇ ਕਿ ਹਰ ਕਿਸਮ ਦੇ ਸਰਕਾਰੀ ਸਰਟੀਫਿਕੇਟ ਤੇ ਰਿਕਾਰਡ ਮੁਹੱਈਆ ਕਰਵਾਏ ਜਾਣਗੇ।
#SochTarakkiDi